Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਕਾਰ ਨੂੰ ਪਿਛਿਓਂ ਤੇਜ ਰਫਤਾਰ ਬੱਸ ਨੇ ਮਾਰੀ ਟੱਕਰ, ਕਾਰ ਡਰਾਈਵਰ ਜਖਮੀ

ਕਾਰ ਨੂੰ ਪਿਛਿਓਂ ਤੇਜ ਰਫਤਾਰ ਬੱਸ ਨੇ ਮਾਰੀ ਟੱਕਰ, ਕਾਰ ਡਰਾਈਵਰ ਜਖਮੀ

ਗੜ੍ਹਦੀਵਾਲਾ (ਚੌਧਰੀ)

: ਅੱਜ ਤੜਕਸਾਰ ਅਮ੍ਰਿਤ ਪੈਲੇਸ ਦੇ ਸਾਹਮਣੇ ਇੱਕ ਬੱਸ ਵਲੋਂ ਇਕ ਕਾਰ ਨੂੰ ਪਿਛਿਓਂ ਟੱਕਰ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਟੀਮ ਦੇ ਇੰਚਾਰਜ ਏ ਐਸ ਆਈ ਬਖਤਾਵਰ ਸਿੰਘ ਨੇ ਦੱਸਿਆ ਕਿ ਇੱਕ ਆਲਟੋ ਕਾਰ ਨੂੰ ਪੀ ਬੀ 08 ਡੀ ਪੀ – 4725 ਜੋ ਕਿ ਗੜਦੀਵਾਲਾ ਤੋਂ ਦਸੂਹਾ ਵੱਲ ਜਾ ਰਹੀ ਸੀ ਜਦੋਂ ਕਾਰ ਅਮ੍ਰਿਤ ਪੈਲੇਸ ਗੜ੍ਹਦੀਵਾਲਾ ਦੇ ਸਾਹਮਣੇ ਪਹੁੰਚੀ ਤਾਂ ਪਿਛਿਓ ਆ ਰਹੀ ਤੇਜ ਰਫਤਾਰ ਪੰਜਾਬ ਰੋਡਵੇਜ਼ ਦੀ ਬੱਸ ਪੀ ਬੀ 06 ਏ ਟੀ 2941 ਨੇ ਟੱਕਰ ਮਾਰ ਦਿੱਤੀ। ਜਿਸ ਵਿਚ ਕਾਰ ਡਰਾਈਵਰ ਵਾਰਿਸ ਖੁਰਾਨਾ ਪੁੱਤਰ ਪੰਕਜ ਖੁਰਾਨਾ ਵਾਸੀ ਗੜ੍ਹਦੀਵਾਲਾ ਜਖਮੀ ਹੋ ਗਿਆ। ਉਨ੍ਹਾਂ ਦੱਸਿਆ ਕਾਰ ਦੇ ਅੱਗੇ ਅਚਾਨਕ ਕੁੱਤੇ ਦੇ ਬੱਚੇ ਆ ਗਏ ਜਿਨ੍ਹਾਂ ਨੂੰ ਬਚਾਉਣ ਲਈ ਕਾਰ ਡਰਾਈਵਰ ਨੇ ਜਕਦਮ ਬ੍ਰੇਕ ਲਗਾਈ। ਇਨ੍ਹੀਂ ਦੇਰ ਨੂੰ ਪਿਛੇ ਆ ਰਹੀ ਤੇਜ ਰਫਤਾਰ ਬੱਸ ਕਾਰ ਦੇ ਪਿੱਛੇ ਟੱਕਰਾ ਗਈ।

ਉਨ੍ਹਾਂ ਦੱਸਿਆ ਕਿ ਕਿ ਸਾਨੂੰ 112 ਨੂੰ ਤੋਂ ਸਵੇਰੇ 7.58 ਵਜੇ ਇੱਕ ਕਾਲ ਆਈ ਆਉਣ ਤੇ ਅਸੀਂ 8.04ਵਜੇ ਕਰੀਬ ਐਕਸੀਡੈਂਟ ਵਾਲੀ ਥਾਂ ਤੇ ਆਪਣੀ ਟੀਮ ਹੈਡ ਕਾਂਸਟੇਬਲ ਗੁਰਦਿਆਲ ਸਿੰਘ ਤੇ ਲੇਡੀ ਕਾਂਸਟੇਬਲ ਮਿਨਾਕਸ਼ੀ ਸ਼ਰਮਾ ਨਾਲ ਪਹੁੰਚੇ ਤਾਂ ਸਾਡੇ ਪਹੁੰਚਣ ਤੋਂ ਪਹਿਲਾਂ ਜਖਮੀ ਕਾਰ ਸਵਾਰ ਨੂੰ ਬੱਸ ਕੰਡਕਟਰ ਇਕ ਸਿਵਿਲ ਕਾਰ ਦੀ ਮਦਦ ਨਾਲ ਤੁਰੰਤ ਸਿਵਲ ਹਸਪਤਾਲ ਦਸੂਹਾ ਵਿਖੇ ਲੈ ਗਿਆ ਸੀ ਜੋ ਕਿ ਜੇਰੇ ਇਲਾਜ ਹੈ। ਸੜਕ ਸੁਰੱਖਿਆ ਫੋਰਸ ਵਲੋਂ ਸਿਵਲ ਹਸਪਤਾਲ ਦਸੂਹਾ ਵਿਖੇ ਪਹੁੰਚ ਕੇ ਕਾਰ ਡਰਾਈਵਰ ਦਾ ਹਾਲ ਜਾਣਿਆ। ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਵਲੋਂ ਇਸ ਕੇਸ ਨੂੰ ਏ ਐਸ ਆਈ ਬਲਵੀਰ ਸਿੰਘ ਦੇ ਹਵਾਲੇ ਕੀਤਾ ਗਿਆ।