Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸੈਲਾ ਖੁਰਦ ਲਾਗੇ ਅੰਬੂਜਾ ਸੀਮੈਂਟ ਫੈਕਟਰੀ ਰੋਕਣ ਲਈ ਐਸ.ਡੀ.ਐਮ.ਦਫਤਰ ਗੜਸ਼ੰਕਰ ਅੱਗੇ ਧਰਨਾ

ਸੈਲਾ ਖੁਰਦ ਲਾਗੇ ਅੰਬੂਜਾ ਸੀਮੈਂਟ ਫੈਕਟਰੀ ਰੋਕਣ ਲਈ ਐਸ.ਡੀ.ਐਮ.ਦਫਤਰ ਗੜਸ਼ੰਕਰ ਅੱਗੇ ਧਰਨਾ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)

– ‘ਜਨਤਕ ਸੁਣਵਾਈ’ ਇੱਕ ਧੋਖਾ ਕਰਾਰ

: ਗੜ੍ਹਸ਼ੰਕਰ ਤਹਿਸੀਲ ’ਚ ਸੈਲਾ ਖੁਰਦ ਲਾਗੇ ਰਣਿਆਲਾ, ਸਰਦੁੱਲਾਪੁਰ ਅਤੇ ਬੱਢੋਆਣ ਪਿੰਡਾਂ ਦੀ ਜ਼ਮੀਨ ਵਿੱਚ ਲੱਗਣ ਲਈ ਪ੍ਰਸਤਾਵਤ ਅਡਾਨੀ ਗਰੁੱਪ ਦੀ ਅੰਬੂਜਾ ਸੀਮੈਂਟ ਫੈਕਟਰੀ ਦਾ ਲੋਕਾਂ ਵਲੋਂ ਵਿਰੋਧ ਸ਼ੁਰੂ ਹੋ ਗਿਆ ਹੈ।ਪਿਛਲੇ ਮਹੀਨੇ ਇਹ ਫੈਕਟਰੀ ਲਗਾਉਣ ਲਈ ਹੋਈ ਜਨਤਕ ਸੁਣਵਾਈ ’ਚ ਕਥਿਤ ਤੌਰ ’ਤੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਕੁਝ ਹੋਰ ਮਹਿਕਮਿਆਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਜਿਸ ਉਪਰੰਤ ਅੱਜ ਐਸ.ਡੀ.ਐਮ. ਗੜਸ਼ੰਕਰ ਨੇ ਸਬੰਧਤ ਲੋਕਾਂ ਨਾਲ ਮੀਟਿੰਗ ਕੀਤੀ।ਅੱਜ ਦੀ ਮੀਟਿੰਗ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ, ਅੰਬੂਜਾ ਸੀਮੈਂਟ ਕੰਪਨੀ ਨੁਮਾਇੰਦਿਆਂ ਤੋਂ ਇਲਾਵਾ ‘ਵਾਤਾਵਰਨ ਬਚਾਓ ਸੰਘਰਸ਼ ਕਮੇਟੀ’ ਵਲੋਂ ਤਰਸੇਮ ਸਿੰਘ ਜੱਸੋਵਾਲ, ਜੇ.ਪੀ. ਹਾਂਡਾ, ਇੰਦਰਪਾਲ ਸਿੰਘ, ਗੁਰਮੁੱਖ ਸਿੰਘ ਸੋਢੀ, ਸੋਨਾ ਸਿੰਘ, ਬਾਬਾ ਨਾਗਰ ਸਿੰਘ, ਇਕਬਾਲ ਸਿੰਘ, ਹਰਜੀਤ ਸਿੰਘ ਭਾਤਪੁਰ ਦਵਿੰਦਰ ਫੌਜੀ ਸਮੇਤ ਇਲਾਕੇ ਦੇ ਹੋਰ ਕਈ ਮੁਹਤਬਰ ਲੋਕ ਸ਼ਾਮਲ ਹੋਏ।ਇਹਨਾਂ ਤੋਂ ਇਲਾਵਾ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਵੱਡੀ ਗਿਣਤੀ ਵਿੱਚ ਐਸ.ਡੀ.ਐਮ. ਦਫਤਰ ਵਿਖੇ ਧਰਨਾ ਦੇ ਕੇ ਅੰਬੂਜਾ ਸੀਮੈਂਟ ਫੈਕਟਰੀ ਨੂੰ ਮਨਜ਼ੂਰੀ ਨਾ ਦੇਣ ਦੀ ਮੰਗ ਕੀਤੀ।

