Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸੀ-ਪਾਈਟ ਕੈਂਪ ਤਲਵਾੜਾ ਵਿਖੇ ਸਫ਼ਲਤਾਪੂਰਵਕ ਲਗਾਇਆ ਗਿਆ ਰੋਜ਼ਗਾਰ ਮੇਲਾ

ਸੀ-ਪਾਈਟ ਕੈਂਪ ਤਲਵਾੜਾ ਵਿਖੇ ਸਫ਼ਲਤਾਪੂਰਵਕ ਲਗਾਇਆ ਗਿਆ ਰੋਜ਼ਗਾਰ ਮੇਲਾ

ਤਲਵਾੜਾ / ਹੁਸ਼ਿਆਰਪੁਰ, 20 ਮਾਰਚ (ਚੌਧਰੀ) 

:- ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੋਰ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ/ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਸੀ-ਪਾਈਟ ਕੈਂਪ ਤਲਵਾੜਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ। ਇਸ ਮੌਕੇ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਇਸ ਰੋਜ਼ਗਾਰ ਮੇਲੇ ਵਿੱਚ ਲਗਭਗ 11 ਉਦਯੋਗਿਕ ਇਕਾਈਆਂ ਸੋਨਾਲਿਕਾ ਟ੍ਰੈਕਟਰ ਕੰਪਨੀ ਹੁਸ਼ਿਆਰਪੁਰ, ਡਿਸਟਿਲਡ ਐਜੂਕੇਸ਼ਨ ਕੰਪਨੀ ਫਾਰ ਸੋਨਾਲਿਕਾ, ਰੈਕਸਾ ਸਕਿਊਰਿਟੀ, ਐਲ.ਆਈ.ਸੀ., ਵਰਧਮਾਨ ਟੈਕਸਟਾਈਲ, ਜੀ.ਐਨ.ਏ. ਜਮਾਲਪੁਰ, ਐਲ. ਐਂਡ ਟੀ. ਫਾਇਨਾਂਸ, ਐਕਸਿਸ ਬੈਂਕ (ਐਨ.ਆਈ.ਆਈ.ਟੀ.) ਅਤੇ ਹੁਸ਼ਿਆਰਪੁਰ ਆਟੋਮੋਬਾਇਲਜ਼ ਅਤੇ ਯੂਨੀਵਰਸਲ ਜਨਰਲ ਇਨਸ਼ੋਰੈਂਸ ਆਦਿ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਇੰਟਰਵਿਊ ਦੀ ਪ੍ਰਕਿਰਿਆ ਹੋਣ ਉਪਰੰਤ ਯੋਗ ਉਮੀਦਵਾਰਾਂ ਨੂੰ ਸ਼ਾਰਟਲਿਸਟਿਡ ਕੀਤਾ ਗਿਆ। ਇਸ ਰੋਜ਼ਗਾਰ ਮੇਲੇ ਵਿੱਚ 18 ਤੋਂ 40 ਸਾਲ ਤੱਕ ਦੇ ਅੱਠਵੀਂ, 10ਵੀਂ, 12ਵੀਂ, ਗ੍ਰੈਜੂਏਸ਼ਨ, ਆਈ.ਟੀ.ਆਈ., ਡਿਪਲੋਮਾ ਅਤੇ ਬੀ.ਟੈੱਕ. ਵਿਦਿਅਕ ਯੋਗਤਾ ਵਾਲੇ ਪ੍ਰਾਰਥੀ (ਲੜਕੇ ਅਤੇ ਲੜਕੀਆਂ ਦੋਵੇਂ) ਸ਼ਾਮਿਲ ਹੋਏ। ਇਸ ਕੈਂਪ ਵਿੱਚ 221 ਪ੍ਰਾਰਥੀਆਂ ਵਲੋਂ ਭਾਗ ਲਿਆ ਜਿਸ ਵਿਚੋਂ 184 ਯੋਗ ਪ੍ਰਾਰਥੀਆਂ ਨੂੰ ਕੰਪਨੀਆਂ ਵਲੋਂ ਸ਼ਾਰਟ ਲਿਸਟਿਡ ਕੀਤਾ ਗਿਆ। ਇਸ ਤੋਂ ਇਲਾਵਾ ਜਿਲ੍ਹਾ ਰੋਜ਼ਗਾਰ ਦਫਤਰ ਹੁਸ਼ਿਆਰਪੁਰ ਤੋਂ ਪਲੇਸਮੈਂਟ ਅਫਸਰ  ਰਾਕੇਸ਼ ਕੁਮਾਰ, ਯੰਗ ਪ੍ਰੋਫੈਸ਼ਨਲ ਵਿਕਰਮ ਸਿੰਘ, ਰਵਿੰਦਰ ਸਿੰਘ, ਵਿਕਰਮਜੀਤ ਅਤੇ ਸੀ-ਪਾਈਟ ਕੈਂਪ ਤਲਵਾੜਾ ਦਾ ਸਮੂਹ ਸਟਾਫ਼ ਹਾਜ਼ਰ ਸੀ।