Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਆਕਰਸ਼ਣ ਦਾ ਕੇਂਦਰ ਬਣ ਰਹੀ ਹੈ ‘ਬਣੀ-ਠਣੀ ਸ਼ੈਲੀ’ ਦੀ ਪੇਟਿੰਗਜ਼

ਆਕਰਸ਼ਣ ਦਾ ਕੇਂਦਰ ਬਣ ਰਹੀ ਹੈ ‘ਬਣੀ-ਠਣੀ ਸ਼ੈਲੀ’ ਦੀ ਪੇਟਿੰਗਜ਼

ਆਕਰਸ਼ਣ ਦਾ ਕੇਂਦਰ ਬਣ ਰਹੀ ਹੈ ‘ਬਣੀ-ਠਣੀ ਸ਼ੈਲੀ’ ਦੀ ਪੇਟਿੰਗਜ਼

308 ਸਾਲ ਪੁਰਾਣੀ ਇਸ ਕਲਾ ਨੂੰ ਮਹਾਰਾਜਾ ਸਾਵੰਤ ਸਿੰਘ ਤੇ ਬਾਮਾਨ ਸਿੰਘ ਨੇ ਕਲਾਕਾਰ ਨਿਹਾਲ ਚੰਦ ਤੋਂ ਕਰਵਾਇਆ ਸੀ ਸ਼ੁਰੂ

