Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਪੰਜਾਬ ਭਰ ਵਿਚ ਪ੍ਰਾਈਵੇਟ ਬੱਸਾਂ ਅਤੇ ਮਿੰਨੀ ਬੱਸਾਂ ਵੱਲੋਂ ਮੰਗਾਂ ਮੰਨਵਾਉਣ ਲਈ…

ਪੰਜਾਬ ਭਰ ਵਿਚ ਪ੍ਰਾਈਵੇਟ ਬੱਸਾਂ ਅਤੇ ਮਿੰਨੀ ਬੱਸਾਂ ਵੱਲੋਂ ਮੰਗਾਂ ਮੰਨਵਾਉਣ ਲਈ…

ਹੁਸ਼ਿਆਰਪੁਰ ( ਤਰਸੇਮ ਦੀਵਾਨਾ )

ਪੰਜਾਬ ਭਰ ਵਿਚ ਪ੍ਰਾਈਵੇਟ ਬੱਸਾਂ ਅਤੇ ਮਿੰਨੀ ਬੱਸਾਂ ਵੱਲੋਂ ਮੰਗਾਂ ਮੰਨਵਾਉਣ ਲਈ ਚੱਕਾ ਜਾਮ.. 

ਅਧਾਰ ਕਾਰਡ ਤੇ ਸਰਕਾਰੀ ਬੱਸਾਂ ‘ਚ ਔਰਤਾਂ ਦੇ ਫਰੀ ਸਫਰ ਕਾਰਨ ਪ੍ਰਾਇਵੇਟ ਬੱਸਾ ਆਰਥਿਕ ਘਾਟੇ ਸ਼ਿਕਾਰ

 9 ਅਗਸਤ :  ਪੰਜਾਬ ਮੋਟਰ ਯੂਨੀਅਨ ਸਮਾਲ ਸਕੇਲ ਬੱਸ ਅਪਰੇਟਰਜ਼ ਆਫ਼ ਪੰਜਾਬ ਅਤੇ ਮਿੰਨੀ ਬੱਸ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਾਰ ਤੇ ਦਬਾਅ ਹਿੱਤ ਸਾਂਝੇ ਤੌਰ ਤੇ ਪ੍ਰਾਈਵੇਟ ਬੱਸਾਂ ਦਾ ਚੱਕਾ ਜਾਮ ਕਰਨ ਦੇ ਐਲਾਨ ਅਨੁਸਾਰ ਅੱਜ ਪ੍ਰਾਈਵੇਟ ਨਿੱਜੀ ਬੱਸਾਂ ਵੱਲੋਂ ਮੁਕੰਮਲ ਤੌਰ ਤੇ ਚੱਕਾ ਜਾਮ ਰੱਖਿਆ ਗਿਆ।ਪੰਜਾਬ ਭਰ ਵਿੱਚ ਪਹਿਲੀ ਵਾਰ ਪ੍ਰਾਈਵੇਟ ਬੱਸ ਅਪਰੇਟਰਾਂ ਵੱਲੋਂ ਆਪਣੀਆਂ ਮੰਗਾਂ ਦੀ ਖ਼ਾਤਰ ਚੱਕਾ ਜਾਮ ਕੀਤਾ ਗਿਆ ਜੋ ਕਿ ਸਫਲ ਰਿਹਾ।ਅੱਜ ਦੇ ਰੋਸ ਮੁਜ਼ਾਹਰੇ ਦੀ ਅਗਵਾਈ ਸੰਦੀਪ ਸ਼ਰਮਾ ਪੰਜਾਬ ਮੋਟਰ ਯੂਨੀਅਨ,ਜਰਨੈਲ ਸਿੰਘ ਗੜ੍ਹਦੀਵਾਲਾ ਸਮਾਲ ਸਕੇਲ ਬੱਸ ਅਪਰੇਟਰਜ਼ ਐਸੋਸੀਏਸ਼ਨ ਆਫ ਪੰਜਾਬ ਅਤੇ ਪ੍ਰਦੀਪ ਕੁਮਾਰ ਗੁਰਾਇਆ ਪ੍ਰਧਾਨ ਦੋਆਬਾ ਜ਼ੋਨ ਮਿੰਨੀ ਬੱਸ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ।ਸ਼ਰਮਾ ਅਤੇ ਗੜਦੀਵਾਲਾ ਨੇ ਕਿਹਾ ਕਿ ਅਧਾਰ ਕਾਰਡ ਤੇ ਸਰਕਾਰੀ ਬੱਸਾ ‘ਚ ਅੋਰਤਾ ਦੇ ਫਰੀ ਸਫਰ ਕਾਰਨ ਪ੍ਰਾਇਵੇਟ ਬੱਸਾ ਆਰਥਿਕ ਘਾਟੇ ਸ਼ਿਕਾਰ ਹੋ ਚੁੱਕੀਆਂ ਹਨ।ਟੋਲ ਕੰਪਨੀਆਂ ਵੱਲੋਂ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਅਤੇ ਪ੍ਰਾਈਵੇਟ ਬੱਸਾਂ ਦੀ ਵੱਡੇ ਪੱਧਰ ਤੇ ਲੁੱਟ ਕੀਤੀ ਜਾ ਰਹੀ ਹੈ।ਵਧੇ ਹੋਏ ਡੀਜ਼ਲ ਰੇਟਾਂ ਕਾਰਨ ਕਿਰਾਇਆ ਵਧਾਉਣਾ ਚਾਹੀਦਾ ਸੀ ਜੋ ਕਿ ਨਹੀਂ ਵਧਾਇਆ ਗਿਆ।10%ਮੋਟਰ ਵਹੀਕਲ ਟੈਕਸ ਉੱਤੇ ਸੋਸ਼ਲ ਸਕਿਓਰਿਟੀ ਟੈਕਸ ਨੂੰ ਖ਼ਤਮ ਹੋਣਾ ਚਾਹੀਦਾ ਹੈ ।
ਇਸ ਮੌਕੇ ਸਮੂਹ ਜ਼ਿਲ੍ਹੇ ਦੇ ਬੱਸ ਅਪਰੇਟਰਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਬੱਸ ਅਪਰੇਟਰ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਗੱਲਬਾਤ ਦਾ ਰਾਹ ਬੰਦ ਰੱਖਿਆ ਹੋਇਆ ਸੀ ਅਫ਼ਸਰਾਂ ਨੂੰ ਇਹ ਅੰਦੇਸ਼ੇ ਸਨ ਕਿ ਪ੍ਰਾਈਵੇਟ ਬੱਸ ਆਪ੍ਰੇਟਰ ਕਦੀ ਵੀ ਇਕੱਠੇ ਨਹੀਂ ਹੋ ਸਕਦੇ ਪਰ ਅਜ ਪ੍ਰਾਈਵੇਟ ਬੱਸਾ ਦੇ ਏਕੇ ਨੇ ਉਨ੍ਹਾਂ ਦੀਆਂ ਇਨ੍ਹਾਂ ਆਸਾਂ ਤੇ ਪਾਣੀ ਫੇਰ ਦਿੱਤਾ।ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਸਾਝੇ ਰੂਪ ‘ਚ ਅਪੀਲ ਕੀਤੀ ਕਿ ਉਨ੍ਹਾਂ ਨੂੰ ਪੰਜਾਬ ਦੇ ਸਮੂਹ ਬੱਸ ਅਪਰੇਟਰਾਂ ਦੀਆਂ ਮੰਗਾਂ ਸਬੰਧੀ ਛੇਤੀ ਮੀਟਿੰਗ ਕਰਕੇ ਸਾਰਥਿਕ ਫ਼ੈਸਲੇ ਕਰਨ ਤਾਂ ਜੋ ਪੰਜਾਬ ਦੀ ਟਰਾਂਸਪੋਰਟ ਇੰਡਸਟਰੀ ਨੂੰ ਬਚਾਇਆ ਜਾ ਸਕੇ।

