Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਨਸਬੰਦੀ ਪੰਦਰਵਾੜਾ ਅਤੇ ਗੈਰ ਸੰਚਾਰੀ ਰੋਗਾਂ ਪ੍ਰਤੀ ਕੀਤਾ ਜਾਗਰੂਕ

ਨਸਬੰਦੀ ਪੰਦਰਵਾੜਾ ਅਤੇ ਗੈਰ ਸੰਚਾਰੀ ਰੋਗਾਂ ਪ੍ਰਤੀ ਕੀਤਾ ਜਾਗਰੂਕ

ਗੜ੍ਹਦੀਵਾਲਾ 26 ਨਵੰਬਰ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਅਤੇ ਸੀਨੀਅਰ ਮੇੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਦੀ ਪ੍ਰਧਾਨਗੀ ਹੇਠ ਸੀ.ਐਚ.ਸੀ. ਭੂੰਗਾ ਵਿਖੇ ਨਸਬੰਦੀ ਪੰਦਰਵਾੜਾ ਅਤੇ ਗੈਰ ਸੰਚਾਰੀ ਰੋਗਾਂ ਸੰਬੰਧੀ ਜਾਗਰੂਕ ਕੀਤਾ ਗਿਆ ।

ਇਸ ਮੌਕੇ ਡਾ. ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਸਬੰਦੀ ਪੁਰਸ਼ਾ ਲਈ ਪਰਿਵਾਰ ਨਿਯੋਜਨ ਦਾ ਸਥਾਈ ਤਰੀਕਾ ਹੈ ।ਨਸਬੰਦੀ ਇਕ ਛੋਟਾ ਆਪ੍ਰੇਸ਼ਨ ਹੈ ਜਿਸਦੀ ਦੀ ਪ੍ਰਕਿਰਿਆ ਵਿਚ ਕੇਵਲ 20 ਮਿੰਟ ਦਾ ਸਮਾਂ ਲਗਦਾ ਹੈ । ਨਸਬੰਦੀ ਦੌਰਾਨ ਲਾਭਪਾਤਰੀ ਨੂੰ ਨਾ-ਮਾਤਰ ਦਰਦ ਹੁੰਦਾ ਹੈ । ਨਸਬੰਦੀ ਕਰਾਉਣ ਤੋਂ ਇਕ ਘੰਟੇ ਬਾਅਦ ਪੁਰਸ਼ ਆਪਣੇ ਘਰ ਪੈਦਲ ਜਾ ਸਕਦਾ ਹੈ ਅਤੇ ਕੋਈ ਵੀ ਭਾਰਾ ਕੰਮ ਪਹਿਲਾਂ ਵਾਂਗ ਹੀ ਕਰ ਸਕਦਾ ਹੈ ।ਨਸਬੰਦੀ ਨਾਲ ਵਿਆਹਤਾ ਜਿੰਦਗੀ ਕਿਸੇ ਤਰ੍ਹਾ ਵੀ ਪ੍ਰਭਾਵਿਤ ਨਹੀ ਹੁੁੰਦੀ ਅਤੇ ਦੁਬਾਰਾ ਬੱਚਾ ਪੈਦਾ ਕਰਨ ਦੀ ਲੋੜ ਪੈਣ ਤੇ ਨਸਬੰਦੀ ਆਪ੍ਰੇਸ਼ਨ ਨੂੰ ਜੋੜਨਾ ਸੋਖਾ ਅਤੇ ਵਧੇਰੇ ਕਾਮਜਾਬ ਤਰੀਕਾ ਹੈ । ਉਨਾ ਅਗੇ ਕਿਹਾ ਕਿ ਇਹ ਨਸਬੰਦੀ ਜਾਗਰੂਕਤਾ ਪੰਦਰਵਾੜਾ 21 ਨਵੰਬਰ ਤੋ 4 ਦਿਸੰਬਰ ਤੱਕ ਮਨਾਇਆ ਜਾ ਰਿਹਾ ਹੈ।

ਇਸ ਮੌਕੇ ਡਾ.ਸੁਦੇਸ਼ ਰਾਜਨ ਨੇ ਗੈਰ ਸੰਚਾਰੀ ਰੋਗ ਬਾਰੇ ਜਾਗਰੂਕ ਕਰਦਿਆ ਐਨ.ਸੀ.ਡੀ. ਵਿੰਗ ਅਤੇ ਸਮੂਹ ਸੀ.ਐਚ.ੳ ਨੂੰ ਹਦਾਇਤ ਕਰਦਿਆ ਕਿਹਾ ਕਿ ਆਏ ਹੋਏ ਮਰੀਜਾਂ ਦਾ ਬੀ.ਪੀ. ਅਤੇ ਸੂਗਰ ਦੀ ਜਾਂਚ ਯਕੀਨੀ ਬਣਾਈ ਜਾਵੇ। ਬਣਦੀ ਦਵਾਈ ਸਮੇਂ ਸਿਰ ਮਰੀਜਾਂ ਤੱਕ ਪਹੁਚਦੀ ਕੀਤੀ ਜਾਵੇ ।ਇਸ ਮੋਕੇ ਤੇ ਡਾ. ਜਗਤਾਰ ਸਿੰਘ, ਡਾ. ਹਰਿੰਦਰਜੀਤ ਸਿੰਘ. ਡਾ. ਸ਼੍ਰਿਸਟੀ ਨਾਗਪਾਲ, ਸੁਰਿੰਦਰ ਕੌਰ, ਅਨੀਤਾ, ਮਨਿੰਦਰ ਕੌਰ ਸਨ।