Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਦੁਕਾਨਦਾਰ ਪਾਸੋਂ 30 ਲੱਖ ਦੀ ਫਿਰੌਤੀ ਮੰਗਣ ਅਤੇ ਦੁਕਾਨ ‘ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਪੁਲਿਸ ਨੇ ਕੀਤਾ ਕਾਬੂ* 

ਦੁਕਾਨਦਾਰ ਪਾਸੋਂ 30 ਲੱਖ ਦੀ ਫਿਰੌਤੀ ਮੰਗਣ ਅਤੇ ਦੁਕਾਨ ‘ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਪੁਲਿਸ ਨੇ ਕੀਤਾ ਕਾਬੂ* 

ਬਟਾਲਾ, 1 ਸਤੰਬਰ (ਅਵਿਨਾਸ਼ ਸ਼ਰਮਾ )

ਦੋਸ਼ੀਆਂ ਨੇ ਦੁਕਾਨਦਾਰ ਤੋਂ 30 ਲੱਖ ਰੁਪਏ ਦੀ ਫਿਰੌਤੀ ਦੀ ਕੀਤੀ ਸੀ ਮੰਗ 

4 ਗ੍ਰਨੇਡ ਤੇ 1700 ਗ੍ਰਾਮ ਆਰ.ਡੀ.ਐਕਸ ਸਮੇਤ ਨੌਜਵਾਨ ਆਇਆ ਪੁਲਸ ਅੜਿੱਕੇ 

: ਐਸ ਪੀ ਡੀ, ਗੁਰਪ੍ਰਤਾਪ ਸਿੰਘ ਸਹੋਤਾ ਨੇ ਪਰੈੱਸ ਕਾਨਫਰੰਸ ਦੱਸਿਆ ਕਿ 25 ਅਗਸਤ ਨੂੰ ਰਾਤ ਕਰੀਬ 9 ਤੋਂ 10 ਵਜੇ ਦੇ ਵਿਚ ਸ਼ਿਵਾਲਿਕ ਸਰੀਆ ਦੀ ਦੁਕਾਨ ਤੇ 2 ਮੋਟਰ ਸਾਇਕਲ ਸਵਾਰ ਅਣਪਛਾਤੇ ਵਿਅਕਤੀ ਵਲੋਂ ਮਾਰ ਦੇਣ ਦੀ ਨਿਯਤ ਨਾਲ ਦੁਕਾਨ ਦੇ ਗੇਟ ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 255 26 ਅਗਸਤ ਜੁਰਮ 109, 111, 351 (4), 3 (5) ਬੀ.ਐਨ.ਐਸ 25-54-59 ਅਸਲਾ ਐਕਟ ਥਾਣਾ ਸਿਵਲ ਲਾਇਨ ਕੀਤਾ ਗਿਆ ।

ਉਨ੍ਹਾਂ ਅੱਗੇ ਦੱਸਿਆ ਐਸ.ਐਸ.ਪੀ ਬਟਾਲਾ ਵਲੋਂ ਮੁਕੱਦਮਾ ਟਰੇਸ ਕਰਨ ਲਈ ਵੱਖ ਵੱਖ ਟੀਮਾਂ ਬਣਾਈਆ ਗਈਆਂ, ਇਸ ਵਾਰਦਾਤ ਨੂੰ ਟਰੇਸ ਕਰਨ ਲਈ ਟੀਮਾਂ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਬਟਾਲਾ ਪੁਲਿਸ ਨੂੰ ਉਸੇ ਵੇਲੇ ਵੱਡੀ ਕਾਮਯਾਬੀ ਮਿਲੀ ਜਦ ਸਿਵਾਲਿਕ ਸਰੀਆ ਦੀ ਦੁਕਾਨ ਤੇ ਗੋਲੀਆਂ ਚਲਾਉਣ ਵਾਲੇ ਅਣਪਛਾਤੇ ਵਿਅਕਤੀ ਜਸਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਦਾਲਮ, ਸੰਦੀਪ ਸਿੰਘ ਉਰਫ ਸੀਪਾ ਪੁੱਤਰ ਦਵਿੰਦਰ ਸਿੰਘ ਵਾਸੀ ਦਾਲਮ ਨੂੰ 48 ਘੰਟਿਆਂ ਵਿਚ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਦੋਸ਼ੀਆਂ ਪਾਸੋਂ ਵਾਰਦਾਤ ਵਿਚ ਵਰਦਿਆਂ ਮੋਟਰਸਾਇਕਲ ਵੀ ਬਰਾਮਦ ਕੀਤਾ ਗਿਆ। ਦੋਸ਼ੀਆਂ ਨੇ ਗੋਲੀਆਂ ਚਲਾਉਣ ਵੇਲੇ ਇਕ ਵੀਡੀਓ ਵੀ ਬਣਾਈ ਸੀ ਜੋ ਦੋਸ਼ੀਆ ਨੇ ਅੱਗੇ ਮੁਦਈ ਨੂੰ ਸੈਂਡ ਕੀਤੀ ਤੇ ਉਸ ਨੂੰ ਡਰਾਇਆ ਤੇ ਧਮਕਾਇਆ। ਜਿਸ ਪਿਸਟਲ ਨਾਲ ਦੋਸ਼ੀਆਂ ਨੇ ਗੋਲੀਆਂ ਚਲਾਈਆ ਸਨ। ਉਹ ਪਿਸਟਲ ਇਹਨਾਂ ਨੇ ਅੱਗੇ ਆਪਣੇ ਸਾਥੀ ਨੂੰ ਦੇ ਦਿੱਤਾ ਹੈ ਜੋ ਅਜੇ ਬਰਾਮਦ ਕਰਨਾ ਬਾਕੀ ਹੈ।

