Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਸ਼ਹਿਰ ਵਿੱਚ ਵਧ ਰਹੀਆਂ ਚੋਰੀਆਂ ‘ਤੇ ਲੱਗਾਮ — ਐੱਸਐੱਸਪੀ ਦੇ ਸਖ਼ਤ ਨਿਰਦੇਸ਼ ‘ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਸ਼ਹਿਰ ਵਿੱਚ ਵਧ ਰਹੀਆਂ ਚੋਰੀਆਂ ‘ਤੇ ਲੱਗਾਮ — ਐੱਸਐੱਸਪੀ ਦੇ ਸਖ਼ਤ ਨਿਰਦੇਸ਼ ‘ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਬਟਾਲਾ, 8 ਦਸੰਬਰ (ਅਵਿਨਾਸ਼ ਸ਼ਰਮਾ)

ਪੁਲਿਸ ਟੀਮ ਵੱਲੋਂ 2 ਹੋਰ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ, ਖ਼ਤਰਨਾਕ ਅਪਰਾਧੀ ਗ੍ਰਿਫ਼ਤਾਰ

: ਸ਼ਹਿਰ ‘ਚ ਚੋਰੀ ਅਤੇ ਸ਼ੋਸ਼ਣ ਦੀਆਂ ਵੱਧਦੀਆਂ ਘਟਨਾਵਾਂ ‘ਤੇ ਰੋਕ ਲਗਾਉਣ ਲਈ ਐੱਸਐੱਸਪੀ ਡਾ. ਮਹਿਤਾਬ ਸਿੰਘ ਦੇ ਨਿਰਦੇਸ਼ਾਂ ਤਹਿਤ ਬਟਾਲਾ ਪੁਲਿਸ ਤਿਆਰ ਕੀਤਾ ਬੜਾ ਆਪਰੇਸ਼ਨ। ਸੰਜੀਵ ਕੁਮਾਰ ਡੀਐੱਸਪੀ ਸਿਟੀ ਬਟਾਲਾ ਅਤੇ ਐੱਸਐਚਓ ਸਿਟੀ ਬਟਾਲਾ ਦੀ ਅਗਵਾਈ ਹੇਠ ਕਾਰਵਾਈ ਨੂੰ ਹੋਰ ਤੀਬਰ ਕੀਤਾ ਗਿਆ ਹੈ।

ਪੁਲਿਸ ਟੀਮ ਵਿੱਚ ਪਵਨ ਕੁਮਾਰ ਅਤੇ ਏਐਸਆਈ ਸੁਖਰਾਜ ਸਿੰਘ ਵਲੋਂ ਸਿਟੀ ਬਟਾਲਾ ਖੇਤਰ ਵਿੱਚ ਰੋਜ਼ਾਨਾ ਪਹਿਰੇਦਾਰੀ ਦੌਰਾਨ ਮੋੜ ਬੈਂਕ ਕਾਲੋਨੀ ਖੇਤਰ ਤੋਂ ਇੱਕ ਸ਼ੱਕੀ ਨੂੰ ਕਾਬੂ ਕੀਤਾ ਗਿਆ। ਜਿਸ ਦੌਰਾਨਕ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੀ ਗਈ।

ਇਸ ਸਬੰਧ ਵਿੱਚ ਮਾਮਲਾ ਨੰਬਰ 227 ਤਾਰੀਖ 06-12-2025ਧਾਰਾ 303(2), 317(2) BNS, ਥਾਣਾ ਸਿਟੀ ਬਟਾਲਾ ਅਧੀਨ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਫਿਰ 07-12-2025 ਨੂੰ ਪੁਲਿਸ ਨੇ ਕਾਰਵਾਈ ਕਰਦਿਆਂ ਅਪਰਾਧੀ ਤੋਂ 2 ਹੋਰ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੀਆਂ।
ਗਰਿਫ਼ਤਾਰ ਮੁਲਜ਼ਮ —
ਰਜਬੀਰ ਸਿੰਘ, ਪੁੱਤਰ ਸੁਲਖਣ ਸਿੰਘ, ਨਿਵਾਸੀ ਗੌਸਪੁਰਾ, ਬਟਾਲਾ
ਉਕਤ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਗੰਭੀਰ ਅਪਰਾਧ ਦਰਜ —
ਮਾਮਲਾ ਨੰਬਰ 76/2019, ਧਾਰਾ 379(B) IPC, ਥਾਣਾ ਬਟਾਲਾ
ਜਿਸ ਅੰਦਰ ਮਾਨਯੋਗ ਅਦਾਲਤ ਸ਼੍ਰੀ ਰਵੀ ਗੁਲਾਟੀ, ASJ/ਗੁਰਦਾਸਪੁਰ ਵਲੋਂ ਉਸ ਨੂੰ ਘੋਸ਼ਿਤ ਅਪਰਾਧੀ (P.O.) ਐਲਾਨਿਆ ਹੋਇਆ ਸੀ।
ਪੁਲਿਸ ਨੇ ਕਿਹਾ ਹੈ ਕਿ ਸ਼ਹਿਰ ਦੇ ਅਪਰਾਧਕ ਤੱਤਾਂ ‘ਤੇ ਲਗਾਤਾਰ ਨਿਗਰਾਨੀ ਜਾਰੀ ਰਹੇਗੀ ਅਤੇ ਕਾਨੂੰਨ-ਵਿਵਸਥਾ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਕੜੀ ਕਾਰਵਾਈ ਕੀਤੀ ਜਾਵੇਗੀ।