Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing *ਖੇਡਾਂ ਕੇਵਲ ਮਨੋਰੰਜਨ ਨਹੀਂ ਸਗੋਂ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਨਾਲ ਲੜਨ ਦੀ ਤਾਕਤ ਵੀ ਪੈਦਾ ਕਰਦੀਆਂ ਹਨ – ਅੰਤਰਰਾਸ਼ਟਰੀ ਕੋਚ ਬਲਜਿੰਦਰ ਸਿੰਘ

*ਖੇਡਾਂ ਕੇਵਲ ਮਨੋਰੰਜਨ ਨਹੀਂ ਸਗੋਂ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਨਾਲ ਲੜਨ ਦੀ ਤਾਕਤ ਵੀ ਪੈਦਾ ਕਰਦੀਆਂ ਹਨ – ਅੰਤਰਰਾਸ਼ਟਰੀ ਕੋਚ ਬਲਜਿੰਦਰ ਸਿੰਘ

ਤਲਵਾੜਾ / ਦਸੂਹਾ (ਚੌਧਰੀ) 

27 ਮਾਰਚ : ਐੱਮ.ਆਰ.ਪੀ.ਡੀ.ਸਰਕਾਰੀ ਕਾਲਜ, ਤਲਵਾੜਾ ਵਿਖੇ ਮਿਤੀ ਪ੍ਰਿੰਸੀਪਲ ਮੇਜਰ ਗੁਰਮੀਤ ਸਿੰਘ ਦੀ ਯੋਗ ਅਗਵਾਈ ਅਧੀਨ ਫਿਜੀਕਲ ਵਿਭਾਗ ਦੇ ਮੁਖੀ ਪ੍ਰੋ. ਰਜਨੀਸ਼ ਸ਼ਰਮਾ ਦੀ ਦੇਖ-ਰੇਖ ਵਿੱਚ ਦੋ ਰੋਜ਼ਾ ਸਲਾਨਾ ਖੇਡ ਮੇਲਾ ਕਰਵਾਇਆ ਗਿਆ । ਖੇਡ ਮੇਲੇ ਦੇ ਆਰੰਭਿਕ ਰਸਮੀ ਸਮਾਰੋਹ ਵਿੱਚ ਮੁੱਖ ਮਹਿਮਾਨਾ ਦੇ ਤੌਰ ਉੱਤੇ ਅੰਤਰਰਾਸ਼ਟਰੀ ਐਥਲੈਟਿਕ ਕੋਚ ਬਲਜਿੰਦਰ ਸਿੰਘ ਮੰਡ ਅਤੇ ਸੇਵਾ-ਮੁਕਤ ਪ੍ਰੋ. ਸੁਰਿੰਦਰਪਾਲ ਸਿੰਘ ਮੰਡ, ਪ੍ਰੋ. ਦਲਬੀਰ ਸਿੰਘ ਮਲ੍ਹੀ ਨੇ ਸ਼ਿਰਕਤ ਕੀਤੀ । ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਰੁਪਾਲੀ ਵਰਮਾ, ਪ੍ਰੋ.ਮੁਨੀਸ਼ ਕਸ਼ਿਅਪ, ਪ੍ਰੋ.ਪ੍ਰੀਤਿਕਾ ਦੇਵੀ ਦੁਆਰਾ ਨਿਭਾਈ ਗਈ । ਇਸ ਮੌਕੇ ਤੇ ਕੋਚ ਲਖਵਿੰਦਰ ਸਿੰਘ ਮੰਡ ਨੇ ਬੋਲਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਖੇਡਾਂ ਜੀਵਨ ਦਾ ਜ਼ਰੂਰੀ ਹਿੱਸਾ ਹਨ । ਉਹਨਾ ਆਪਣੇ ਜੀਵਨ ਤਜਰਬੇ ਵਿੱਚੋਂ ਉਦਾਹਰਣਾਂ ਦੇ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਦੱਸਿਆ ਕਿ ਸਧਾਰਣ ਪਰਿਵਾਰਾਂ ਵਿੱਚੋ ਕਈ ਲੜਕੀਆਂ ਅਜਿਹੀਆਂ ਹਨ ਜੋ ਖੇਡਾਂ ਦੇ ਬਲ ਬੂਤੇ ਤੇ ਅੱਜ ਪੁਲਿਸ ਵਿੱਚ ਉੱਚ ਅਹੁਦਿਆਂ ਉਤੇ ਪਹੁੰਚ ਗਈਆਂ ਹਨ, ਉਹਨਾਂ ਅਨੁਸਾਰ ਇਹ ਕੇਵਲ ਖੇਡਾਂ ਹੀ ਨਹੀਂ ਹੁੰਦੀਆਂ ਸਗੋਂ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਨਾਲ ਲੜਨ ਦੀ ਤਾਕਤ ਵੀ ਪੈਦਾ ਕਰਦੀਆਂ ਹਨ । ਇਸ ਉਪਰੰਤ ਉਹਨਾ ਗੁਬਾਰੇ ਉਡਾ ਕੇ ਖੇਡ ਸਮਾਰੋਹ ਦਾ ਰਸਮੀ ਅਰੰਭ ਕੀਤਾ । ਕਾਲਜ ਦੇ ਵਿਦਿਆਰਥੀਆਂ ਰਮਨ, ਰਜਤ, ਸਪਨਾ,ਅਤੇ ਅਰੁਣ ਦੁਅਰਾ ਮਸ਼ਾਲ ਜਲਾਈ ਗਈ । ਖੇਡਾਂ ਵਿਚ ਭਾਗ ਲੈਣ ਵਾਲੇ ਕਾਲਜ ਦੇ ਵਿਦਿਆਰਥੀਆਂ ਦੁਆਰਾ ਮਾਰਚ ਪਾਸ ਕਰਕੇ ਸਲਾਮੀ ਦਿੱਤੀ ਗਈ । ਇਸ ਖੇਡ ਮੇਲੇ ਵਿੱਚ ਲੜਕੇ ਅਤੇ ਲੜਕੀਆਂ ਦੀਆਂ 100 ਮੀਟਰ, 200 ਮੀਟਰ, 400 ਮੀਟਰ, 800 ਦੌੜਾਂ, ਸ਼ੋਟ ਪੁਟ, ਡਿਸਕਸ ਥਰੋ, ਬਾਲੀਬਾਲ ਦੇ ਮੁਕਾਬਲੇ ਕਰਵਾਏ ਗਏ । ਇਹਨਾਂ ਖੇਡਾਂ ਦੀ ਗਰਾਊਂਡ ਵਿੱਚ ਦੇਖ-ਰੇਖ ਅਤੇ ਨਤੀਜੇ ਕੱਢਣ ਦੀ ਭੂਮਿਕਾ ਪ੍ਰੋ. ਦਲਵਿੰਦਰ ਪਾਲ ਸਿੰਘ, ਪ੍ਰੋ. ਅਕਬਾਲ ਸਿੰਘ, ਪ੍ਰੋ. ਰਣਜੀਤ ਸਿੰਘ, ਪ੍ਰੋ. ਕੁਲਦੀਪ ਚੰਦ, ਪ੍ਰੋ. ਗੁਰਸੇਵਕ ਸਿੰਘ ਨੇ ਨਿਭਾਈ । ਇਨਾਮ ਵੰਡ ਸਮਾਰੋਹ ਵਿੱਚ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਪਿਤਾ ਸਰਦਾਰ ਜਗਮੋਹਣ ਸਿੰਘ ਘੁੰਮਣ ਹੋਰਾਂ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸਤੋਂ ਇਲਾਵਾ ਉਹਨਾਂ ਦੇ ਨਾਲ ਅਮਰਪਾਲ ਸਿੰਘ ਜੌਹਰ, ਐਕਸੀਅਨ ਅਰਵਿੰਦਰਪਾਲ ਸਿੰਘ ਉੱਭੀ, ਐੱਸ.ਐੱਚ.