Prime Punjab Times

Latest news
DAV ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਦਾਖਲਾ ਲੈਣ ਦੀ ਅਪੀਲ KMS ਕਾਲਜ ਦਸੂਹਾ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ - ਪ੍ਰਿੰਸੀਪਲ ਡਾ. ਮਾਨਵ ਸੈਣੀ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪੁਲਿਸ ਲਾਈਨ ਗਰਾਊਂਡ ‘ਚ 1500 ਤੋਂ ਵੱਧ ਲੋਕਾਂ ਨੇ ਕੀਤਾ ਯੋਗ आयुष्मान आरोग्य केन्द्र जलोटा में योग दिवस मनाया ਅੰਤਰਰਾਸ਼ਟਰੀ ਯੋਗ ਦਿਵਸ 2026 ਮੌਕੇ ਬੀਬੀਐਮਬੀ ਵੱਲੋਂ ਸਮੂਹਿਕ ਯੋਗ ਸੈਸ਼ਨ ਦਾ ਸ਼ਾਨਦਾਰ ਆਯੋਜਨ ਵਡਮੁੱਲੇ ਯੋਗਦਾਨ ਲਈ ਐਨ ਆਰ ਆਈ ਬਲਰਾਜ ਸਿੰਘ ਕਾਲਕੱਟ ਸਨਮਾਨਿਤ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਲਈ ਪ੍ਰੋਗਰਾਮ ਐਲਾਨਿਆ, 5 ਜੁਲਾਈ ਨੂੰ ਪੈਣਗੀਆਂ ਵੋਟਾਂ : ਆਸ਼ਿਕਾ ਜੈਨ ਸਾਬਕਾ ਸਰਪੰਚ ਜਸਬੀਰ ਸਿੰਘ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ, ਵਾਲ-ਵਾਲ ਬਚੇ ਖ਼ਾਲਸਾ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੰਟੀਅਰ ਸੇਵਾ ਨਿਭਾਈ
ADVERTISEMENT
You are currently viewing ਸੂਬਾ ਪੱਧਰੀ ਸਹੁੰ ਚੁੱਕ ਸਮਾਗਮ ‘ਚ ਸ਼ਾਮਿਲ ਹੋਣ ਲਈ ਬੀ.ਡੀ.ਪੀ.ਓ. ਦਫਤਰ ਤੋਂ ਲੁਧਿਆਣਾ ਲਈ ਰਵਾਨਾ ਹੋਇਆ ਸਰਪੰਚਾਂ ਦਾ ਕਾਫਿਲਾ

ਸੂਬਾ ਪੱਧਰੀ ਸਹੁੰ ਚੁੱਕ ਸਮਾਗਮ ‘ਚ ਸ਼ਾਮਿਲ ਹੋਣ ਲਈ ਬੀ.ਡੀ.ਪੀ.ਓ. ਦਫਤਰ ਤੋਂ ਲੁਧਿਆਣਾ ਲਈ ਰਵਾਨਾ ਹੋਇਆ ਸਰਪੰਚਾਂ ਦਾ ਕਾਫਿਲਾ

ਫਗਵਾੜਾ 8 ਨਵੰਬਰ (ਲਾਲੀ )

