Prime Punjab Times

Latest news
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਛੇਵੀਂ ਵਾਰ SGPC ਪ੍ਰਧਾਨ ਬਣਨ ’ਤੇ ਮਨਦੀਪ ਸਿੰਘ ਢੀਂਡਸਾ ਅਤੇ ਜਸਵਿੰਦਰ ਸਿੰਘ ਮਾਣਕੂ ... ਬੀਚ ਵਾਲੀਬਾਲ ਦੇ ਸੂਬਾ ਪੱਧਰੀ ਮੁਕਾਬਲੇ ਵਿੱਚ ਨਵਜੋਤ ਸਿੰਘ ਨੇ ਜਿੱਤਿਆ ਸੋਨ ਤਮਗਾ ਖ਼ਾਲਸਾ ਕਾਲਜ ਦੀ ਕਬੱਡੀ (ਨੈਸ਼ਨਲ ਸਟਾਈਲ) ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗ਼ਾ ਸਵਰਗਵਾਸੀ ਪ੍ਰਿੰਸੀਪਲ ਡਾ. ਸ਼ਬਨਮ ਕੌਰ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਕੇ.ਐਮ.ਐਸ. ਕਾਲਜ ਦਾ ਕਦਮ, ਨਵੇਂ ਮੁੱਖ ਗੇ... 30 ਨਵੰਬਰ ਤੱਕ ਘਰ ਬੈਠੇ ਆਨਲਾਈਨ ਸਵੈ-ਗਣਨਾ ਕਰਕੇ ਜ਼ਿਲ੍ਹਾ ਵਾਸੀ ਨਿਭਾਉਣ ਆਪਣੀ ਜ਼ਿੰਮੇਵਾਰੀ : ਡਿਪਟੀ ਕਮਿਸ਼ਨਰ ਪਿੰਡ ਸੰਸਾਰਪੁਰ ਵਿਖੇ ਅੱਖਾਂ ਦਾ ਮੁਫ਼ਤ ਕੈਂਪ 22 ਨਵੰਬਰ ਨੂੰ ਖਾਲਸਾ ਕਾਲਜ ਦੀ ਕ੍ਰਿਕੇਟ ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਕ੍ਰਿਕੇਟ ਮੁਕਾਬਲੇ 'ਚ ਜਿੱਤਿਆ ਸੋਨ ਤਮਗ਼ਾ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਯਾਤਰਾ ਦਾ ਗੜ੍ਹਦੀਵਾਲਾ ਪਹੁੰਚਣ ਤੇ ਭਾਜਪਾ ਆਗੂਆ... ਖ਼ਾਲਸਾ ਕਾਲਜ ਦੀ ਵਾਲੀਬਾਲ ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਮੁਕਾਬਲੇ 'ਚ ਜਿੱਤਿਆ ਸੋਨ ਤਮਗ਼ਾ ਜਨਗਣਨਾ-2027: ਸਵੈ-ਗਣਨਾ ਪ੍ਰਕਿਰਿਆ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਮੁਹਿੰਮ ਤੇਜ਼
ADVERTISEMENT
You are currently viewing ਸ਼ਿਵ ਦੁਰਗਾ ਮੰਦਿਰ ਦਾਰਾ ਸਲਾਮ ਵਲੋ ਅਕਸ਼ਤ ਕਲਸ਼ ਯਾਤਰਾ ਬੈਂਡ ਵਾਜਿਆਂ ਅਤੇ ਢੋਲ ਧਮਾਕਿਆਂ ਨਾਲ ਬੜੀ ਧੂਮ ਧਾਮ ਨਾਲ ਕੱਢੀ ਗਈ

ਸ਼ਿਵ ਦੁਰਗਾ ਮੰਦਿਰ ਦਾਰਾ ਸਲਾਮ ਵਲੋ ਅਕਸ਼ਤ ਕਲਸ਼ ਯਾਤਰਾ ਬੈਂਡ ਵਾਜਿਆਂ ਅਤੇ ਢੋਲ ਧਮਾਕਿਆਂ ਨਾਲ ਬੜੀ ਧੂਮ ਧਾਮ ਨਾਲ ਕੱਢੀ ਗਈ

ਬਟਾਲਾ 20 ਜਨਵਰੀ(ਅਵਿਨਾਸ਼ ਸ਼ਰਮਾ)

ਬਾਲ ਰੁਪ ਭਗਵਾਨ ਸ਼੍ਰੀ ਰਾਮ ਜੀ, ਲਕਸ਼ਮਣ ਜੀ, ਮਾਤਾ ਸੀਤਾ ਜੀ, ਅਤੇ ਹਨੂੰਮਾਨ ਜੀ ਦੀ ਮੂਰਤੀਆ ਨੇ ਲੋਕਾਂ ਦਾ ਮੰਨ ਮੋਹ ਲਿਆ

