Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਮਾਮਲਾ ਤਿਰੰਗੇ ਝੰਡੇ ਦੇ ਅਪਮਾਨ ਦਾ – ਦੋ ਹਫਤੇ ਬੀਤਣ ਤੋਂ ਬਾਅਦ ਵੀ ਬਟਾਲਾ ਪੁਲਿਸ ਵੱਲੋਂ ਨਹੀ ਕੀਤਾ ਮਾਮਲਾ ਦਰਜ, ਡੀਆਈਜੀ ਨੂੰ ਦਿੱਤਾ ਮੰਗ ਪੱਤਰ

ਮਾਮਲਾ ਤਿਰੰਗੇ ਝੰਡੇ ਦੇ ਅਪਮਾਨ ਦਾ – ਦੋ ਹਫਤੇ ਬੀਤਣ ਤੋਂ ਬਾਅਦ ਵੀ ਬਟਾਲਾ ਪੁਲਿਸ ਵੱਲੋਂ ਨਹੀ ਕੀਤਾ ਮਾਮਲਾ ਦਰਜ, ਡੀਆਈਜੀ ਨੂੰ ਦਿੱਤਾ ਮੰਗ ਪੱਤਰ

ਬਟਾਲਾ, 11 ਜੂਨ (ਅਵਿਨਾਸ਼ ਸ਼ਰਮਾ)

ਡੀਆਈਜੀ ਵੱਲੋਂ ਬਟਾਲਾ ਪੁਲਿਸ ਨੂੰ ਦਸ ਦਿਨਾਂ ‘ਚ ਰਿਪੋਰਟ ਪੇਸ਼ ਕਰਨ ਦੇ ਆਦੇਸ਼

: ਬਟਾਲਾ ਦੇ ਮੌਜ਼ੂਦਾ ਐਮ.ਐਲ.ਏ ਦੇ ਘਰ ਦੇ ਨਜ਼ਦੀਕ ਲੱਗੇ ਰਾਸ਼ਟਰੀ ਤਿਰੰਗੇ ਝੰਡੇ ਨੂੰ ਕੁੱਝ ਲੋਕਾਂ ਵੱਲੋਂ ਅਪਮਾਨ ਕੀਤਾ ਗਿਆ ਸੀ | ਜਿਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸਿਏਸ਼ਨ ਦੇ ਪੰਜਾਬ ਪ੍ਰਧਾਨ ਰਮੇਸ਼ ਬਹਿਲ ਵੱਲੋਂ ਅਪਮਾਨ ਕਰਨ ਵਾਲਿਆਂ ‘ਤੇ ਪੁਲਸ ਕਾਰਵਾਈ ਕਰਨ ਤੇ ਤਿਰੰਗੇ ਦੇ ਸਨਮਾਨ ਬਹਾਲ ਸੰਬੰਧੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਰੱਖੀ ਗਈ ਸੀ ਜੋ ਕਿ ਤਿੰਨ ਦਿਨ ਚੱਲੀ | ਬਟਾਲਾ ਪਿੁਲਸ ਦੇ ਡੀਐਸਪੀ ਸੰਜੀਵ ਸ਼ਰਮਾ, ਐਸ.ਐਚ.ਓ ਸਿਵਿਲ ਲਾਈਨ ਯਾਦਵਿੰਦਰ ਸਿੰਘ ਤੇ ਮੌਕੇ ‘ਤੇ ਮੌਜ਼ੂਦ ਪੁਲਿਸ ਉੱਚ ਅਧਿਕਾਰੀਆਂ ਵੱਲੋਂ ਪੰਜਾਬ ਪ੍ਰਧਾਨ ਰਮੇਸ਼ ਬਹਿਲ ਨੂੰ ਇਹ ਲਿਖਿਤ ਭਰੋਸਾ ਦਿੱਤਾ ਗਿਆ ਸੀ ਜਲਦ ਹੀ ਇਸ ਮਾਮਲੇ ‘ਚ ਸ਼ਾਮਿਲ ਦੋਸ਼ੀਆਂ ‘ਤੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ | ਲੇਕਿਨ ਬਟਾਲਾ ਪੁਲਿਸ ਵੱਲੋਂ ਇਸ ਸੰਬੰਧੀ ਦੋਸ਼ੀਆਂ ‘ਤੇ ਕੋਈ ਮਾਮਲਾ ਦਰਜ਼ ਨਹੀ ਕੀਤਾ ਗਿਆ | ਇਸੇ ਮਾਮਲੇ ਨੂੰ ਲੈ ਕੇ ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸਿਏਸ਼ਨ ਦਾ ਇਕ ਵਫਦ ਜਿਸ ਵਿੱਚ ਚੇਅਰਮੈਨ ਅਮਰਿੰਦਰ ਸਿੰਘ, ਪੰਜਾਬ ਪ੍ਰਧਾਨ ਰਮੇਸ਼ ਬਹਿਲ, ਮੈਬਰ ਹਰਪ੍ਰੀਤ ਸਿੰਘ ਰੰਧਾਵਾ, ਮੈਬਰ ਰਾਜੀਵ ਮਿੰਟੂ ਤੇ ਮੈਬਰ ਲਖਨਪਾਲ ਵੱਲੋਂ ਮਾਣਯੋਗ ਡੀਆਈਜੀ ਅਮਿ੍ਤਸਰ ਬਾਰਡਰ ਰੇਂਜ ਰਾਕੇਸ਼ ਕੋਸ਼ਲ ਨੂੰ ਮਿਲਿਆ ਤੇ ਤਿਰੰਗੇ ਅਪਮਾਨ ਤੇ ਦੋ ਹਫਤੋ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਬਟਾਲਾ ਪੁਲਿਸ ਵੱਲੋਂ ਇਸ ਮਾਮਲੇ ‘ਚ ਦੋਸ਼ੀਆਂ ‘ਤੇ ਮਾਮਲਾ ਦਰਜ ਨਾ ਕਰਨ ਤੇ ਨਾ ਹੀ ਕਾਰਵਾਈ ਕਰਨ ਦੀ ਸਾਰੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਬਟਾਲਾ ਪੁਲਿਸ ਰਾਜਨੀਤਿਕ ਦਬਾਅ ਹੇਠਾ ਕੰਮ ਕਰ ਰਹੀ ਹੈ ਇਸ ਲਈ ਮਾਮਲਾ ਦਰਜ ਨਹੀ ਕੀਤਾ ਜਾ ਰਿਹਾ | ਡੀਆੲਜੀ ਰਾਕੇਸ਼ ਕੋਸ਼ਲ ਵੱਲੋਂ ਵਫਦ ਦੀ ਜਾਣਕਾਰੀ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਮੌਕੇ ‘ਤੇ ਐਸ.ਪੀ.ਡੀ ਨੂੰ ਇਸ ਮਾਮਲੇ ‘ਚ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਵੀ ਜਾਰੀ ਕੀਤੇ | ਡੀਆਈਜੀ ਬਾਰਡਰ ਰੇਂਜ ਰਾਕੇਸ਼ ਕੋਸ਼ਲ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੌਏ ਚੇਅਰਮੈਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਰਾਸ਼ਟਰੀ ਤਿਰੰਗਾ ਝੰਡਾ, ਜਿਸਦੀ ਆਣ ਬਾਣ ਸਾਨ ਨੂੰ ਬਣਾਏ ਰੱਖਣ ਲਈ ਸ਼ਹੀਦਾਂ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀਆਂ ਕੁਰਬਾਨੀਆ ਦਿੱਤੀਆ ਸਨ, ਲੇਕਿਨ ਅੱਜ ਜਦੋਂ ਤਿਰੰਗੇ ਝੰਡੇ ਦਾ ਕੁਝ ਲੋਕਾਂ ਵੱਲੋਂ ਅਪਮਾਨ ਕਰਕੇ ਸਰੇਆਮ ਘੁੰਮ ਰਹੇ ਹਨ ਲੇਕਿਨ ਪੁਲਿਸ ਉਨ੍ਹਾਂ ‘ਤੇ ਨਾ ਤਾ ਮਾਮਲਾ ਦਰਜ ਕਰ ਰਹੀ ਹੈ ਤੇ ਨਾ ਹੀ ਇਸ ਮਾਮਲੇ ‘ਚ ਕੋਈ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਸ਼ਾਮਿਲ ਦੋਸ਼ੀਆਂ ਦੀ ਰਾਜਨੀਤਿਕ ਪਹੁੰਚ ਹੈ ਜਿਸ ਕਰਕੇ ਪੁਲਿਸ ਰਾਜਨੀਤਿਕ ਦਬਾਅ ਹੇਠਾ ਤੇ ਦੋਸ਼ੀਆਂ ‘ਤੇ ਕੋਈ ਕਾਰਵਾਈ ਨਹੀ ਕਰ ਰਹੀ | ਉਨ੍ਹਾਂ ਕਿਹਾ ਕਿ ਤਿਰੰਗੇ ਅਪਮਾਨ ਦੀ ਸਾਰੀ ਜਾਣਕਾਰੀ ਡੀਆੲਈਜੀ ਰਾਕੇਸ਼ ਕੋਸ਼ਲ ਨੂੰ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਵੱਲੱ ਐਸ.ਪੀ. ਡੀ ਨੂੰ ਦਿਨਾਂ ਦੇ ਅੰਦਰ ਅੰਦਰ ਇਸ ਸੰਬੰਧੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ ਦਿੱਤੇ ਹਨ | ਚੇਅਰਮੈਨ ਨੇ ਕਿਹਾ ਕਿ ਜੇਕਰ ਦਸ ਦਿਨਾਂ ਬਾਅਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਜਾਂਦੀ ਤਾਂ ਸ਼ਹੀਦ ਭਗਤ ਸਿੰਘ ਪੈ੍ਰਸ ਐਸੋਸਿਏਸਨ ਵੱਲੋਂ ਆਪਣੇ ਉਲੀਕੇ ਪ੍ਰੋਗਰਾਮ ਤਹਿਤ ਤਿਰੰਗਾ ਸਨਮਾਨ ਯਾਤਰਾ ਕੱਢੀ ਜਾਵੇਗੀ ਜੋ ਕਿ ਬਟਾਲਾ ਤੋਂ ਚਲ ਕੇ ਡੀਸੀ ਗੁਰਦਾਸਪੁਰ ਦਫ਼ਤਰ ਪਹੁੰਚੇਗੀ |

error: copy content is like crime its probhihated