Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਗੜ੍ਹਦੀਵਾਲਾ..ਹਲਕਾ ਵਿਧਾਇਕ ਦੇਣ ਜਵਾਬ ਕਿ ਵਿਧਾਇਕ ਬਣਨ ਤੋ ਬਾਅਦ ਟੁੱਟੀਆ ਤੇ ਚਿੱਕੜ ਵਾਲੀਆ ਸਡ਼ਕਾਂ ਦਾ ਬਦਲਾਵ ਲੈ ਕੇ ਆਏ ਹੋ : SANJEEV MANHAS

ਗੜ੍ਹਦੀਵਾਲਾ..ਹਲਕਾ ਵਿਧਾਇਕ ਦੇਣ ਜਵਾਬ ਕਿ ਵਿਧਾਇਕ ਬਣਨ ਤੋ ਬਾਅਦ ਟੁੱਟੀਆ ਤੇ ਚਿੱਕੜ ਵਾਲੀਆ ਸਡ਼ਕਾਂ ਦਾ ਬਦਲਾਵ ਲੈ ਕੇ ਆਏ ਹੋ : SANJEEV MANHAS

ਗੜ੍ਹਦੀਵਾਲਾ (ਯੋਗੇਸ਼ ਗੁਪਤਾ,ਚੌਧਰੀ) ਅੱਜ ਗੜਦੀਵਾਲਾ ਵਿਖ਼ੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਜੀਵ ਮਨਹਾਸ ਨੇ ਕਿਹਾ ਕੇ ਗੜਦੀਵਾਲਾ ਤੋਂ ਮਸਤੀਵਾਲ ਰੋੜ ਸੜਕ ਦਾ ਕੰਮ ਡੇਢ ਸਾਲ ਤੋਂ ਅਧੂਰਾ ਪਿਆ ਹੈ ਪਿਛਲੀ ਸਰਕਾਰ ਵਿੱਚ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਸੀ ਉਸ ਤੋ ਬਾਅਦ ਆਪ ਸਰਕਾਰ ਬਣਨ ਤੋਂ ਬਾਅਦ ਹਲ਼ਕਾ ਵਿਧਾਇਕ ਵੀ ਅਕਸਰ ਇਸ ਸੜਕ ਤੋਂ ਗੁਜ਼ਰਦੇ ਨੇ ਕੀ ਉਹਨਾਂ ਨੂੰ ਇਹ ਗਾਰੇ ਨਾਲ ਭਰੀ ਸੜਕ ਦਿਖਾਈ ਨਹੀਂ ਦਿੰਦੀ। ਉਹਨਾਂ ਦੱਸਿਆ ਕਿ ਇਸਦੇ  ਨਾਲ਼ ਨਾਲ ਹੋਰ ਪਿੰਡਾਂ ਤੋਂ ਗੜ੍ਹਦੀਵਾਲਾ ਨੂੰ ਆਉਣ ਵਾਲਿਆ ਸਾਰਿਆ ਸੜਕਾਂ ਦਾ ਬੂਰਾ ਹਾਲ ਹੈ ਅਤੇ ਵਿਧਾਇਕ ਦੇ ਸਿਰ ਤੇ ਇਸਦਾ ਕੋਈ ਅਸਰ ਨਹੀ ਹੋ ਰਿਹਾ । । ਮਨਹਾਸ ਨੇ ਕਿਹਾ ਕਿ ਕੰਡੀ ਇਲਾਕ਼ੇ ਦੀ ਇਹ ਮੁੱਖ ਸੜਕ ਵਿਚ ਮੱਛੀਆ ਪਾਉਣ ਦਾ ਕੰਮ ਹੀ ਬਾਕੀ ਰਹਿ ਗਿਆ ਹੈ । ਉਹਨਾ ਪ੍ਰੈਸ ਰਾਹੀਂ ਹਲ਼ਕਾ ਉੜਮੁੜ ਦੇ ਵਿਧਾਇਕ ਨੂੰ ਪੁੱਛਿਆ ਕਿ ਕੀ ਟੁੱਟੀਆ ਸੜਕਾ ਹੀ ਨਵੀਂ ਸਰਕਾਰ ਦਾ ਬਦਲਾਵ ਹੈ? ਮਨਹਾਸ ਨੇ ਕਿਹਾ ਕਿ ਲੱਗਭਗ ਡੇਢ ਸਾਲ ਤੋਂ ਇਸ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸਕੂਲ ਜਾਣ ਵਾਲੇ ਬੱਚੇ ਤੇ ਆਮ ਲੋਕਾਂ ਦਾ ਇਸ ਸੜਕ ਤੋ ਗੁਜ਼ਰਨਾ ਕਿਸੀ ਵੱਡੀ ਮੁਸੀਬਤ ਤੋਂ ਘਟ ਨਹੀਂ। ਮਨਹਾਸ ਨੇ ਆਪ ਸਰਕਾਰ ਤੇ ਅਰੋਪ ਲਗਾਉਂਦੇ ਹੋਏ ਕਿਹਾ ਕੇ ਪੰਜਾਬ ਸਰਕਾਰ ਦਾ ਲੋਕਾਂ ਦੀਆਂ ਮੁਸ਼ਕਿਲਾ ਵੱਲ ਕੋਈ ਧਿਆਨ ਹੀ ਨਹੀਂ। ਉਨ੍ਹਾਂ ਹਲਕਾ ਵਿਧਾਇਕ ਨੂੰ ਕੋਸਦੇ ਹੋਏ ਪ੍ਰੈਸ ਰਾਹੀਂ ਕਿਹਾ ਕੇ ਤੁਹਾਨੂੰ ਲੋਕਾਂ ਨੇ ਵਿਕਾਸ ਕਰਵਾਉਣ ਲਈ ਵੋਟਾਂ ਪਾਈਆਂ ਸਨ ਨਾਂ ਕਿ ਸਰਕਾਰੀ ਖਰਚਿਆਂ ਤੇ ਘੁੰਮਣ ਫਿਰਨ ਵਾਸਤੇ । ਇਸ ਮੌਕੇ ਮਨਹਾਸ ਨੇ ਚਿੱਕੜ ਵਾਲੀ ਸੜਕ ਦੇ ਹਾਲਾਤ ਦਖਾਉਦੇ ਹੋਏ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਜਲਦੀ ਤੋਂ ਜਲਦੀ ਸੜਕ ਬਣਾਈ ਜਾਵੇ ਨਹੀਂ ਤਾਂ ਇਲਾਕ਼ੇ ਦੇ ਲੋਕਾਂ ਨੂੰ ਨਾਲ਼ ਲੈ ਕੇ ਧਰਨਾ ਪ੍ਰਦਰਸ਼ਨ ਲਾਉਣ ਲਈ ਮਜ਼ਬੂਰ ਹੋਵਾਗੇ ।