Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਚੋਰੀ ਦੇ ਮੋਟਰਸਾਈਕਲਾਂ ਸਮੇਤ ਇਕ ਮੋਟਰਸਾਈਕਲ ਚੋਰ ਆਇਆ ਪੁਲਿਸ ਅੜਿੱਕੇ 

ਚੋਰੀ ਦੇ ਮੋਟਰਸਾਈਕਲਾਂ ਸਮੇਤ ਇਕ ਮੋਟਰਸਾਈਕਲ ਚੋਰ ਆਇਆ ਪੁਲਿਸ ਅੜਿੱਕੇ 

ਟਾਂਡਾ / ਦਸੂਹਾ (ਚੌਧਰੀ) 

: ਚੋਰੀ ਦੇ ਮੋਟਰਸਾਈਕਲਾਂ ਸਮੇਤ ਇਕ ਮੋਟਰਸਾਈਕਲ ਚੋਰ ਨੂੰ ਟਾਂਡਾ ਪੁਲਿਸ ਨੇ ਕਾਬੂ ਕੀਤਾ ਹੈ । ਮੁਲਜ਼ਮ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਹੰਬੜਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ ।

ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸੁਰੇਂਦਰ ਲਾਂਬਾ ਆਈ ਪੀ ਐਸ ਨੇ ਦੱਸਿਆ ਕਿ ਜਿਲੇ ਅੰਦਰ ਨਸ਼ਾ ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ, ਜਿਸ ਤਹਿਤ ਸਰਬਜੀਤ ਸਿੰਘ ਬਾਹੀਆ ਐਸ ਪੀ (INV) ਹੁਸ਼ਿਆਰਪੁਰ, ਕੁਲਵੰਤ ਸਿੰਘ ਡੀ.ਐਸ.ਪੀ ਸਬ-ਡਵੀਜਨ ਟਾਂਡਾ ਅਤੇ ਇੰਸਪੈਕਟਰ ਉੱਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਦੀ ਅਗਵਾਈ ਹੇਠ, ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿੱਚ ਮੋਟਰ ਸਾਈਕਲ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਸਨ। ਜਿਸ ਦੌਰਾਨ ਮਿਤੀ 03.12.2023 ਨੂੰ ਏ.ਐਸ.ਆਈ ਅਮਰਜੀਤ ਸਿੰਘ  ਸਮੇਤ ਪੁਲਿਸ ਪਾਰਟੀ ਵਲੋਂ ਮੁੱਖਬਰ ਖਾਸ ਦੀ ਇਤਲਾਹ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਦੀ ਤਫਤੀਸ਼ ਦੌਰਾਨ ਮਿਤੀ 04.12.2023 ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੁਕੱਦਮਾ ਦੇ ਦੇਸ਼ੀ ਲਵਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਹੰਬੜਾ ਥਾਣਾ ਟਾਂਡਾ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਪੁੱਛਗਿੱਛ ਦੋਸ਼ੀ ਲਵਪ੍ਰੀਤ ਸਿੰਘ ਵਲੋਂ ਪਹਿਲਾਂ ਤੋਂ ਚੋਰੀ ਕਰਕੇ ਆਪਣੇ ਘਰ ਵਿਚ ਰੱਖੇ ਹੋਏ ਦੋ ਕੱਟੇ ਹੋਏ ਮੋਟਰਸਾਈਕਲ ਅਤੇ ਤਿੰਨ ਸਾਬਤ ਮੋਟਰਸਾਈਕਲ ਬ੍ਰਾਮਦ ਕੀਤੇ ਗਏ। ਦੋਸ਼ੀ ਲਵਪ੍ਰੀਤ ਵੱਲੋਂ ਚੋਰੀ ਕਰਕੇ ਮੋਟਰਸਾਈਕਲਾਂ ਨੂੰ ਕੱਟ ਕੇ ਜਿਹਨਾਂ ਕਬਾੜੀਆਂ ਨੂੰ ਵੇਚਦਾ ਹੈ, ਉਹਨਾਂ ਕਬਾੜੀਆਂ ਨੂੰ ਵੀ ਮੁਕੱਦਮਾ ਵਿਚ ਨਾਮਯਦ ਕੀਤਾ ਜਾਵੇਗਾ। ਦੋਸ਼ੀ ਉੱਕਤ ਦੀ ਸਖਤੀ ਨਾਲ ਪੁੱਛ ਗਿੱਛ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ

ਬ੍ਰਾਮਦਗੀ :-

ਇਕ ਮੋਟਰਸਾਈਕਲ ਜਾਅਲੀ ਨੰਬਰ PB 07 B 3778 ਮਾਰਕਾ CT-100

ਇਕ ਮੋਟਰਸਾਈਕਲ ਜਿਸ ਦਾ ਨੰਬਰ PB 07 AW 2048 ਮਾਰਕਾ CT-100

ਇਕ ਮੋਟਰਸਾਈਕਲ ਜਿਸ ਦਾ ਨੰਬਰ PB 07 R 1248 ਮਾਰਕਾ CT-100

ਦੋ ਮੋਟਰਸਾਈਕਲ ਕੱਟੇ ਹੋਏ