ਟਾਂਡਾ / ਦਸੂਹਾ 6 ਫਰਵਰੀ (ਚੌਧਰੀ) : ਆਬਕਾਰੀ ਵਿਭਾਗ ਦੀ ਟੀਮ ਨੇ ਸ਼ਨੀਵਾਰ ਨੂੰ ਮੰਡ ਖੇਤਰ ‘ਚ ਛਾਪੇਮਾਰੀ ਕਰਕੇ ਕਰੀਬ 54 ਹਜ਼ਾਰ ਕਿਲੋ ਲਾਹਣ (ਦੇਸ਼ੀ ਸ਼ਰਾਬ) ਬਰਾਮਦ ਕੀਤੀ ਹੈ।ਐਕਸਾਈਜ਼ ਜਿਲਾ ਅਧਿਕਾਰੀ. ਏ ਐਸ ਕੰਗ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਆਯੋਗ ਨੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਆਣੀ ਸਰਕਲ ਦੇ ਪਿੰਡ ਗੰਦੋਵਾਲ ਦੇ ਦਰਿਆ ਪਾਰ ਰੇਡ ਕੀਤੀ।ਉਨ੍ਹਾਂ ਦੱਸਿਆ ਕਿ ਈ.ਓ ਹੁਸ਼ਿਆਰਪੁਰ 2 ਅਫਸਰ ਸ਼ੇਖਰ ਅਤੇ ਉਨ੍ਹਾਂ ਦੀ ਟੀਮ ਦੇ ਇੰਸਪੈਕਟਰ ਮਹਿੰਦਰ ਸਿੰਘ, ਸੁਖਵੀਰ ਸਿੰਘ, ਏ.ਐੱਸ.ਆਈ ਮੁਸ਼ਤਾਕ, ਐਚ.ਸੀ ਗਿਆਨ ਸਿੰਘ, ਐਚ.ਸੀ ਹਰਪਾਲ ਸਿੰਘ ਅਤੇ ਸੀਨੀਅਰ ਕਾਂਸਟੇਬਲ ਕਸ਼ਮੀਰ ਸਿੰਘ ਛਾਪੇਮਾਰੀ ਵਿੱਚ ਉਨ੍ਹਾਂ ਦੇ ਨਾਲ ਸਨ।ਪਹਿਲਾਂ ਉਹ ਪਿੰਡ ਪੁੱਜੇ ਅਤੇ ਫਿਰ 5 ਕਿਲੋਮੀਟਰ ਪੈਦਲ ਚੱਲ ਕੇ ਕਿਸ਼ਤੀ ਰਾਹੀਂ ਦਰਿਆ ਪਾਰ ਕਰਕੇ ਉਸ ਥਾਂ ਪੁੱਜੇ ਜਿੱਥੋਂ ਧੂੰਆਂ ਨਿਕਲ ਰਿਹਾ ਸੀ।ਅਧਿਕਾਰੀਆਂ ਨੇ ਦੱਸਿਆ ਕਿ ਪੁੱਜਣ ‘ਤੇ ਉਕਤ ਜਗ੍ਹਾ ‘ਤੇ ਉਨ੍ਹਾਂ ਨੂੰ 4 ਚੱਲਦੀਆਂ ਭੱਠੀਆਂ ਮਿਲੀਆਂ, ਜਿਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ।ਇਸ ਦੌਰਾਨ ਉਥੋਂ 27 ਤਰਪਾਲਾਂ, 40 ਲੀਟਰ ਦਾ ਇਕ ਅਤੇ ਪਲਾਸਟਿਕ ਦੇ ਤਿੰਨ ਖਾਲੀ ਡੱਬੇ ਬਰਾਮਦ ਹੋਏ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤਸਕਰ ਫ਼ਰਾਰ ਹੋ ਗਏ ਸਨ।
ਟਾਂਡਾ.. ਆਬਕਾਰੀ ਵਿਭਾਗ ਦੀ ਟੀਮ ਨੇ ਛਾਪੇਮਾਰੀ ਦੌਰਾਨ 54 ਹਜ਼ਾਰ ਕਿਲੋ ਲਾਹਣ (ਦੇਸ਼ੀ ਸ਼ਰਾਬ)ਤੇ ਸਾਮਾਨ ਕੀਤਾ ਬਰਾਮਦ
- Post published:February 6, 2022
You Might Also Like
UPDATED.. ਸੜਕ ਹਾਦਸੇ ‘ਚ ਦਸੂਹਾ ਦੇ ਵਾਇਨ ਕਿੰਗ ਅਤੇ ਉਘੇ ਸਮਾਜਸੇਵੀ ਕੇ.ਡੀ ਖੋਸਲਾ ਦੀ ਮੌਤ
श्री रामनवमी शोभायात्रा पर पथराव की घटनाएं दुर्भाग्यपूर्ण : रुपेश धीर
ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਸਬੰਧੀ 2 ਅਤੇ 3 ਦਸੰਬਰ ਦੀ ਛੁੱਟੀ ਵਾਲੇ ਦਿਨ ਲੱਗਣਗੇ ਵਿਸ਼ੇਸ਼ ਕੈਂਪ : ਕੋਮਲ ਮਿੱਤਲ
140 ਗ੍ਰਾਮ ਨਸ਼ੀਲੇ ਪਦਾਰਥ ਅਤੇ 13 ਟੀਕਿਆਂ ਸਮੇਤ ਇੱਕ ਵਿਅਕਤੀ ਪੁਲਿਸ ਅੜਿੱਕੇ