ਕਰਾਫ਼ਟਸ ਬਾਜ਼ਾਰ ਦਾ ਸਟਾਲ ਨੰਬਰ 51 ਬਣਿਆ ਲੋਕਾਂ ਦੇ ਆਕਰਸ਼ਣ ਦਾ ਕੇਂਦਰ

ਹੁਸ਼ਿਆਰਪੁਰ, 24 ਮਾਰਚ(ਚੌਧਰੀ) : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਲਾਜਵੰਤੀ ਸਟੇਡੀਅਮ ਵਿਚ ਕਰਵਾਏ ਜਾ ਰਹੇ ਕਰਾਫ਼ਟਸ ਬਾਜਾਰ ਵਿਚ ਸਟਾਲ ਨੰਬਰ 51 ’ਤੇ ਰਾਜਸਥਾਨ ਦੀ ਬਣੀ-ਠਣੀ ਸ਼ੈਲੀ ਦੀ ਪੇਟਿੰਗ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ। ਕਿਸ਼ਨਗੜ੍ਹ ਜ਼ਿਲ੍ਹਾ ਅਜਮੇਰ ਦੇ ਪੁਸ਼ਪੇਂਦਰ ਸਾਹੂ ਤੇ ਅਰਬਿੰਦ ਸਾਹੂ ਬਰੱਸ਼, ਵਾਟਰ ਕਲਰ, ਨੈਚੂਲਰ ਕਲਰ ਦੁਆਰਾ ਕਿਸੇ ਵੀ ਕਾਗਜ ਅਤੇ ਕੱਪੜੇ ’ਤੇ ਕਲਾਕਾਰੀ ਤਾਂ ਬਣਾਉਂਦੇ ਹੀ ਹਨ, ਨਾਲ ਹੀ ਵਿਅਕਤੀ ਦੇ ਅੰਗੂਠੇ ਦੇ ਨਹੁੰ ’ਤੇ ਵੀ ਕਲਾਕਾਰੀ ਬਣਾਉਣ ਵਿਚ ਮੁਹਾਰਤ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕਲਾ 308 ਸਾਲ ਪੁਰਾਣੀ ਹੈ। ਇਸ ਨੂੰ ਮਹਾਰਾਜਾ ਸਾਵੰਤ ਸਿੰਘ ਅਤੇ ਬਾਮਾਨ ਸਿੰਘ ਨੇ ਕਲਾਕਾਰ ਨਿਹਾਲ ਚੰਦ ਤੋਂ ਸ਼ੁਰੂ ਕਰਵਾਈ ਸੀ। ਬਣੀ-ਠਣੀ ਸ਼ੈਲੀ ਸੰਸਾਰ ਭਰ ਵਿਚ ਪ੍ਰਸਿੱਧ ਹੈ, ਇਸ ਦੇ ਚੱਲਦਿਆਂ ਉਨ੍ਹਾਂ ਦੇ ਪਿਤਾ ਹੰਸ ਰਾਜ ਸਾਹੂ ਨੂੰ ਸਕਿੱਲ ਐਵਾਰਡ ਪ੍ਰਾਪਤ ਹੋ ਚੁੱਕਾ ਹੈ। ਸਰਕਾਰ ਦੁਆਰਾ ਇਸ ’ਤੇ ਡਾਕ ਟਿਕਟ ਵੀ ਜਾਰੀ ਕੀਤੀ ਗਈ ਹੈ ਅਤੇ ਇਸ ਕਲਾ ਨੂੰ ਇੰਡੀਅਨ ਮੋਨਾਲੀਸਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਪੁਸ਼ਪੇਂਦਰ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਇਸ ਕਲਾ ਲਈ ਸਮਰਪਿਤ ਹੈ। ਉਨ੍ਹਾਂ ਦੱਸਿਆ ਕਿ ਇਕ ਆਕਾਰ ਬਣਾਉਣ ਵਿਚ ਇਕ ਦਿਨ ਤੋਂ ਲੈ ਕੇ 15 ਦਿਨ ਵੀ ਲੱਗ ਸਕਦੇ ਹਨ। ਇਹ ਕੰਮ ਬਾਰੀਕੀ ’ਤੇ ਨਿਰਭਰ ਕਰਦਾ ਹੈ, ਜਦ ਇਹ ਕਲਾ ਸ਼ੁਰੂ ਹੋਈ ਤਾਂ ਲੋਕਾਂ ਨੇ ਇਸ ਨੂੰ ਅਪਨਾਉਣ ਵਿਚ ਦੇਰ ਨਹੀਂ ਲਗਾਈ ਅਤੇ ਇਸ ਨੂੰ ਵਪਾਰ ਬਣਾ ਲਿਆ। ਕਿਸ਼ਨਗੜ੍ਹ ਦੇ ਸਾਰੇ ਲੋਕ ਇਸ ਕੰਮ ਵਿਚ ਲੱਗ ਗਏ ਪਰੰਤੂ ਹੁਣ ਕੇਵਲ 5 ਪ੍ਰਤੀਸ਼ਤ ਲੋਕ ਹੀ ਇਸ ਕੰਮ ਵਿਚ ਰਹਿ ਗਏ ਹਨ, ਫਿਰ ਵੀ ਇਸ ਕਲਾ ਦੀ ਕਾਫ਼ੀ ਡਿਮਾਂਡ ਹੈ।
ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਪੁਸ਼ਪੇਂਦਰ ਸਾਹੂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਕਲਾ ਦਿਖਾਉਣ ਦਾ ਜੋ ਮੌਕਾ ਦਿੱਤਾ ਹੈ, ਉਸ ਲਈ ਜੀਵਨ ਭਰ ਉਨ੍ਹਾਂ ਦੇ ਰਿਣੀ ਰਹਿਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਖਾਣ-ਪੀਣ ਦੇ ਨਾਲ-ਨਾਲ ਰਹਿਣ ਦੀ ਵੀ ਵਧੀਆ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਇਸ ਤਰ੍ਹਾਂ ਦੀ ਸੁਵਿਧਾ ਉਨ੍ਹਾਂ ਨੂੰ ਅੱਜ ਤੱਕ ਕਦੇ ਵੀ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਲੋਕਾਂ ਨੂੰ ਇਸ ਕਲਾ ਦਾ ਇਕ ਵਾਰ ਨਿਰੀਖਣ ਜ਼ਰੂਰ ਕਰਨ ਨੂੰ ਕਿਹਾ, ਤਾਂ ਜੋ ਉਨ੍ਹਾਂ ਨੂੰ ਪਤਾ ਚੱਲ ਸਕੇ ਕਿ ਅੱਜ ਵੀ ਦੇਸ਼ ਵਿਚ ਬਣੀ-ਠਣੀ ਕਲਾ ਆਪਣਾ ਮਹੱਤਵ ਰੱਖਦੀ ਹੈ।

error: copy content is like crime its probhihated