Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸਿਹਤ ਵਿਭਾਗ ਦੀ ਟੀਮ ਨੇ ਮੁਕੇਰੀਆਂ ਵਿਖੇ ਤੜਕਸਾਰ  7 ਕੁਇੰਟਲ ਸ਼ੱਕੀ ਪਨੀਰ ਫੜਿਆ,ਭਰੇ ਸੈਂਪਲ 

ਸਿਹਤ ਵਿਭਾਗ ਦੀ ਟੀਮ ਨੇ ਮੁਕੇਰੀਆਂ ਵਿਖੇ ਤੜਕਸਾਰ  7 ਕੁਇੰਟਲ ਸ਼ੱਕੀ ਪਨੀਰ ਫੜਿਆ,ਭਰੇ ਸੈਂਪਲ 

ਮੁਕੇਰੀਆਂ / ਦਸੂਹਾ 15 ਅਕਤੂਬਰ ( ਚੌਧਰੀ )

: ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲਾ ਵਾਸੀਆਂ ਨੂੰ ਸਾਫ ਸੁਥਰੀਆ ਖਾਣ ਯੋਗ ਵਸਤੂਆ ਮੁਹਈਆ ਕਰਵਾਉਣ ਲਈ ਚਲਾਈ ਜਾ ਰਹੀ ਮੁਹਿਮ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋ ਮੁਕੇਰੀਆਂ ਦੇ ਬੱਸ ਅੱਡੇ ਦੇ ਨਜਦੀਕ ਤੜਕਸਾਰ ਇਕ ਹਰਿਆਣਾ ਨੰਬਰ ਗੱਡੀ ਵਿੱਚੋ ਲਗਭਗ 7 ਕੁਇੰਟਲ ਸ਼ੱਕੀ ਪਨੀਰ ਫੜਿਆ ਮੌਕੇ ਤੇ ਜਿਲਾ ਸਿਹਤ ਅਫਸਰ ਡਾ ਜਤਿੰਦਰ ਕੁਮਾਰ ਭਾਟੀਆ ਅਤੇ ਉਹਨਾ ਦੀ ਫੂਡ ਸੇਫਟੀ ਟੀਮ ਵੱਲੋ ਜਾਂਚ ਕੀਤੇ ਜਾਣ ਤੇ ਪਹਿਲੀ ਨਜਰ ਇਹ ਪਨੀਰ ਘਟੀਆ ਕਵਿੰਟਲੀ ਦਾ ਹੋਣ ਦਾ ਸ਼ੱਕ ਹੋਇਆ ਉਪਰੰਤ ਪਨੀਰ ਦੇ ਸੈਂਪਲ ਲੈ ਕੇ ਇਸ ਪਨੀਰ ਨੂੰ ਕੋਲਡ ਸਟੇਰ ਵਿੱਚ ਸੀਜ ਕਰ ਦਿੱਤਾ ਗਿਆ । ਇਸ ਮੋਕੇ ਉਹਨਾਂ ਦੇ ਨਾਲ ਫੂਡ ਸੇਫਟੀ ਅਫਸਰ ਮਨੀਸ਼ ਕੁਮਾਰ ਸੋਡੀ ਤੇ ਹੋਰ ਟੀਮ ਮੈਬਰ ਹਾਜਰ ਸਨ ।ਗੱਲਬਾਤ ਰਾਹੀਂ ਜਿਲਾ ਸਿਹਤ ਅਫਸਰ ਡਾ ਜਤਿੰਦਰ ਕਮੁਰ ਨੇ ਦੱਸਿਆ ਕਿ ਜਿਲੇ ਦੇ ਲੋਕਾਂ ਨੂੰ ਸਾਫ ਸੁਥਰੇ ਖਾਦ ਪਦਾਰਥ ਮੁਹਈਆ ਕਰਵਾਉਣਾ ਸਿਹਤ ਵਿਭਾਗ ਦੀ ਜਿਮੇਵਾਰੀ ਹੈ ਉਨਾਂ ਦੱਸਿਆ ਕੀ ਪਿਛਲੇ ਕਈ ਦਿਨਾ ਤੋ ਇਹ ਸ਼ਿਕਾਇਤ ਆ ਰਹੀ ਸੀ ਕਿ ਨਾਲ ਦੇ ਜਿਲਿਆ ਅਤੇ ਸੂਬਿਆਂ ਵਿੱਚੋ ਲਗਾਤਾਰ ਪਨੀਰ ਦੀਆ ਗੱਡੀਆ ਰਾਹੀਂ ਮੁਕੇਰੀਆ ਵਿੱਚ ਘਟੀਆ ਦਰਜੇ ਦਾ ਪਨੀਰ ਸਪਲਾਈ ਹੋ ਰਿਹਾ ਇਸ ਦੇ ਚਲਦਿਆ ਅੱਜ ਮੁਕੇਰੀਆ ਬੱਸ ਸਟੈਡ ਦੇ ਨਜਦੀਕ ਪਹਿਲਾ ਹੀ ਫੂਡ ਸੇਫਟੀ ਟੀਮ ਨਾਕਾ ਲਾ ਕੇ ਖੜੀ ਸੀ ਜਦੋ ਹੀ ਪਨੀਰ ਵਾਲੀ ਗੱਡੀ ਆਈ ਤੇ ਟੀਮ ਵੱਲੋ ਧਰ ਦਵੋਚੀ ਇਸ ਹਰਿਆਣਾ ਨੰਬਰ ਗੱਡੀ ਵਿੱਚੋ ਲੱਗ ਭੱਗ 7 ਕਵਿੰਟਲ ਸ਼ੱਕੀ ਪਨੀਰ ਫੜ ਕੇ ਸੈਪਲ ਲੈ ਕੇ ਲੈਬਰਟੋਰੀ ਨੂੰ ਭੇਜ ਦਿੱਤੇ ਗਏ ਹਨ ਤੇ ਪਨੀਰ ਨੂੰ ਇਕ ਕੋਲਡ ਸਟੋਰ ਵਿੱਚ ਸੀਜ ਕਰ ਦਿੱਤਾ ਗਿਆ ਹੈ . ਇਸ ਪਨੀਰ ਦਾ ਕੀ ਕਰਨਾ ਹੈ ਇਹ ਰਿਪੋਰਟ ਆਉਣਂ ਤੇ ਦੱਸਿਆ ਜਾਵੇਗਾ । ਇਸ ਮੋਕੇ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਤਿਉਹਾਰੀ ਸੀਜਨ ਵਿੱਚ ਮਿਠਾਈਆ ਬਣਾਉਣ ਲਈ ਦੁੱਧ ਅਤੇ ਪਨੀਰ ਦੇ ਖਪਤ ਬਹੁਤ ਵੱਧ ਜਾਦੀ ਤੇ ਤੇ ਮਿਲਾਵਟ ਖੋਰ ਘਟੀਆ ਕੁਵਿਟੰਲੀ ਦਾ ਪਨੀਰ ਅਤੇ ਦੁੱਧ ਵੇਚ ਕਿ ਵੱਧ ਮਨਾਫਾ ਕਮਾਉਦੇ ਹਨ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ । ਇਸ ਮੋਕੇ ਉਹਨਾ ਲੋਕਾ ਨੂੰ ਅਪੀਲ ਕੀਤੀ ਕਿ ਉਹ ਦੁੱਧ, ਪਨੀਰ , ਦੇਸੀ ਘਿਉ , ਤੇਲ ਤੇ ਮਿਠਾਈਆਂ ਚੰਗੀ ਤਰਾਂ ਦੇਖ ਖਰੀਦਣ , ਜੇਕਰ ਕਿਸੇ ਨੂੰ ਕਿਸੇ ਕਿਸੇ ਦੁਕਾਨਦਾਰ ਤੋ ਕੋਈ ਸ਼ਿਕਾਇਤ ਤਾ ਉਹ ਸਿਵਲ ਸਰਜਨ ਦਫਤਰ ਨਾਲ ਸਪੰਰਕ ਕਰਨ , ਸਿਹਤ ਵਿਭਾਗ ਦੀਆਂ ਟੀਮਾਂ ਲੋਕਾ ਸੇਵਾ ਵਿੱਚ ਹਰ ਵਕਤ ਹਾਜਰ ਹਨ ।