: ਅੱਜ ਦਾਰਾ ਸਲਾਮ ਪ੍ਰੇਮ ਨਗਰ ਸ਼੍ਰੀ ਸ਼ਿਵ ਦੁਰਗਾ ਮੰਦਿਰ ਤੋਂ ਅਕਸ਼ਤ ਕਲਸ਼ ਯਾਤਰਾ ਬੜੀ ਧੂਮਧਾਮ ਨਾਲ ਕੱਢੀ ਗਈ। ਇਹ ਯਾਤਰਾ ਸ਼ਿਵ ਦੁਰਗਾ ਮੰਦਿਰ ਤੋਂ ਸ਼ੁਰੂ ਹੋ ਕੇ ਡੇਰਾ ਰੋਡ, ਪੁਰਾਣੀ ਅਨਾਜ ਮੰਡੀ ਰੇਲਵੇ ਰੋਡ ਤੋਂ ਹੁੰਦੀ ਹੋਈ ਸੰਕੀਰਤਨ ਕਰਦੇ ਹੋਏ ਗੀਤਾ ਮੰਦਿਰ ਪਹੁੰਚੇ ਅਤੇ ਰਾਮ ਭਗਤਾਂ ਨੂੰ ਚਾਹ ਆਦਿ ਵਰਤਾਈ ਗਈ, ਬਾਅਦ ਵਿੱਚ ਯਾਤਰਾ ਮੁਹੱਲਾ ਦਾਰਾ ਇਸਲਾਮ ਦੀਆਂ ਗਲੀਆਂ ਵਿੱਚ ਘੁੰਮਦੀ ਹੋਈ ਸ਼ਿਵ ਦੁਰਗਾ ਵਿਖੇ ਸਮਾਪਤ ਹੋਈ। ਸਭ ਤੋਂ ਅੱਗੇ ਰਾਮ ਦੇ ਦੋ ਭਗਤ ਬੈਂਡ ਅਤੇ ਢੋਲ ਨਾਲ ਰਸਤੇ ਵਿੱਚ ਫੁੱਲਾਂ ਦੀ ਵਰਖਾ ਕਰ ਰਹੇ ਸਨ, ਬਾਲ ਰੂਪ ਵਿੱਚ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੇ ਨਾਲ ਸ਼੍ਰੀ ਰਾਮ, ਲਕਸ਼ਮਣ, ਮਾਤਾ ਸੀਤਾ ਅਤੇ ਹਨੂੰਮਾਨ ਜੀ ਲੋਕਾਂ ਦੇ ਮਨਾਂ ਨੂੰ ਮੋਹ ਰਹੇ ਸਨ। ਇਸ ਦੇ ਨਾਲ ਹੀ ਅਯੁੱਧਿਆ ਤੋਂ ਆਏ ਅਕਸ਼ਤ ਕਲਸ਼ ਅੱਗੇ ਅਤੇ ਉਨ੍ਹਾਂ ਦੇ ਪਿੱਛੇ ਸਾਰੇ ਸ਼ਰਧਾਲੂ ਭਗਵਾਨ ਸ਼੍ਰੀ ਰਾਮ ਦਾ ਗੁਣਗਾਨ ਕਰਦੇ ਹੋਏ ਸੰਕੀਰਤਨ ਕਰਦੇ ਹੋਏ ਸ਼ੋਭਾ ਯਾਤਰਾ ਵਿੱਚ ਅਕਸ਼ਤ ਕਲਸ਼ ਦੇ ਨਾਲ ਭਜਨ ਰੂਪੀ ਵਾਣੀ ਨਾਲ ਅੰਮ੍ਰਿਤ ਦੀ ਵਰਖਾ ਕਰ ਰਹੇ ਸਨ। ਜਿਨ੍ਹਾਂ ਨੂੰ ਸੱਦਾ ਪੱਤਰ ਅਤੇ ਅਕਸ਼ਤ ਨਹੀਂ ਮਿਲੇ ਸਨ।ਉਨ੍ਹਾਂ ਨੂੰ ਅਕਸ਼ਤ ਦੇ ਨਾਲ ਸੱਦਾ ਪੱਤਰ ਦਿੱਤੇ ਜਾ ਰਹੇ ਸਨ। ਸ਼ੋਭਾ ਯਾਤਰਾ ਦੌਰਾਨ ਪੁਰਸ਼ਾਂ ਨੇ ਆਪਣੇ ਗਲੇ ਵਿੱਚ ਭਗਵਾ ਸਰੋਪਾ ਦੇ ਨਾਲ ਚਿੱਟੇ ਕੱਪੜੇ ਪਾਏ ਹੋਏ ਸਨ, ਮਾਤਰੀ ਸ਼ਕਤੀ ਨੇ ਪੀਲੇ ਪਹਿਰਾਵੇ ਦੇ ਨਾਲ ਲਾਲ ਸ਼ਾਲ ਪਾਈ ਹੋਈ ਸੀ)। ਮੰਦਿਰ ਦੀ ਕਮੇਟੀ ਨੇ ਕਿਹਾ ਕਿ ਸ੍ਰੀ ਰਾਮ ਦੇ ਭਗਤ 22 ਜਨਵਰੀ ਦੀ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। , ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ ‘ਤੇ ਸ਼੍ਰੀ ਰਾਮ ਦੂਤਾਂ ਦੇ ਜਥੇ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਸ਼ਿਵ ਦੁਰਗਾ ਮੰਦਿਰ ਦੇ ਸ਼ਾਸਤਰੀ ਸ਼ੰਭੂ ਪ੍ਰਸਾਦ ਨੇ ਦੱਸਿਆ ਕਿ 22 ਜਨਵਰੀ ਨੂੰ ਸਵੇਰੇ 10:00 ਤੋਂ 11:00 ਵਜੇ ਤੱਕ ਮੰਦਰਾਂ ਵਿੱਚ ਸੰਕੀਰਤਨ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਭਗਵਾਨ ਸ਼੍ਰੀ ਰਾਮ ਦੇ ਪ੍ਰਕਾਸ਼ ਪੁਰਬ ਦਾ ਲਾਈਵ ਪ੍ਰੋਗਰਾਮ LED ਤੇ ਵਿਖਾਇਆ ਜਾਵੇਗਾ । ਸਾਰੇ ਰਾਮ ਭਗਤਾਂ ਲਈ ਪ੍ਰਸਾਦ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਸਾਰੇ ਮੰਦਰਾਂ, ਘਰਾਂ ਅਤੇ ਬਾਜ਼ਾਰਾਂ ਵਿੱਚ ਦੀਵਾਲੀ ਵਰਗਾ ਤਿਉਹਾਰ ਮਨਾਇਆ ਜਾਵੇਗਾ।