ਇਨਾਂ ਦੋਸ਼ੀਆਂ ਨੇ ਇਹ ਕੰਮ ਡੋਨੀ ਬੱਲ ਤੇ ਅਮਰ ਰਾਜਪੂਤਾਂ ਦੇ ਕਹਿਣ ਤੇ ਪੈਸਿਆਂ ਲਈ ਕੀਤਾ ਹੈ, ਇਹਨਾਂ ਨੂੰ ਕਿੰਨੇ ਪੈਸੇ ਦਿੱਤੇ ਹਨ ਤੇ ਪੈਸੇ ਕਿੱਥੋਂ ਆਏ ਹਨ ਉਹ ਅਜੇ ਤਸਦੀਕ ਕਰਨਾ ਬਾਕੀ ਹੈ। ਇਹਨਾਂ ਦਾ ਹੋਰ ਰਿਮਾਂਡ ਲਿਆ ਜਾ ਰਿਹਾ ਹੈ ਤੇ ਹੋਰ ਵੀ ਖੁਲਾਸੇ ਕੀਤੇ ਜਾਣਗੇ। ਇਸੇ ਦੌਰਾਨ ਕਿ ਸ਼ਿਵਾਲਿਕ ਸਰੀਆ ਦੀ ਦੁਕਾਨ ਦੇ ਮਾਲਕ ਰਿਸ਼ੀ ਗਾਰਗ ਨੂੰ ਕੁਝ ਮਹੀਨੇ ਪਹਿਾਂ ਡੋਨੀ ਬੱਲ ਵਲੋਂ ਫਿਰੌਤੀ ਮੰਗਣ ਤੇ ਜਾਨੋ ਮਾਰਨ ਦੀਆਂ ਕਾਲਾ ਆ ਰਹੀਆਂ ਸਨ ਜਿਸਤੇ ਮੁਕੱਦਮਾ ਨੰਬਰ 134 ਮਿਤੀ 20-7-2025 ਜੁਰਮ 308 ਬੀ.ਐਨ.ਐਸ ਥਾਣਾ ਸਿਟੀ ਦਰਜ ਕੀਤਾ ਗਿਆ ਸੀ।

ਗੁਰਪ੍ਰਤਾਪ ਸਿੰਘ ਸਹੋਤਾ, ਐਸ ਪੀ (ਡੀ) ਬਟਾਲਾ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ 27 ਜੁਲਾਈ 2025 ਨੂੰ ਮੁਦਈ ਰਜਿੰਦਰ ਸਿੰਘ ਪੁੱਤਰ ਜਵਾਹਰ ਸਿੰਘ ਵਾਸੀ ਪਿੰਡ ਹਰਦੋਝੰਡੇ ਨੂੰ ਵਿਦੇਸ਼ ਦੇ ਨੰਬਰਾਂ ਤੋਂ ਕਾਲਾਂ ਕਰਕੇ 30 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਸੀ ਤੇ ਫਿਰੌਤੀ ਨਾ ਦੇਣ ਦੇ ਸਬੰਧ ਜਾਨੋਂ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ ਗਈਆ ਸਨ, ਜਿਸਤੇ ਮੁਦਈ ਦੇ ਬਿਆਨ ਤੇ ਮੁੱਕਦਮਾ ਨੰਬਰ 116 ਮਿਤੀ 27-07-2025 ਜੁਰਮ 308 (4) ਬੀ.ਐਨ.ਐਸ ਥਾਣਾ ਸਦਰ ਬਟਾਲਾ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਬਟਾਲਾ ਪੁਲਿਸ ਨੂੰ ਉਸੇ ਵੇਲੇ ਵੱਡੀ ਕਾਮਯਾਬੀ ਮਿਲੀ ਕਿ ਮੁਦਈ ਰਜਿੰਦਰ ਸਿੰਘ ਨੂੰ ਧਮਕੀ ਦੇਣ ਵਾਲੇ ਵਿਅਕਤੀ ਤੇ ਮੁਦਈ ਰਜਿੰਦਰ ਸਿੰਘ ਦੀ ਇੰਨਫਾਰਮੇਸ਼ਨ ਦੇਣ ਵਾਲਿਆਂ ਨੂੰ ਟੈਕਨੀਕਲ ਤੌਰ ’ਤੇ ਟਰੇਸ ਕੀਤਾ ਗਿਆ ਧਮਕੀ ਦੇਣ ਵਾਲਾ ਵਿਅਕਤੀ ਨੂਰਜੀਤ ਸਿੰਘ ਉਰਫ ਜਬਰੂ ਪੁੱਤਰ ਅਮਰੀਕ ਸਿੰਘ ਵਾਸੀ ਜੱਲੂਵਾਲ ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ ਹਾਲ ਮਲੇਸ਼ੀਆਂ ਦੇਸ਼ ਹੈ ਤੇ ਮੁਦਈ ਦੀ ਇੰਨਫਾਰਮੇਸ਼ਨ ਦੇਣ ਵਾਲਾ ਰਵਿੰਦਰ ਸਿੰਘ ਉਰਫ ਹੈਪੀ ਪੁੱਤਰ ਸਰਬਜੀਤ ਸਿੰਘ ਵਾਸੀ ਹਰਦੋਝੰਡੇ ਥਾਣਾ ਸਦਰ ਬਟਾਲਾ ਨੇ ਗ੍ਰਿਫਤਾਰ ਕੀਤਾ ਗਿਆ। ਜਿਸਨੇ ਦੱਸਿਆ ਕਿ ਨੂਰਜੀਤ ਸਿੰਘ ਨੂੰ ਮੁਦਈ ਰਜਿੰਦਰ ਸਿੰਘ ਦੀ ਸਾਰੀ ਇੰਨਫਾਰਮੇਸ਼ਨ ਦੱਸਦਾ ਸੀ ਤੇ ਉਸ ਪਾਸੋਂ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਲਈ ਵੀ ਰਵਿੰਦਰ ਸਿੰਘ ਹੈਪੀ ਨੇ ਕਿਹਾ ਸੀ।

