Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬਾਲ ਵਾਟਿਕਾ ਸਕੂਲ ਵਿੱਚ ਨਵੇਂ ਸੈਸ਼ਨ ਦੇ ਸ਼ੁੱਭ ਆਰੰਭਤਾ ਲਈ ਸਰਸਵਤੀ ਪੂਜਾ ਕੀਤੀ ਗਈ

ਬਾਲ ਵਾਟਿਕਾ ਸਕੂਲ ਵਿੱਚ ਨਵੇਂ ਸੈਸ਼ਨ ਦੇ ਸ਼ੁੱਭ ਆਰੰਭਤਾ ਲਈ ਸਰਸਵਤੀ ਪੂਜਾ ਕੀਤੀ ਗਈ

ਗੜ੍ਹਦੀਵਾਲਾ (ਚੌਧਰੀ) 

27 ਮਾਰਚ : ਅੱਜ ਬਾਲ ਵਾਟਿਕਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨਰੇਸ਼ ਡਡਵਾਲ, ਡਾਇਰੈਕਟਰ ਮੈਡਮ ਰਿੰਪੀ ਡਡਵਾਲ ਅਤੇ ਸਕੂਲ ਦੇ ਮੁੱਖ ਅਧਿਆਪਕਾ ਮੈਡਮ ਸੁਖਜਿੰਦਰ ਕੌਰ ਦੀ ਅਗਵਾਈ ਹੇਠਾਂ ਸਕੂਲ ਦੇ ਨਵੇਂ ਸੈਸ਼ਨ ਦੇ ਸ਼ੁੱਭ ਆਰੰਭ ਲਈ ਸਰਸਵਤੀ ਪੂਜਾ ਰਖਵਾਈ ਗਈ। ਸਰਸਵਤੀ ਦੇਵੀ ਨੂੰ ਗਿਆਨ ਦੀ ਦੇਵੀ ਵੀ ਕਿਹਾ ਜਾਂਦਾ ਹੈ। ਇਸ ਲਈ ਅਧਿਆਪਿਕਾਂ ਨੇ ਵਿਦਿਆਥੀਆਂ ਨੂੰ ਸਰਸਵਤੀ ਪੂਜਾ ਬਾਰੇ ਵਿਸਥਾਰਪੂਰਵਕ ਸਮਝਾਇਆ।ਇਸ ਪੂਜਾ ਨੂੰ ਕਰਨ ਲਈ ਫਤਿਹਪੁਰ ਦੇ ਪੰਡਿਤ ਸੰਜੇ ਕੁਮਾਰ ਝਾ ਨੂੰ ਬੁਲਾਇਆ ਗਿਆ। ਸਵੇਰ 9 ਵਜੇ ਤੋਂ ਲੈ ਕੇ 11 ਵਜੇ ਤੱਕ ਸਰਸਵਤੀ ਪੂਜਾ ਕੀਤੀ ਗਈ। ਪੂਜਾ ਅਸਥਾਨ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਗਿਆ।ਪੂਜਾ ਸਮਾਪਤੀ ਤੋਂ ਬਾਅਦ ਵਿਦਿਆਰਥੀਆਂ ਅਤੇ ਸਮੂਹ ਸਟਾਫ ਲਈ ਪ੍ਰਸਾਦ ਅਤੇ ਅੰਨ-ਜਲ ਦੀ ਵੀ ਪੂਰੀ ਵਿਵਿਸਥਾ ਕੀਤੀ ਗਈ। ਇਸ ਤਰ੍ਹਾਂ ਸਰਸਵਤੀ ਪੂਜਾ ਦੀ ਬਹੁਤ ਹੀ ਚੰਗੇ ਤੇ ਸ਼ਾਂਤਮਈ ਢੰਗ ਨਾਲ ਸਮਾਪਤੀ ਹੋਈ ਅਤੇ ਕਾਮਨਾ ਕੀਤੀ ਗਈ ਕਿ ਸਕੂਲ ਦਿਨ ਦੁਗਣੀ , ਰਾਤ ਚੌਗੁਣੀ ਤਰੱਕੀ ਕਰੇ।