ਗੜ੍ਹਦੀਵਾਲਾ(ਚੌਧਰੀ)
17 ਨਵੰਬਰ : ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਹੁਕਮਾਂ ਅਤੇ ਸਟੇਟ ਖੇਡ ਕੈਲੰਡਰ ਅਨੁਸਾਰ ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਕਮ-ਪ੍ਰਧਾਨ ਜਿਲ੍ਹਾ ਟੂਰਨਾਮੈਂਟ ਕਮੇਟੀ ਹੁਸ਼ਿਆਰਪੁਰ ਦੀ ਪ੍ਰਧਾਨਗੀ ਅਤੇ ਧੀਰਜ ਵਸ਼ਿਸ਼ਟ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਅਤੇ ਦਲਜੀਤ ਸਿੰਘ ਡੀ.ਐਮ. ਸਪੋਰਟਸ ਦੀ ਨਿਗਰਾਨੀ ਹੇਠ ਅੱਜ ਅੰਤਰ ਜਿਲ੍ਹਾ ਸਕੂਲ ਖੇਡਾਂ ਨੈਟਬਾਲ ਦੇ ਦੂਜੇ ਦਿਨ ਸਟੇਟ ਕਮੇਟੀ ਦੇ ਮੈਂਬਰ ਹਰਮੀਤ ਸਿੰਘ ਨੇ ਬੱਚਿਆਂ ਨਾਲ ਜਾਣ ਪਹਿਚਾਣ ਅਤੇ ਹੌਸਲਾ ਅਫ਼ਜ਼ਾਈ ਕਰਨ ਉਪਰੰਤ ਖੇਡਾਂ ਦੀ ਸ਼ੁਰੂਆਤ ਕੀਤੀ। ਜਿਕਰਯੋਗ ਹੈ ਕਿ ਪ੍ਰਿੰਸੀਪਲ ਅਰਵਿੰਦਰ ਕੌਰ, ਉਕਾਰ ਸਿੰਘ ਡੀ.ਪੀ.ਈ, ਸੁਮੀਤ ਚੌਹਾਲ ਦੇ ਪ੍ਰਬੰਧ ਹੇਠ 20 ਨਵੰਬਰ ਤੱਕ ਚੱਲਣ ਵਾਲੇ ਇਸ ਮਹੱਤਵਪੂਰਨ ਖੇਡ ਮੁਕਾਬਲੇ ਵਿੱਚ ਪੰਜਾਬ ਦੇ ਗਿਆਰਾਂ ਜਿਲ੍ਹਿਆ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਸਟੇਟ ਵੱਲੋਂ ਖੇਡਾਂ ਮੁਕਾਬਲੇ ਦਾ ਜ਼ਾਇਜ਼ਾ ਲੈਣ ਲਈ ਇੰਦੂ ਬਾਲਾ ਬਤੌਰ ਅਬਜਰਵਰ ਹਾਜਰ ਰਹੇ।
ਅੱਜ ਨੈੱਟਬਾਲ ਮੁਕਾਬਲੇ ਦੇ ਦੂਸਰੇ ਦਿਨ ਪਟਿਆਲਾ ਤੇ ਮੋਗਾ ਵਿੱਚੋਂ ਪਟਿਆਲਾ ਜੇਤੂ, ਬਰਨਾਲਾ ਤੇ ਲੁਧਿਆਣਾ ਵਿੱਚੋਂ ਬਰਨਾਲਾ ਜੇਤੂ, ਮੁਕਤਸਰ ਤੇ ਸੰਗਰੂਰ ਵਿੱਚੋਂ ਮੁਕਤਸਰ ਜੇਤੂ, ਮਾਨਸਾ ਤੇ ਫਾਜਿਲਕਾ ਵਿੱਚੋਂ ਮਾਨਸਾ ਜੇਤੂ, ਮੁਕਤਸਰ ਅਤੇ ਬਠਿੰਡਾ ਮੁਕਾਬਲੇ ਵਿੱਚ ਮੁਕਤਸਰ ਜੇਤੂ, ਮਾਨਸਾ ਤੇ ਪਟਿਆਲਾ ਵਿੱਚੋਂ ਮਾਨਸਾ ਜੇਤੂ, ਮੋਗਾ ਤੇ ਫਾਜਿਲਕਾ ਵਿੱਚੋਂ ਫਾਜਿਲਕਾ ਜੇਤੂ, ਬਠਿੰਡਾ ਤੇ ਸੰਗਰੂਰ ਵਿੱਚੋਂ ਸੰਗਰੂਰ ਜੇਤੂ, ਫਾਜਿਲਕਾ ਤੇ ਪਟਿਆਲਾ ਵਿੱਚੋਂ ਫਾਜਿਲਕਾ ਦੀ ਟੀਮ ਜੇਤੂ ਰਹੀ।ਇਸ ਮੌਕੇ ਦੌਰਾਨ ਸਮਰਜੀਤ ਸਿੰਘ ਜਿਲ੍ਹਾ ਮੀਡੀਆ ਕੁਆਡੀਨੇਟਰ, ਯੋਗੇਸ਼ਵਰ ਸਲਾਰੀਆ ਸ਼ੋਸ਼ਲ ਮੀਡੀਆ ਕੁਆਡੀਨੇਟਰ, ਸੁਖਵੀਰ ਸਿੰਘ ,ਗੁਰਪ੍ਰੀਤ ਕੌਰ, ਰੇਖਾ, ਹਰਦੀਪ ਸਿੰਘ, ਕਮਲਦੀਪ ਸਿੰਘ,ਕਿਰਨਜੀਤ,ਰਛਪਾਲ ਸਿੰਘ ਹਾਜਰ ਸਨ ।
ਫੋਟੋ : ਅੰਤਰ ਜਿਲ੍ਹਾ ਨੈੱਟਬਾਲ ਮੁਕਾਬਲੇ ਦੇ ਦੂਜੇ ਦਿਨ ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ ਹਰਮੀਤ ਸਿੰਘ ਸਟੇਟ ਕਮੇਟੀ ਮੈਂਬਰ, ਪ੍ਰਿੰ. ਗਿੱਲ, ਦਲਜੀਤ ਸਿੰਘ ਡੀ. ਐਮ. ਸਪੋਰਟਸ ਤੇ ਹੋਰ।








