Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਤਲਵਾੜਾ ਵਿਖੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਵਰਕਰਾਂ ਨਾਲ ਕੀਤੀ ਟੀਫ਼ਨ ਬੈਠਕ

ਤਲਵਾੜਾ ਵਿਖੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਵਰਕਰਾਂ ਨਾਲ ਕੀਤੀ ਟੀਫ਼ਨ ਬੈਠਕ

ਤਲਵਾੜਾ / ਦਸੂਹਾ (PPT NEWS ) 

ਸੋਮ ਪ੍ਰਕਾਸ਼ ਜੀ ਨੇ ਦਸੂਹਾ ਵਿਧਾਨਸਭਾ ਦੇ ਪਿੰਡਾ ਨੂੰ ਵਿਕਾਸ ਲਈ ਵੰਡੀਆ ਗ੍ਰਾਂਟਾਂ 

16 ਜੁਲਾਈ : ਭਾਜਪਾ ਦੇ ਜ਼ਿਲ੍ਹਾ ਅਜੇ ਕੌਸ਼ਲ ਸੇਠੂ ਦੀ ਅਗਵਾਈ ਹੇਠ ਤਲਵਾੜਾ ਵਿਖੇ ਟੀਫਨ ਬੈਠਕ ਕੀਤੀ ਗਈ ਜਿਸ ਵਿਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਵਿਸ਼ੇਸ ਰੂਪ ਵਿੱਚ ਪਹੁੰਚੇ। ਇਸ ਮੌਕੇ ਵਿਧਾਇਕ ਜੰਗੀ ਲਾਲ ਮਹਾਜਨ ਉਹਨਾਂ ਦੇ ਨਾਲ਼ ਜਿਲ੍ਹਾ ਜਲੰਧਰ ਦੇ ਇੰਚਾਰਜ ਸੰਜੀਵ ਮਨਹਾਸ ਵੀ ਹਾਜਰ ਸਨ।ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਹਾਜ਼ਰ ਸਨ। ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ ਸਮੂਹ ਹਲਕਾ ਨਿਵਾਸੀਆ ਨਾਲ਼ ਇੱਕਠੇ ਬੈਠ ਦੁਪਹਿਰ ਦਾ ਭੋਜਨ ਕੀਤਾ।ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਨੇ ਸੰਬੋਧਨ ਕਰਦੇ ਹੋਏ ਹਲਕੇ ਦੇ ਵਿਕਾਸ ਦੀ ਗੱਲ ਕਰਦੇ ਹੋਏ ਕਿਹਾ ਕੇ ਦੌਲਤਪੁਰ ਤੋਂ ਬਾਇਆ ਤਲਵਾੜਾ ਮੁਕੇਰੀਆਂ ਤਕ ਰੇਲ ਲਾਈਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇਲਾਕੇ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋ ਗਈ ਹੈ।ਜਿਸ ਨਾਲ ਆਮ ਲੋਕਾਂ ਨੂੰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕੇ ਜਲ਼ ਮਿਸ਼ਨ ਤਹਿਤ ਤਲਵਾੜੇ ਤੋ ਲਿਫਟ ਕਰਕੇ ਕੰਡੀ ਇਲਾਕ਼ੇ ਦੇ ਪਿੰਡਾਂ ਵਿਚ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਕੰਮ ਚਲ਼ ਰਿਹਾ ਹੈ ਦੇਸ਼ ਦੇ ਵਿਕਾਸ ਲਈ ਮੋਦੀ ਸਰਕਾਰ ਵਚਨਬੱਧ ਹੈ।