Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਫਲਸਤੀਨ ‘ਚ ਕਤਲੇਆਮ ਬੰਦ ਕੀਤਾ ਜਾਵੇ,ਜਥੇਬੰਦੀਆਂ ਵੱਲੋਂ ਨਾਇਬ ਤਹਿਸੀਲ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ

ਫਲਸਤੀਨ ‘ਚ ਕਤਲੇਆਮ ਬੰਦ ਕੀਤਾ ਜਾਵੇ,ਜਥੇਬੰਦੀਆਂ ਵੱਲੋਂ ਨਾਇਬ ਤਹਿਸੀਲ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ

 ਗੜਦੀਵਾਲਾ (ਚੌਧਰੀ) 
1 ਨਵੰਬਰ : ਫਲਸਤੀਨ ‘ਚ ਇਨਸਾਨਾਂ ਦਾ ਕਤਲੇਆਮ ਬੰਦ ਕੀਤਾ ਜਾਵੇ, ਇਸ ਸਬੰਧੀ ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਸੀਟੂ, ਲੰਬੜਦਾਰ ਯੂਨੀਅਨ, ਦਲਿਤ ਸ਼ੋਸ਼ਿਤ ਮੁਕਤੀ ਮੰਚ ਪੰਜਾਬ ਅਤੇ ਭਗਵਾਨ ਰਿਸ਼ੀ ਵਾਲਮੀਕ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ ਇਕੱਠੇ ਹੋ ਕੇ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਲਵਪ੍ਰੀਤ ਸਿੰਘ ਧੂਤ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ। ਮੰਗ ਪੱਤਰ ਦੇਣ ਤੋਂ ਪਹਿਲਾਂ ਹਰਬੰਸ ਸਿੰਘ ਧੂਤ ਅਤੇ ਰਣਜੀਤ ਸਿੰਘ ਚੌਹਾਨ ਨੇ ਬੋਲਦਿਆਂ ਕਿਹਾ ਕਿ ਗਾਜ਼ਾ ਤੇ ਚੱਲ ਰਹੀ ਇਜਰਾਈਲ ਵੱਲੋਂ ਹਸਪਤਾਲਾਂ  ਚ ਆਮ ਲੋਕਾਂ ਤੇ ਹੋ ਰਹੀ ਬੰਬਾਰਮੈਂਟ ਬੰਦ ਕੀਤੀ ਜਾਵੇ। ਇਜਰਾਇਲ ਵੱਲੋਂ ਅਮਰੀਕਾ ਦੀ ਹਮਾਇਤ ਨਾਲ ਇਹ ਘੱਲੂਘਾਰਾ ਕੀਤਾ ਜਾ ਰਿਹਾ ਹੈ ।ਜਿਸ ਵਿੱਚ ਹੁਣ ਤੱਕ 7 ਹਜਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਹਰ 15 ਮਿੰਟ ਬਾਅਦ ਇੱਕ ਬੱਚਾ ਮਰ ਰਿਹਾ ਹੈ। ਉੱਥੇ ਲੋਕ ਪਾਣੀ,ਬਿਜਲੀ,ਦਵਾਈਆਂ ਤੇ ਖਾਣ ਵਾਲੀਆਂ ਵਸਤਾਂ ਦੀ ਘਾਟ ਕਾਰਨ ਮਰ ਰਹੇ ਹਨ ਅਤੇ ਨਾ ਮੁਰਾਦ ਬਿਮਾਰੀਆਂ ਕੌਲਰਾ,ਹੈਜਾ,ਚਿਕਨ ਪੋਕਸ ਵਗੈਰਾ ਫੈਲ ਰਹੀਆਂ ਹਨ। ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਜੰਗਬੰਦੀ ਕੀਤੀ ਜਾਵੇਗੀ। ਅੱਜ ਦੇ ਇਸ ਸਮਾਗਮ ਵਿੱਚ ਹਰਬੰਸ ਸਿੰਘ ਧੂਤ, ਰਣਜੀਤ ਸਿੰਘ ਚੌਹਾਨ, ਚਰਨ ਸਿੰਘ ਗੜਦੀਵਾਲਾ, ਨਿਰਮਲਜੀਤ ਸਿੰਘ ਕਲੋਵਾਲ, ਰਘਵੀਰ ਸਿੰਘ ਬਰੂਹੀ, ਅਜੀਤ ਸਿੰਘ ਤੇ ਹਰਮੇਲ ਸਿੰਘ ਲਾਲੋਵਾਲ ਹੁਸੈਨਪੁਰ, ਮਲਕੀਤ ਸਿੰਘ ਪੰਡੋਰੀ ਅਟਵਾਲ, ਰਕੇਸ਼ ਕੁਮਾਰ, ਪੰਕਜ ਚਠਿਆਲ, ਸੁਰਿੰਦਰ ਸਿੰਘ ਰਘਵਾਲ, ਰਾਜਨ ਸਭਰਵਾਲ, ਸ਼ਿਵ ਕੁਮਾਰ ਟਾਂਡਾ, ਸਰਬਨ ਸਿੰਘ ਝਿੰਗੜ ਆਦਿ ਸ਼ਾਮਿਲ ਸਨ।