ਬਟਾਲਾ(ਅਵਿਨਾਸ਼ ਸ਼ਰਮਾ)
ਸਾਨੂੰ ਆਪਣੇ ਬਹਾਦਰ ਪੁਲੀਸ ਮੁਲਾਜ਼ਮ ਤੇ ਮਾਣ ਹੈ : ਐੱਸ. ਪੀ ਜਸਵੰਤ ਕੌਰ ਰਿਆੜ
: ਸਾਬਕਾ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਦੀ ਸੋਚ ਨੂੰ ਸਮਰਪਿਤ ਮਜ਼ਬੂਤ ਰਾਸ਼ਟਰ ਸੰਗਠਨ ਰਜਿ : ਭਾਰਤ ਦੇ ਕੌਮੀ ਪ੍ਰਧਾਨ ਜੋਗਿੰਦਰ ਅੰਗੂਰਾਲਾ ਦੀ ਯੋਗ ਰਹਿਨੁਮਾਈ ਹੇਠ ਥਾਣਾ ਕਿਲਾ ਲਾਲ ਸਿੰਘ ਵਿਚ ਤਾਇਨਾਤ ਹੈਡ ਕਾਂਸਟੇਬਲ ਜੁਗਰਾਜ ਸਿੰਘ ਦਾ ਆਪਣੀ ਜਾਨ ਜੋਖਿਮ ਵਿਚ ਪਾਂ ਕੇ ਕਿਲਾ ਲਾਲ ਸਿੰਘ ਨਹਿਰ ਵਿਚ ਅਚਾਨਕ ਡਿੱਗਣ ਤੋਂ ਬਾਅਦ ਕਰੀਬ ਡੇਢ ਕਿਲੋ ਮੀਟਰ ਤੈਰਾਕੀ ਨਾਲ ਲੜਕੀ ਦੀ ਜਾਣ ਬਚਾਉਣ ਤੇ ਵਿਸੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਹੈਡ ਈਸ਼ੂ ਰਾਂਚਲ਼, ਜਿਲਾ ਪ੍ਰਧਾਨ ਲਵਲੀ ਕੁਮਾਰ, ਸ਼ਹਿਰੀ ਪ੍ਰਧਾਨ ਨਿਖਲ ਅੱਗਰਵਾਲ, ਵਿਨੋਦ ਕੈਥ ਖਜਾਨਚੀ , ਸੀਨੀਅਰ ਮੀਤ ਪ੍ਰਧਾਨ ਜਸਵੰਤ ਦਾਲਮ, ਯਾਦਵਿੰਦਰ ਬੱਬਲੂ , ਰਵਿੰਦਰ ਪੰਨੂ, ਰਿਟਾਇਰਡ ਮੈਨੇਜਰ ਜੁਗਲ ਕਿਸ਼ੋਰ, ਅਮਰਜੋਤ ਜੋਤੀ ਚੌਧਰੀ, ਅਰੁਣ ਸੇਖੜੀਅਤੇ ਸੁਨੀਲ ਯੁਮਨ ਵਲੋ ਸਾਡੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਇਸ ਸਨਮਾਨ ਸਮਾਰੋਹ ਦਾ ਆਯੋਜਨ ਕਰਨ ਵਿਚ ਅਹਿਮ ਭੂਮਿਕਾ ਨਿਭਾਈ।ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਈ ਐਮ ਸੀ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾਕਟਰ ਰਿਸ਼ਭ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੰਬੋਧਨ ਦੌਰਾਨ ਕਿਹਾ ਕਿ ਮਜ਼ਬੂਤ ਰਾਸ਼ਟਰ ਸੰਗਠਨ ਵਲੋ ਪੁਲੀਸ ਮੁਲਾਜ਼ਮ ਦੀ ਹੌਂਸਲਾ ਅਫਜ਼ਾਈ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਈ ਐਮ ਸੀ ਗਰੁੱਪ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਹਰ ਉਪਰਾਲੇ ਦੀ ਦਿਲ ਤੋ ਕਦਰ ਕਰਦਾ ਹੈ। ਉਨ੍ਹਾਂ ਵਲੋ ਈ ਐਮ ਸੀ ਬਟਾਲਾ ਵਲੋ ਐਕਸੀਡੈਂਟ ਪੀੜ੍ਹੀਤਾਂ ਨੂੰ ਮੁਫ਼ਤ ਫਸਟ ਏਡ ਦੇਣ ਦਾ ਐਲਾਨ ਕੀਤਾ ਗਿਆ।ਇਸ ਮੌਕੇ ਤੇ ਮੁੱਖ ਤੋਰ ਤੇ ਪਹੁੰਚੀ ਐੱਸ ਪੀ ਮੈਡਮ ਜਸਵੰਤ ਕੌਰ ਰਿਆੜ ਨੇ ਕਿਹਾ ਕਿ ਸਾਨੂੰ ਆਪਣੇ ਪੁਲੀਸ ਮੁਲਾਜ਼ਮ ਦੇ ਮਾਣ ਮਹਿਸੂਸ ਹੋ ਰਿਹਾ ਹੈ ਜਿਸ ਨੇ ਬਹਾਦਰੀ ਦਿਖਾ ਕੇ ਲੜਕੀ ਨੂੰ ਮੌਤ ਦੇ ਮੂੰਹ ਵਿਚੋਂ ਬਾਹਰ ਕਢਿਆ ਹੈ ਜਿਸ ਨਾਲ ਪਬਲਿਕ ਦਾ ਪੁਲੀਸ ਪ੍ਰਤੀ ਵਿਸ਼ਵਾਸ ਵਧਿਆ ਹੈ। ਇਸ ਦੌਰਾਨ ਐੱਸ ਐਚ ਓ ਪ੍ਰਭਜੋਤ ਸਿੰਘ ਅਠਵਾਲ ਨੇ ਕਿਹਾ ਕਿ ਮਜ਼ਬੂਤ ਰਾਸ਼ਟਰ ਸੰਗਠਨ ਰਜਿ ਭਾਰਤ ਦੇ ਇਸ ਉਪਰਾਲੇ ਨਾਲ ਸਮਾਜ ਵਿਚ ਚੰਗਾ ਸੁਨੇਹਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸਾਸ਼ਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ। ਇਸ ਦੌਰਾਨ ਮਜ਼ਬੂਤ ਰਾਸ਼ਟਰ ਸੰਗਠਨ ਰਜਿ ; ਭਾਰਤ ਦੇ ਕੌਮੀ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਕਿਹਾ ਸੰਗਠਨ ਦਾ ਮੁੱਖ ਮਕਸਦ ਖਿਡਾਰੀਆਂ ਅਤੇ ਚੰਗੇ ਕੰਮ ਕਰਨ ਵਾਲਿਆਂ ਦਾ ਉਤਸ਼ਾਹ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਨਿੱਕੇ ਜਿਹੇ ਸਦੇ ਤੇ ਵਡੀ ਗਿਣਤੀ ਵਿਚ ਸਨਮਾਨ ਸਮਾਰੋਹ ਨੂੰ ਸਫਲ ਬਣਾਉਣ ਵਾਲੇ ਸਾਰੇ ਸਾਥੀਆਂ ਦਾ ਰਿਣੀ ਰਹਾਂਗਾ । ਸਟੇਜ ਸਕੱਤਰ ਦੀ ਭੂਮਿਕਾ ਪੰਜਾਬ ਹੈਡ ਈਸ਼ੂ ਰਾਂਚਲ੍ਹ ਵਲੋ ਬਾਖੂਬੀ ਨਿਭਾਈ ਗਈ। ਇਸ ਦੌਰਾਨ ਲਾਇਨ ਕਲੱਬ ਬਟਾਲਾ ਸੇਵਾ 321 ਡੀ ਦੇ ਪ੍ਰਧਾਨ ਰਾਜੀਵ ਵਿਗ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਨਿੱਘਾ ਸਵਾਗਤ ਕੀਤਾ।