ਅੱਜ ਦੇ ਚੱਕਾ ਜਾਮ ਰੋਸ ਮੁਜ਼ਾਹਰੇ ਵਿੱਚ ਜ਼ੋਰਾਵਰ ਸਿੰਘ ਹੈਨਰੀ,ਰਾਜ ਕੁਮਾਰ ਬਾਬਾ ਗੋਗੀ,ਪਰਸ਼ੋਤਮ ਸੈਣੀ, ਤਰਨਜੀਤ ਸਿੰਘ,ਮੰਗਤ ਸਿੰਘ ਮੰਗੀ, ਸੰਤੋਖ ਸਿੰਘ ਬਟਾਲਾ, ਅਮਰੀਕ ਸਿੰਘ ਮੀਕਾ, ਹਰਨੇਕ ਸਿੰਘ ਨੇਕੀ, ਬਰਜਿੰਦਰ ਸਿੰਘ ਚਾਚਾ,ਬਲਰਾਜ ਮੁਹੰਮਦ,ਮਨਪ੍ਰੀਤ ਸਿੰਘ ਨਰਵਾਲ,ਕਰਨਵੀਰ ਸਿੰਘ ਸੈਣੀ ਟਾਡਾ,ਸ੍ਰੀ ਅਮਿਤ ਕੁਮਾਰ,ਜੋਗਾ ਸਿੰਘ ਨਾਗਰਾ,ਮਿੰਟੂ ਮਹਿਤਪੁਰ,ਜਸਬੀਰ ਸਿੰਘ ਸੰਧੂ,ਜੁਝਾਰ ਸਿੰਘ,ਮੁਕੇਸ਼ ਕੁਮਾਰ,ਜੱਗਾ ਡੱਢਾ,ਪ੍ਰਮਿੰਦਰ ਸਿੰਘ ਭੱਟੀ,ਜਵਾਹਰ ਲਾਲ ਜੌਲੀ, ਮਿੰਟੂ ਨਕੋਦਰ,ਸੁਖਦੇਵ ਸਿੰਘ ਜੀਤਾ ਨਕੋਦਰ,ਮੋਹਿਤ ਛਾਬੜਾ,ਗੌਰਵ ਅਰੋੜਾ,ਬਲਜੀਤ ਮਲਸੀਹਾਂ,ਗੁਰਮਿੰਦਰ ਸਿੰਘ ਬੱਬੀ ਜੰਡੀ,ਅਮਨ ਨਾਗਰਾ,‍ਅਮਰੀਕ ਸਿੰਘ ਭਾਈ, ਜਗਦੀਪ ਕੁਮਾਰ,ਅਮਨ ਸੰਧੂ,ਰੁਪਿੰਦਰ ਪਾਲ ਸਿੰਘ,ਕੁਲਦੀਪ ਰਾਏ ਸਾਮਲ ਸਨ।
ਫੋਟੋ ਮੁਨੀਰ