Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਚੋਰਾਂ ਨੇ ਸੈਲੂਨ ਤੇ ਮਨਿਆਰੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ,ਲੱਖਾਂ ‘ਚ ਹੋਇਆ ਨੁਕਸਾਨ 

ਚੋਰਾਂ ਨੇ ਸੈਲੂਨ ਤੇ ਮਨਿਆਰੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ,ਲੱਖਾਂ ‘ਚ ਹੋਇਆ ਨੁਕਸਾਨ 

ਗੜ੍ਹਸ਼ੰਕਰ 2 ਫਰਵਰੀ (ਅਸ਼ਵਨੀ ਸ਼ਰਮਾ) : ਇਥੋ ਦੇ ਅਨੰਦਪੁਰ ਸਾਹਿਬ ਚੋਕ ਨਜ਼ਦੀਕ ਪੈਂਦੇ ਐੇਕਸਪਰਟ ਸਲੂਨ ਦੀ ਦੁਕਾਨ ਨੂੰ ਚੋਰਾ ਵਲੋ ਬੀਤੇ ਦਿਨ ਨਿਸ਼ਾਨਾ ਬਣਾਇਆ ਗਿਆ ।ਇਸ ਸਬੰਧੀ ਸਲੂਨ ਅਤੇ ਮਨਿਆਰੀ ਦੀ ਦੁਕਾਨ ਕਰ ਰਹੀ ਜਸਵੰਤ ਕੋਰ ਪਤਨੀ ਸਤਿੰਦਰ ਸਿੰਘ ਨੇ ਦੱਸਿਆ ਕਿ ਉਹਨਾ ਦੀ ਸ਼ਹਿਰ ਦੇ ਸ਼੍ਰੀ ਅਨੰਦਪੁਰ ਸਾਹਿਬ ਚੋਕ ਕੋਲ ਐੇਕਸਪਰਟ ਸਲੂਨ ਅਤੇ ਮਨਿਆਰੀ ਦੀ ਦੁਕਾਨ ਹੈ ਉਹ ਰੋਜ਼ ਦੀ ਤਰਾਂ ਕੱਲ ਸਵੇਰੇ ਕਰੀਬ ਅੱਠ ਵਜੇ ਆਪਣੀ ਦੁਕਾਨ ਖੋਲਣ ਆਏ ਤਾਂ ਉਹਨਾਂ ਦੇਖਿਆ ਕਿ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਕੈਮਰਿਆਂ ਦੀ ਭੰਨਤੋੜ ਕੀਤੀ ਹੋਈ ਸੀ ਅਤੇ ਅਤੇ ਕੈਮਰਿਆਂ ਦੀ ਰਿੰਕਾਡਿੰਗ ਕਰਨ ਵਾਲਾ ਡੀ ਵੀ ਆਰ ਵੀ ਚੋਰੀ ਸੀ ਜਦੋਂ ਉਨ੍ਹਾਂ ਸਾਰੇ ਸਮਾਨ ਦੀ ਦੇਖ ਰੇਖ ਕੀਤੀ ਤਾ ਪਤਾ ਚੱਲਿਆ ਕਿ ਅਤੇ ਦੁਕਾਨ ਵਿੱਚੋਂ ਕੀਮਤੀ ਸਮਾਨ ਤੋ ਇਲਾਵਾ ਕਰੀਬ ਵੀਹ ਹਜ਼ਾਰ ਦੀ ਨਕਦੀ ਵੀ ਗਾਇਬ ਸੀ। ਉਹਨਾਂ ਦੇ ਦੱਸਣ ਮੁਤਾਬਕ ਚੋਰਾਂ ਵਲੋ ਉਪਰਲੀ ਮੰਜਿਲ ਦਾ ਦਰਵਾਜ਼ਾ ਤੋੜ ਕੇ ਦੁਕਾਨ ਵਿੱਚੋਂ ਸਮਾਨ ਚੋਰੀ ਕੀਤਾ ਗਿਆ ਅਤੇ ਦੁਕਾਨ ਤੋ ਚੋਰੀ ਹੋਣ ਵਾਲਾ ਸਮਾਨ ਦੀ ਕੀਮਤ ਕਰੀਬ ਇੱਕ ਲੱਖ ਰੁਪਏ ਸੀ ਜਿਸ ਦੀ ਇਤਲਾਹ ਉਹਨਾਂ ਵਲੋ ਗੜ੍ਹਸ਼ੰਕਰ ਪੁਲਿਸ ਨੂੰ ਦਿੱਤੀ ਗਈ ।