ਓ ਹਰਗੁਰਦੇਵ ਸਿੰਘ, ਵਿਕਰਾਂਤ ਹਾਜ਼ਰ ਸਨ । ਕਾਲਜ ਮੀਡੀਆ ਸੈਲ ਦੇ ਇੰਚਾਰਜ ਅਤੇ ਸਟਾਫ ਸਕੱਤਰ ਪ੍ਰੋ. ਅਜੈ ਕੁਮਾਰ ਅਰਸ਼ ਨੇ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਲੜਕੀਆਂ ਦੀਆਂ 100 ਮੀਟਰ ਦੌੜਾਂ ਵਿੱਚ ਪ੍ਰਿਆ ਨੇ ਪਹਿਲਾ, ਰਾਧਿਕਾ ਨੇ ਦੂਜਾ, ਸਮ੍ਰਿਤੀ ਨੇ ਤੀਜਾ, 100 ਮੀਟਰ ਲੜਕਿਆਂ ਵਿੱਚ ਚੰਦਨ ਕੁਮਾਰ ਨੇ ਪਹਿਲਾ, ਅੰਮ੍ਰਿਤਪਾਲ ਨੇ ਦੂਜਾ, ਵਿਜੈ ਕੁਮਾਰ ਨੇ ਤੀਜਾ, 200 ਮੀਟਰ ਲੜਕੀਆਂ ਵਿੱਚ ਸਪਨਾ ਨੇ ਪਹਿਲਾ, ਗੁਰਦੀਪ ਕੌਰ ਨੇ ਦੂਜਾ, ਮਨਜੀਤ ਕੌਰ ਨੇ ਤੀਜਾ, 200 ਮੀਟਰ ਲੜਕਿਆਂ ਵਿੱਚ ਸ਼ਿਵਾ ਨੇ ਪਹਿਲਾ, ਚੰਦਨ ਕੁਮਾਰ ਨੇ ਦੂਜਾ, ਵਿਕਾਸ ਨੇ ਤੀਜਾ, 400 ਮੀਟਰ ਲੜਕੀਆਂ ਵਿੱਚ ਸਪਨਾ ਨੇ ਪਹਿਲਾ, ਪ੍ਰਿਆ ਨੇ ਦੂਜਾ, ਨਿਹਾਰਿਕਾ ਨੇ ਤੀਜਾ, 400 ਮੀਟਰ ਲੜਕਿਆਂ ਵਿੱਚ ਸੰਜੀਵ ਕੁਮਾਰ ਨੇ ਪਹਿਲਾ, ਗੁਲਸ਼ਨ ਕੁਮਾਰ ਨੇ ਦੂਜਾ, ਰਾਹੁਲ ਪਠਾਣੀਆਂ ਨੇ ਤੀਜਾ, 800 ਮੀਟਰ ਲੜਕੀਆਂ ਵਿੱਚ ਮਨੀਸ਼ਾ ਨੇ ਪਹਿਲਾ, ਪਲਕ ਨੇ ਦੂਸਰਾ, ਮਨਜੀਤ ਕੌਰ ਨੇ ਤੀਸਰਾ ਅਤੇ ਲੜਕੇ 800 ਮੀਟਰ ਦੌੜਾਂ ਵਿੱਚ ਅਭਿਨੰਦਨ ਨੇ ਪਹਿਲਾ ਤੇ ਵਿਕਾਸ ਨੇ ਦੂਜਾ ਸਥਾਨ ਹਾਸਲ ਕੀਤਾ । ਡਿਸਕਸ ਥਰੋ ਵਿੱਚ ਲੜਕੀਆਂ ਵਿੱਚੋਂ ਮਨਪ੍ਰੀਤ ਨੇ ਪਹਿਲਾ, ਸੁਦੇਸ਼ ਕੁਮਾਰੀ ਨੇ ਦੂਸਰਾ, ਸਪਨਾ ਨੇ ਤੀਸਰਾ ਅਤੇ ਲੜਕਿਆਂ ਵਿੱਚੋਂ ਰਮਨ ਨੇ ਪਹਿਲਾ, ਰੱਜਤ ਨੇ ਦੂਸਰਾ, ਅਤੇ ਚੰਦਨ ਨੇ ਤੀਸਰਾ ਸਥਾਨ ਹਾਸਿਲ ਕੀਤਾ । ਸ਼ੋਟ ਪੁੱਟ ਵਿੱਚ ਲੜਕੀਆਂ ਵਿੱਚੋਂ ਮਹਿਮਾਂ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ, ਰਿੰਪੀ ਨੇ ਤੀਜਾ, ਅਤੇ ਲੜਕਿਆਂ ਵਿੱਚੋਂ ਰੱਜਤ ਸਿੰਘ ਨੇ ਪਹਿਲਾ, ਅਰੁਣ ਕੁਮਾਰ ਨੇ ਦੂਸਰਾ ਅਤੇ ਚੰਦਨ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ । ਬਾਲੀਬਾਲ ਦੇ ਮੈਚ ਵਿੱਚ ਅਭਿਸ਼ੇਕ ਰਾਣਾ, ਅਭਿਸ਼ੇਕ ਰਣੌਤ, ਸ਼ਿਵਾ, ਮਾਧਵ ਸ਼ਰਮਾ, ਗੁਰਜੋਤ, ਸੁਨੀਲ, ਆਰੀਅਨ ਅਤੇ ਰਾਹੁਲ ਪਠਾਣੀਆਂ ਹੋਰਾਂ ਦੀ ਟੀਮ ਜੇਤੂ ਰਹੀ । ਇਸ ਮੋਕੇ ਤੇ ਪ੍ਰੋਫੈਸਰਾਂ ਦੀ ਮਿਊਜੀਕਲ ਚੇਅਰ ਦੀ ਗੇਮ ਵੀ ਕਰਵਾਈ ਗਈ, ਜਿਸ ਵਿੱਚ ਪ੍ਰੋ. ਰਣਜੀਤ ਸਿੰਘ ਪਹਿਲੇ, ਪ੍ਰੋ. ਮੋਨੀਸ਼ਾ ਸ਼ਰਮਾ ਦੂਜੇ ਅਤੇ ਪ੍ਰੋ. ਗੁਰਸੇਵਕ ਸਿੰਘ ਤੀਸਰੇ ਸਥਾਨ ਤੇ ਰਹੇ । ਖੇਡ ਮੇਲੇ ਦੇ ਅੰਤ ਵਿੱਚ ਇਨਾਮ ਵੰਡ ਸਮਾਰੋਹ ਵਿੱਚ ਜੇਤੂਆਂ ਨੂੰ ਇਨਾਮ ਵੰਡੇ ਗਏ । ਇਸ ਮੌਕੇ ਤੇ ਐੱਮ.ਐੱਲ.ਏ ਕਰਮਵੀਰ ਸਿੰਘ ਘੁੰਮਣ ਦੇ ਪਿਤਾ ਸਰਦਾਰ ਜਗਮੋਹਣ ਸਿੰਘ ਘੁੰਮਣ ਨੇ ਬੋਲਦਿਆਂ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਚੰਗੀ ਸਿਹਤ ਲਈ ਇਹਨਾਂ ਖੇਡਾਂ ਦਾ ਜ਼ਿੰਦਗੀ ਵਿੱਚ ਅਹਿਮ ਰੋਲ ਹੈ, ਇਸ ਲਈ ਇਹ ਖੇਡਾਂ ਹਰ ਵਿਦਿਆਰਥੀ ਦੀ ਜ਼ਿੰਦਗੀ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ । ਇਸ ਦੇ ਨਾਲ ਹੀ ਉਹਨਾਂ ਨੇ ਪ੍ਰਿੰਸੀਪਲ ਸਾਹਿਬ ਤੇ ਸਟਾਫ ਨੂੰ ਮੌਸਮ ਖਰਾਬ ਹੁੰਦੇ ਹੋਏ ਵੀ ਸਫਲ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ । ਇਨਾਮ ਵੰਡ ਸਮਾਰੋਹ ਤੋ ਬਾਅਦ ਪ੍ਰਿੰਸੀਪਲ ਮੇਜਰ ਗੁਰਮੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਉਹ ਕਾਲਜ ਦੇ ਵਿਦਿਆਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉੱਚ ਦਰਜੇ ਦੀਆਂ ਖੇਡ ਸਹੁਲਤਾਂ ਵੀ ਦੇਣਾ ਚਾਹੁੰਦੇ ਹਨ ਅਤੇ ਇਸ ਉਦੇਸ਼ ਅਧੀਨ ਕਾਲਜ ਵਿੱਚ ਵਿਦਿਆਰਥੀਆਂ ਲਈ ਬਾਲੀਬਾਲ, ਬਾਸਕਿਟਬਾਲ, ਕਬੱਡੀ, ਬੈਡਮਿੰਟਨ ਦੇ ਗਰਾਊਂਡ ਤਿਆਰ ਕੀਤੇ ਗਏ ਹਨ ਅਤੇ ਇਸੇ ਲੜੀ ਅਧੀਨ ਖੋਹ-ਖੋਹ ਅਤੇ ਟੇਬਲ ਟੈਨਿਸ ਦੇ ਗਰਾਊਂਡ ਤਿਆਰ ਕੀਤੇ ਜਾਣੇ ਹਨ । ਖੇਡ ਮੇਲੇ ਦੇ ਅੰਤ ਵਿੱਚ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋਫੈਸਰ ਰਜਨੀਸ਼ ਸ਼ਰਮਾ ਨੇ ਜਿੱਥੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ, ਉੱਥੇ ਹੀ ਵਿਸ਼ੇਸ਼ ਤੌਰ ਤੇ ਪ੍ਰਿੰਸਿਪਲ ਸਾਹਿਬ ਜੀ ਦਾ ਧੰਨਵਾਦ ਕੀਤਾ, ਜਿਨਾਂ ਦੀ ਰਹਿਨੁਮਾਈ ਸਦਕਾ ਇਹ ਪ੍ਰੋਗਰਾਮ ਸਫਲ ਹੋਇਆ ਹੈ ਅਤੇ ਇਸ ਖੇਡ ਮੇਲੇ ਦੀ ਸਫਲਤਾ ਤੇ ਸਮੁਹ ਸਟਾਫ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਹਿਯੋਗ ਦੇ ਸਦਕਾ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਤੇ ਪ੍ਰੋ.ਸੀਮਾ ਜੱਸਲ, ਪ੍ਰੋ.ਜਸਵੰਤ ਸਿੰਘ, ਪ੍ਰੋ. ਪ੍ਰੀਤੀ ਚੌਧਰੀ, ਪ੍ਰੋ. ਦਰਪਣ ਚੌਧਰੀ, ਪ੍ਰੋ. ਨੀਨਾ ਭਾਰਦਵਾਜ, ਪ੍ਰੋ. ਜਤਿੰਦਰ ਕੁਮਾਰ, ਪ੍ਰੋ. ਇੰਦਰਜੀਤ ਕੌਰ,ਕ੍ਰਿਸ਼ਨਾ ਦੇਵੀ, ਪ੍ਰੋ. ਜੀਵਨ ਜੋਤੀ, ਪ੍ਰੋ. ਸੁਸ਼ਮਾ ਕੁਮਾਰੀ, ਪ੍ਰੋ.ਗੁਰਮੀਤ ਕੌਰ, ਪ੍ਰੋ.ਰੀਨਾ ਰਾਣੀ, ਪ੍ਰੋ. ਸੁਸ਼ਮਾ ਦੇਵੀ, ਪ੍ਰੋ.ਸੁਮਨ ਬਾਲਾ, ਪ੍ਰੋ.ਜਸਮੀਤ ਕੌਰ, ਪ੍ਰੋ. ਸ਼ੀਤਲ ਧੀਮਾਨ ਅਤੇ ਦਫ਼ਤਰੀ ਸਟਾਫ਼ ਤੋ ਸ਼ਬਨਮ ਕੁਮਾਰ,ਗੁਰਦਿਆਲ ਸਿੰਘ, ਕਿਸ਼ੋਰੀ ਲਾਲ,ਜਸਵੀਰ ਕੁਮਾਰ,ਸੁਨੀਲ ਕੁਮਾਰ,ਬਖਸ਼ੀਸ਼ ਸਿੰਘ,ਅਜੈ ਕੁਮਾਰ ਰਾਣਾ ਅਤੇ ਕਾਲਜ ਦੇ ਵਿਦਿਆਰਥੀ ਹਾਜਿਰ ਸਨ ।