* ਪਹਿਲੀ ਵਾਰ ਬਣੇ ਸਰਪੰਚਾਂ ‘ਚ ਨਜ਼ਰ ਆਇਆ ਉਤਸ਼ਾਹ

: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਦਸ ਹਜਾਰ ਨਵੇਂ ਚੁਣੇ ਗਏ ਸਰਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਵਾਉਣ ਲਈ ਸਾਇਕਲ ਵੈਲੀ ਪਿੰਡ ਧਨਾਨਸੂ (ਲੁਧਿਆਣਾ) ਵਿਖੇ ਅੱਜ ਕਰਵਾਏ ਸੂਬਾ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਬਲਾਕ ਫਗਵਾੜਾ ਦੇ ਸਮੂਹ ਸਰਪੰਚਾਂ ਦਾ ਜੱਥਾ ਆਪਣੇ ਸਾਥੀਆਂ ਸਮੇਤ ਬੀ.ਡੀ.ਪੀ.ਓ. ਦਫਤਰ ਫਗਵਾੜਾ ਤੋਂ ਰਵਾਨਾ ਹੋਇਆ। ਇਸ ਦੌਰਾਨ ਪਹਿਲੀ ਵਾਰ ਬਣੇ ਸਰਪੰਚਾਂ ਵਿੱਚ ਖਾਸ ਉਤਸ਼ਾਹ ਨਜ਼ਰ ਆਇਆ। ਕਾਫਿਲੇ ਦੀ ਰਵਾਨਗੀ ਸਮੇਂ ਗੱਲਬਾਤ ਕਰਦੇ ਹੋਏ ਸਰਪੰਚ ਸੁਰਿੰਦਰ ਸਿੰਘ ਖਲਵਾੜਾ ਕਲੋਨੀ, ਗੁਰਮੀਤ ਸਿੰਘ ਗੋਗੀ ਲੱਖਪੁਰ, ਵਿਜੇ ਕੁਮਾਰ ਢੱਕ ਪੰਡੋਰੀ, ਪਰਮਜੀਤ ਕੌਰ ਬੇਗਮਪੁਰ, ਰਜਤ ਭਨੋਟ ਭੁੱਲਾਰਾਈ, ਮੀਨਾ ਅਕਾਲਗੜ੍ਹ, ਬਲਵਿੰਦਰ ਕੁਮਾਰ ਬਘਾਣਾ, ਵਿਜੇ ਕੁਮਾਰ ਭਬਿਆਣਾ, ਬਚਿੱਤ ਸਿੰਘ ਡੁਮੇਲੀ, ਮਨਜੀਤ ਸਿੰਘ ਖਜੂਰਲਾ, ਚਰਨਜੀਤ ਕੌਰ ਵਰਿਆਹਾਂ, ਰਾਜਵਿੰਦਰ ਕੌਰ ਢੱਡੇ, ਸੁਖਵਿੰਦਰ ਸਿੰਘ ਉੱਚਾ ਪਿੰਡ, ਕੁਲਵੰਤ ਕੌਰ ਪਾਂਛਟ, ਸਤਵਿੰਦਰ ਸਿੰਘ ਅਕਾਸ਼ ਹਰਬੰਸਪੁਰ/ਜਗਜੀਤ ਪੁਰ, ਅਨੀਤਾ ਦੇਵੀ ਨਵੀਂ ਅਬਾਦੀ, ਬਖਸ਼ਿੰਦਰ ਕੌਰ ਬਾਂਸਲ ਸਾਹਨੀ, ਸੁਦੇਸ਼ ਕੁਮਾਰ ਮੇਹਟਾਂ, ਰਿੰਪਲ ਕੁਮਾਰ ਵਜੀਦੋਵਾਲ, ਲਖਵਿੰਦਰ ਕੌਰ ਬਬੇਲੀ ਅਤੇ ਭੁਪਿੰਦਰ ਸਿੰਘ ਭਿੰਦਾ ਬੋਹਾਨੀ ਨੇ ਕਿਹਾ ਕਿ ਸਹੁੰ ਚੁੱਕਣ ਤੋਂ ਬਾਅਦ ਉਹ ਆਪੋ ਆਪਣੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦੇਣਗੇ। ਇਸ ਮੌਕੇ ਗੁਰਬਖਸ਼ ਕੌਰ, ਰਣਜੀਤ ਸਿੰਘ, ਸਰਬਜੀਤ ਕੌਰ, ਮੀਨਾ ਕੁਮਾਰੀ, ਬਲਵੀਰ ਕੁਮਾਰ, ਹਰਵਿੰਦਰ ਸਿੰਘ, ਦਰਸ਼ਨ ਕੌਰ, ਕੁਲਵਿੰਦਰ ਸਿੰਘ, ਹਰਬੰਸ ਕੌਰ, ਸੁਨੀਤਾ ਰਾਣੀ, ਜਸਬੀਰ ਕੌਰ, ਪ੍ਰਕਾਸ਼ ਸਿੰਘ, ਨਿਰਮਲ ਕੁਮਾਰ, ਮਨਜੀਤ ਕੁਮਾਰ, ਰਣਜੀਤ ਕੌਰ, ਰਾਜਕਮਲ, ਅਮਨਦੀਪ ਕੁਮਾਰ, ਜਸਵਿੰਦਰ ਕੌਰ, ਗੁਰਸ਼ਿੰਦਰ ਸਿੰਘ, ਸਰਵਣ ਸਿੰਘ, ਅਮਰਜੀਤ ਸਿੰਘ, ਸਰਬਜੀਤ ਸਿੰਘ, ਜਸਪ੍ਰੀਤ ਜੱਸਲ, ਨਰਿੰਦਰ ਸਿੰਘ, ਰੂਪ ਲਾਲ ਤੇ ਪੁਰਸ਼ੋਤਮ ਲਾਲ ਆਦਿ ਹਾਜਰ ਵੀ ਸਨ।

ਫੋਟੋ : ਫਗਵਾੜਾ ਦੇ ਬੀ.ਡੀ.ਪੀ.ਓ. ਦਫਤਰ ਤੋਂ ਸਹੁੰ ਚੁੱਕ ਸਮਾਗਮ ਲਈ ਰਵਾਨਾ ਹੋਣ ਸਮੇਂ ਗੱਲਬਾਤ ਕਰਦੇ ਹੋਏ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਹੋਰ।

error: copy content is like crime its probhihated