ਉਨ੍ਹਾਂ ਹਲਕੇ ਦੀਆਂ ਵਖ ਵਖ ਪੰਚਾਇਤਾਂ ਨੂੰ ਵਿਕਾਸ ਲਈ ਗਰਾਂਟਾ ਵੱਢਦੇ ਹੋਏ ਵਿਕਾਸ ਦੀ ਸ਼ੁਰੂਆਤ ਕੀਤੀ। ਜਿਸ ਵਿੱਚ ਪਿੰਡ ਭਵਨੌਰ ਨੂੰ 3 ਲੱਖ , ਟੋਹਲੂ ਨੂੰ 3 ਲੱਖ, ਅਮਰੋਹ ਨੂੰ 2 ਲੱਖ, ਰੇਪੁਰ ਨੂੰ 3ਲੱਖ, ਰਕੜੀ 4ਲੱਖ, ਮਾਖੋਵਾਲ 2ਲੱਖ , ਮਿਆਂ ਕਾ ਪਿੰਡ ਨੂੰ 2ਲੱਖ, ਅਸ਼ਰਫਪੁਰ ਨੂੰ 2 ਲੱਖ, ਦੁਲਮੀਵਾਲ ਨੂੰ ਡੇਢ ਲੱਖ, ਲਮੀਂਨ ਨੂੰ 2 ਲੱਖ, ਸਫਦਰਪੁਰ 3 ਲੱਖ, ਗੋਗਰਾ 2ਲੱਖ ਹਲੇਰ (ਦਸੂਹਾ) 3 ਲੱਖ, ਸੈਹਰਕ ਨੂੰ 2 ਲੱਖ ਰੁਪਏ ਦੀਆਂ ਗ੍ਰਾਂਟਾਂ ਮੌਕੇ ਤੇ ਦਿੱਤੀਆਂ।ਇਸ ਮੌਕੇ ਸੰਜੀਵ ਮਨਹਾਸ ਵੱਲੋ ਦਸੁਹਾ ਹਲਕੇ ਨੂੰ ਵਡੇ ਪ੍ਧਰ ਤੇ ਗਰਾਂਟਾ ਦੇਣ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਦਾ ਧੰਨਵਾਦ ਕੀਤਾ।ਇਸ ਮੌਕੇ ਮੰਡਲ ਪ੍ਰਧਾਨ ਵਿਨੋਦ ਮਿੱਠੂ, ਅਸ਼ੋਕ ਸੱਭਰਵਾਲ, ਵਿਜੇ ਸ਼ਰਮਾ ਦਸੂਹਾ, ਮੰਡਲ ਪ੍ਰਧਾਨ ਕੈਪਟਨ ਸ਼ਾਮ ਸਿੰਘ ਬਡਲਾ, ਮੰਡਲ ਪ੍ਰਧਾਨ ਵਿਪਨ ਕੁਮਾਰ ਕਮਾਹੀ ਦੇਵੀ, ਮੰਡਲ ਪ੍ਰਧਾਨ ਐਡਵਕੇਟ ਵਿਸ਼ਾਲ ਦੱਤਾ ਦਸੂਹਾ, ਐਡਵੋਕੇਟ ਰਾਗੁਲਜਿੰਦਰ ਸਿੰਘ ਸਿੱਧੂ,ਮਾਸਟਰ ਮਹਿੰਦਰ ਸਿੰਘ,ਰਮਨ ਗੋਲਡੀ, ਸਰਪੰਚ ਕੁਲਜੀਤ ਸਿੰਘ, ਲਖਵਿੰਦਰ ਸਿੰਘ, ਆਸ਼ੂ ਅਰੋੜਾ, ਨਰੇਸ਼ ਠਾਕੁਰ, ਅੰਕਿਤ ਰਾਣਾ,ਕੈਪਟਨ ਕਰਨ, ਪਰਮਜੀਤ ਠਾਕੁਰ, ਮੁਰਲੀ, ਕੁਲਦੀਪ ਸ਼ਰਮਾ,ਸੰਜੀਵ ਭਾਰਤਵਾਜ,ਵਿਨੋਦ ਗੌਂਗਲੀ,ਪੁਸ਼ਪਿੰਦਰ ਸਿੰਘ, ਸਰਪੰਚ ਪਰਮਜੀਤ ਪੰਮੀ, ਸਰਪੰਚ ਦਿਲਬਾਗ ਬਾਗ਼ੀ, ਸ਼ੈਲ ਘਈ, ਸ਼੍ਰੀ ਰਾਮ, ਹਿਤਿਨ ਪੂਰੀਸਾਬਕਾ ਸਮਤੀ ਮੈਬਰ ਰਾਜ ਕੁਮਾਰ,ਪਰਦੀਪ ਸ਼ਰਮਾ,ਸ਼ਾਮ ਸੁੰਦਰ ਕਾਕਾ ਆਦਿ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।