ਮੀਟਿੰਗ ਵਿੱਚ ਜਿਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਹੋਈ ਜਨਤਕ ਸੁਣਵਾਈ ਨਿਯਮਾਂ ਮੁਤਾਬਕ ਸੀ ਅਤੇ ਅੰਬੂਜਾ ਕੰਪਨੀ ਦੇ ਨੁਮਾਇੰਦਿਆਂ ਨੇ ਫੈਕਟਰੀ ਦੇ ਲਾਭ ਗਿਣਾਏ ਉਥੇ ‘ਵਾਤਾਵਰਨ ਬਚਾਓ ਸੰਘਰਸ਼ ਕਮੇਟੀ’ ਦੇ ਨੁਮਾਇੰਦਿਆਂ ਨੇ ਉਹਨਾਂ ਨੂੰ ਨਾਲ ਦੀ ਨਾਲ ਸਵਾਲ ਜਵਾਬ ਕਰਕੇ ਲਾ-ਜਵਾਬ ਕਰ ਦਿੱਤਾ।

ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਸਵਾਲ ਉਠਾਇਆ ਕਿ ਸਰਕਾਰੀ ਮਹਿਕਮਿਆਂ ਵਲੋਂ ਹਰ ਗੱਲ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾਂਦਾ ਹੈ ਪਰ ਜਨਤਕ ਸੁਣਵਾਈ ਲਈ ਇਲਾਕੇ ਦੇ ਦਰਜਨਾਂ ਪਿੰਡਾਂ ’ਚੋ ਸਿਰਫ ਇੱਕ ਨੰਬਰਦਾਰ ਅਤੇ ਹਜ਼ਾਰਾਂ ਲੋਕਾਂ ’ਚੋਂ ਸਿਰਫ 40-50 ਵਿਅਕਤੀਆਂ ਨੂੰ ਹੀ ਕਿਉਂ ਬੁਲਾਇਆ ਗਿਆ।ਇਸ ’ਤੇ ਐਸ.ਡੀ.ਐਮ. ਨੇ ਐਕਸੀਅਨ ਨੂੰ ਜਨਤਕ ਸੁਣਵਾਈ ’ਚ ਸ਼ਾਮਲ ਹੋਏ ਲੋਕਾਂ ਦੀ ਲਿਸਟ ਅਤੇ ਵੀਡੀਓਗ੍ਰਾਫੀ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੂੰ ਉਪਲੱਬਧ ਕਰਵਾਉਣ ਲਈ ਕਿਹਾ।ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਅੰਬੂਜਾ ਸੀਮੈਂਟ ਕੰਪਨੀ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਰੁਜ਼ਗਾਰ ਦਾ ਐਨਾ ਹੀ ਫਿਕਰ ਹੈ ਤਾਂ ਅਜਿਹੀ ਇੰਡਸਟਰੀ ਲਗਾਓ ਜੋ ਪ੍ਰਦੂਸ਼ਣ ਨਾ ਫੈਲਾਉਂਦੀ ਹੋਵੇ, ਅਸੀਂ ਤੁਹਾਡਾ ਸਾਥ ਦੇਵਾਂਗੇ।ਕਮੇਟੀ ਮੈਂਬਰਾਂ ਨੇ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਆਸਰੇ ਨਹੀਂ ਛੱਡਿਆ ਜਾ ਸਕਦਾ।

ਬਾਅਦ ਵਿੱਚ ਧਰਨੇ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਬੁਲਾਰੇ ਜੇ.ਪੀ. ਹਾਂਡਾ ਨੇ ਕਿਹਾ ਕਿ ਜੇਕਰ ਫੈਕਟਰੀ ਲੱਗ ਜਾਂਦੀ ਹਾਂ ਤਾਂ ਆਉਣ ਵਾਲੇ ਸਾਲਾਂ ਵਿੱਚ ਪ੍ਰਦੂਸ਼ਣ ਕਰਕੇ ਲੋਕਾਂ ਦਾ ਉਜਾੜਾ ਤੈਅ ਹੈ ਅਤੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਗੁਨਾਹਗਾਰ ਸਾਬਤ ਹੋਵਾਂਗੇ। ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਅਬੂਜਾ ਸੀਮੈਂਟ ਫੈਕਟਰੀ ਦਾ ਮੁੱਦਾ ਵੱਡੇ ਪੱਧਰ ਤੇ ਉਭਰ ਸਕਦਾ ਹੈ ਅਤੇ ਇਸ ਲਈ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਪੱਧਰ ‘ਤੇ ਸੰਘਰਸ਼ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ।

ਫੋਟੋ ਕੈਪਸ਼ਨ: ‘ਵਾਤਾਵਰਨ ਬਚਾਓ ਸੰਘਰਸ਼ ਕਮੇਟੀ’ ਦੇ ਮੈਂਬਰ ਐਸਡੀਐਮ ਗੜਸ਼ੰਕਰ ਨੂੰ ਮੀਟਿੰਗ ਉਪਰੰਤ ਮੰਗ ਪੱਤਰ ਦਿੰਦੇ ਹੋਏ ਅਤੇ ਧਰਨੇ ‘ਤੇ ਬੈਠੇ ਵੱਖ-ਵੱਖ ਜਥੇਬੰਦੀਆਂ ਦੇ ਲੋਕ।