4 ਗ੍ਰਨੇਡ ਤੇ 1700 ਗ੍ਰਾਮ ਆਰ.ਡੀ.ਐਕਸ ਸਮੇਤ ਨੌਜਵਾਨ ਆਇਆ ਪੁਲਸ ਅੜਿੱਕੇ 

:  ਸ ਗੁਰਪ੍ਰਤਾਪ ਸਿੰਘ ਸਹੋਤਾ, ਐਸਪੀ (ਡੀ) ਬਟਾਲਾ ਨੇ ਪਰੈਸ ਕਾਨਫਰੰਸ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵਿਚ ਦੱਸਿਆ ਸੀ ਕਿ ਬੀ.ਕੇ.ਆਈ ਦੇ ਮੈਂਬਰ ਰਵਿੰਦਰ ਸਿੰਘ ਉਰਫ ਰਵੀ ਪੁੱਤਰ ਗੁਰਮੀਤ ਸਿੰਘ ਵਾਸੀ ਪੁਰੀਆਂ ਕਲਾਂ ਨੂੰ 4 ਗ੍ਰਨੇਡ ਤੇ 1700 ਗ੍ਰਾਮ ਆਰ.ਡੀ.ਐਕਸ ਤੇ ਇਕ ਵਾਇਰਲੈਸ ਸੈਟ ਬਰਾਮਦ ਕੀਤਾ ਗਿਆ ਸੀ, ਇਸੇ ਦੌਰਾਨੇ ਰਵਿੰਦਰ ਸਿੰਘ ਰਵੀ ਉਕਤ ਨੇ ਦੱਸਿਆ ਕਿ ਜੋ ਗ੍ਰਨੇਡ ਤੇ ਆਰ.ਡੀ.ਐਕਸ ਲੈਣ ਲਈ ਉਸਦੇ 2 ਹੋਰ ਸਾਥੀ ਹਰਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਤੇ ਜਰਮਨਜੀਤ ਸਿੰਘ ਉਰਫ ਜਰਮਨ ਪੁੱਤਰ ਹਰਵੰਤ ਸਿੰਘ ਵਾਸੀਆਨ ਪੁਰੀਆਂ ਕਲਾਂ ਨਾਲ ਗਏ ਸਨ ਜਿਹਨਾਂ ਨੂੰ ਮੁਕੱਦਮਾ ਵਿਚ ਨਾਮਜਦ ਕਰਕੇ ਉਹਲਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਗਈ। ਦੌਰਾਨੇ ਤਫਤੀਸ਼ ਹਰਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਤੇ ਜਰਮਨਜੀਤ ਸਿੰਘ ਉਰਫ ਜਰਮਨ ਪੁੱਤਰ ਹਰਵੰਤ ਸਿੰਘ ਵਾਸੀਅਨ ਪੁਰੀਆਂ ਕਲਾਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਇਕ ਹੈਂਡ ਗ੍ਰਨੇਡ ਤੇ ਇਕ ਪਿਸਟਲ 32 ਬੋਰ ਬਰਾਮਦ ਕੀਤਾ ਗਿਆ। ਜਿਹਨਾਂ ਦਾ ਰਿਮਾਡ ਹਾਸਲ ਕਰਕੇ ਹੋਰ ਵੀ ਖੁਲਾਸੇ ਕੀਤੇ ਜਾਣਗੇ।

error: copy content is like crime its probhihated