ਇਸ ਮੌਕੇ ਪੂਨਮ ਸ਼ਰਮਾ ਗੋਗਾਂ ,ਸ੍ਰੀਮਤੀ ਸਮਿਤਾ ਗੋਇਲ, ਜੋਤੀ ਸ਼ਰਮਾ, ਰੇਖਾ ਸ਼ਰਮਾ, ਆਸਾਂ ਰਾਣੀ ,ਨਿਰਮਲ ਸ਼ਰਮਾ, ਵਿਨੀਸ਼ਾ ਵਰਮਾ, ਮੀਨਾਕਸ਼ੀ ਦੀ ਸ਼ਰਮਾ, ਸੰਤੋਸ਼ ਭਾਟੀਆ ਸੁਮਨ ਸ਼ਰਮਾ ਡਿੰਪਲ, ਪੂਨਮ, ਕਵਿਤਾ ਨਾਰੰਗ, ਰਮਾ ਸ਼ਰਮਾ, ਅੰਜੂ, ਮੋਨਿਕਾ ਸ਼ਰਮਾ ਅਤੇ ਸ਼ਿਵਾਂਗੀ ਸ਼ਰਮਾ, ਕਵਿਤਾ , ਨੀਤੂ ਆਹੂਜਾ ਪ੍ਰੇਮਾ, ਸ਼ਿਵਾਨੀ, ਬਾਲਾ, ਧੀਰਜ ਵਰਮਾ, ਵਿਨੋਦ ਸ਼ਰਮਾ, ਪਵਨ ਭਾਟੀਆ, ਸ਼ਕਤੀ ਸ਼ਰਮਾ, ਰਾਜੇਸ਼ ਗੋਇਲ, ਗੁਰਪ੍ਰੀਤ ਵਾਹਲਾ ਐਮ.ਸੀ., ਰਾਜਕੁਮਾਰ ਕਾਲੀ ਰਮੇਸ਼ ਵਰਮਾ, ਕਾਕਾ ਅਬਰੋਲ, ਅਸ਼ੋਕ ਮਹਾਜਨ, ਸੰਜੀਵ ਮਹਾਜਨ, ਨੀਲਾ ਪ੍ਰਧਾਨ, ਅਤੁਲ ਬਜਾਜ ਆਦਿ। ਇਲਾਕਾ ਨਿਵਾਸੀ ਹਾਜ਼ਰ ਸਨ।