ਭਾਸ਼ਾ ਵਿਭਾਗ ਦੇ ਅਫਸਰ ਅਤੇ ਨੈਸ਼ਨਲ ਐਵਾਰਡੀ ਪਰਮਜੀਤ ਸਿੰਘ ਕਲਸੀ , ਸਾਬਕਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੁਲਦੀਪ ਸਿੰਘ ਕਾਹਲੋ, ਸਟੇਟ ਐਵਾਰਡੀ ਹਰਦੀਪ ਸਿੰਘ ਬਾਜਵਾ, ਲਾਇਨ ਕਲੱਬ ਮੁਸਕਾਨ ਦੇ ਪ੍ਰਧਾਨ ਗਗਨਦੀਪ ਸਿੰਘ, ਪਵਨ ਖਾਜੁਰੀਆ ( ਚੀਫ ਅਪਰੇਟਿੰਗ ਅਫ਼ਸਰ ਈ ਐਮ ਸੀ) , ਸਹਾਰਾ ਕਲੱਬ ਮਾਸਟਰ ਜੋਗਿੰਦਰ ਸਿੰਘ, ਸੁਨਿਹਰਾ ਭਾਰਤ ਰਜਿ ਪੰਜਾਬ ਦੇ ਮੀਤ ਪ੍ਰਧਾਨ ਮੈਨੇਜਰ ਅੱਤਰ ਸਿੰਘ, ਜਿਲਾ ਪ੍ਰਧਾਨ ਰਵੀ ਭੂਸ਼ਨ ਸ਼ਰਮਾ, ਹਰੀਵਾਲ ਪੰਜਾਬ ਅੰਮ੍ਰਿਤਸਰ ਵਿਭਾਗ ਦੇ ਮੁਖੀ ਸੰਦੀਪ ਸਲਹੋਤਰਾ, ਐਮ ਜੈ ਐੱਫ ਅਨੂਪ ਲੂਥਰਾ, ਵਲੋ ਵੀ ਸੰਬੋਧਨ ਕਰ ਹੈਡ ਕਾਂਸਟੇਬਲ ਜੁਗਰਾਜ ਸਿੰਘ ਦੀ ਇਸ ਦਲੇਰੀ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਤੇ ਡਾਕਟਰ ਹਰਪਾਲ, ਲਾਈਨ ਐਮ ਜੀ ਐੱਫ ਪਵਨ ਵਿਜ, ਲਾਇਨ ਵੀ ਕੇ ਸਹਿਗਲ, ਲਾਇਨ ਰਾਜੂ ਚਾਂਡੇ, ਲਾਇਨ ਸਾਜਨ ਅੱਗਰਵਾਲ, ਪੁਨੀਤ ਮਰਵਾਹਾ, ਸ਼ੰਮੀ ਕਪੂਰ ਪ੍ਰਧਾਨ ਵਿਸ਼ਵਾਸ ਫਾਊਂਡੇਸ਼ਨ, ਵਿਕਾਸ ਮਹਿਤਾ( ਮੇਰੀ ਮਾਂ ਐਮ ਜੀ ਓ) , ਪ੍ਰੌਫ ਪ੍ਰੇਮ ਸਿੰਘ , ਲਾਇਨ ਰਾਕੇਸ਼ ਚੰਦਰ, ਸੰਦੀਪ ਆਜ਼ਾਦ ਰਿਟਾਇਰਡ ਡਿਪਟੀ ਕਮਾਂਡੈਂਟ, ਸਤਵੰਤ ਬਾਜਵਾ( ਕ੍ਰਿਕੇਟ ਅਕੈਡਮੀ), ਪ੍ਰੋਫ਼ ਜਸਬੀਰ ਸਿੰਘ, ਸ਼ੇਗੀ ਬਾਸ, ਰਾਕੇਸ਼ ਜੂਲਕਾ, ਕੌਂਸਲਰ ਜਰਮਨਜੀਤ ਸਿੰਘ, ਕਮਲਦੀਪ ਲੱਕੀ, ਸਤਪਾਲ ਸਲਹੋਤਰਾ, ਡਾਕਟਰ ਵਿਨੋਦ ਸ਼ਰਮਾ, ਨਰਿੰਦਰ ਗੌਤਮ( ਆਡਿਟ ਇੰਸਪੈਕਟਰ ਨਗਰ ਨਿਗਮ) , ਮੋਹਿਤ ਅੱਗਰਵਾਲ, ਕਮਲ ਜੰਭਾ, ਸੁਰਿੰਦਰਪਾਲ, ਤਿਰਲੋਕ ਲਾਡੀ, ਅਸ਼ੋਕ ਲੂਣਾ, ਦੀਪਕ ਪੱਥਰੀਆਂ, ਸੁਬਧ ਸ਼ਰਮਾ, ਰੁਪਿੰਦਰ ਸਿੰਘ ਸ਼ਾਮਪੁਰਾ, ਲਾਡੇ ਸ਼ਾਹ , ਰਚਿਤ ਸੇਖੜੀ ਆਦਿ ਹਾਜ਼ਿਰ ਸਨ।








