Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਸੀਨੀਅਰ ਸਿਟੀਜ਼ਨਜ਼ ਦਸੂਹਾ ਵੱਲੋਂ ਉਤਰਾਖੰਡ ਚਾਰ ਧਾਮ ਦੀ ਔਖੀ ਯਾਤਰਾ ਹੈਲੀਕਾਪਟਰ ਦੀ ਸੁਵਿਧਾ ਨਾਲ ਕੀਤੀ ਗਈ – ਚੌਧਰੀ ਕੁਮਾਰ ਸੈਣੀ

ਸੀਨੀਅਰ ਸਿਟੀਜ਼ਨਜ਼ ਦਸੂਹਾ ਵੱਲੋਂ ਉਤਰਾਖੰਡ ਚਾਰ ਧਾਮ ਦੀ ਔਖੀ ਯਾਤਰਾ ਹੈਲੀਕਾਪਟਰ ਦੀ ਸੁਵਿਧਾ ਨਾਲ ਕੀਤੀ ਗਈ – ਚੌਧਰੀ ਕੁਮਾਰ ਸੈਣੀ

ਦਸੂਹਾ 18 ਮਈ (ਚੌਧਰੀ) 

: ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ ਦਸੂਹਾ ਦੇ ਮੈਂਬਰਾਂ ਵੱਲੋਂ ਦਿ ਗੇਟਵੇਅ ਹੋਲੀਡੇਜ਼ ਗਰੁੱਪ ਵੱਲੋਂ ਚਲਾਈ ਗਈ ਉਤਰਾਖੰਡ ਦੀ ਚਾਰ ਧਾਮ ਯਾਤਰਾ ਕੀਤੀ ਗਈ। ਇਸ ਯਾਤਰਾ ਵਿੱਚ ਚੌਧਰੀ ਕੁਮਾਰ ਸੈਣੀ ਸਕੱਤਰ ਜਰਨਲ, ਕਮਲ ਅਗਰਵਾਲ ਅਤੇ ਤਿਲਕ ਰਾਜ ਗੁਪਤਾ ਆਦਿ ਸ਼ਾਮਲ ਸਨ। ਇਹ ਯਾਤਰਾ ਹੈਲੀਕਾਪਟਰ ਰਾਹੀਂ ਏਅਰਬੋਰਨ ਹੈਲੀਕਾਪਟਰਜ਼ ਪ੍ਰਾਈਵੇਟ ਲਿਮਿਟਡ ਨਵੀਂ ਦਿੱਲੀ ਦੁਆਰਾ ਸੰਚਾਲਿਤ ਕੀਤੀ ਗਈ। ਇਸ ਯਾਤਰਾ ਨੂੰ ਮੁੱਖ ਤੌਰ ਤੇ ਮਯੰਕ ਸਿੰਘ ਅਤੇ ਰਵਿੰਦਰ ਸਿੰਘ ਦੀ ਦੇਖ ਰੇਖ ਵਿੱਚ ਆਯੋਜਿਤ ਕੀਤੀ ਗਈ। ਇਹ ਯਾਤਰਾ ਦੇਹਰਾਦੂਨ ਤੋ ਸ਼ੁਰੂ ਹੋ ਕੇ ਪਹਿਲੇ ਪੜਾਅ ਵਿੱਚ ਯਮਨੋਤਰੀ ਵਿਖੇ, ਦੂਸਰੇ ਪੜਾਅ ਵਿੱਚ ਯਮਨੋਤਰੀ ਤੋਂ ਗੰਗੋਤਰੀ ਵਿਖੇ, ਤੀਸਰੇ ਪੜਾਅ ਵਿੱਚ ਗੰਗੋਤਰੀ ਤੋ ਕੇਦਾਰਨਾਥ ਅਤੇ ਚੋਥੇ ਪੜਾਅ ਵਿੱਚ ਕੇਦਾਰਨਾਥ ਤੋ ਬਦਰੀਨਾਥ ਧਾਮ ਵਿਖੇ ਕੀਤੀ ਗਈ। ਇਹ ਯਾਤਰਾ ਆਖਰੀ ਪੜਾਅ ਵਿੱਚ ਬਦਰੀਨਾਥ ਤੋ ਸਿੱਧੀ ਦੇਹਰਾਦੂਨ ਵਿਖੇ ਆ ਕੇ ਸਮਾਪਤ ਹੋਈ। ਇਸ ਯਾਤਰਾ ਦੌਰਾਨ ਗੰਗੋਤਰੀ ਵਿਖੇ ਸ਼ਾਮ ਦੀ ਗੰਗਾ ਕਿਨਾਰੇ ਆਰਤੀ ਅਤੇ ਗੰਗੋਤਰੀ ਮੰਦਰ ਵਿਖੇ ਰਾਤ ਦੀ ਆਰਤੀ ਵਿੱਚ ਭਾਗ ਲੈਣ ਦਾ ਵੀ ਮੌਕਾ ਮਿਲਿਆ। ਇਸ ਸਥਾਨ ਵਿਖੇ ਯਾਤਰੀਆਂ ਨੂੰ ਗੰਗਾ ਪੂਜਾ ਕਰਨ ਦਾ ਵੀ ਮੌਕਾ ਮਿਲਿਆ। ਕੇਦਾਰਨਾਥ ਧਾਮ ਵਿਖੇ ਵੀ.ਆਈ.ਪੀ ਦਰਸ਼ਨਾਂ ਰਾਹੀਂ ਸ਼ਿਵ ਭੋਲੇ ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ। ਬਦਰੀਨਾਥ ਧਾਮ ਵਿਖੇ ਦੁਪਹਿਰ ਦੇ ਸਮੇਂ ਦੁਪਹਿਰ ਦਾ ਭੋਗ ਲੱਗਣ ਤੋਂ ਬਾਅਦ ਬਦਰੀਨਾਥ ਦੇ ਦਰਸ਼ਨ ਕਰਨ ਦਾ ਮੌਕਾ ਅਤੇ ਇਸ ਸਥਾਨ ਵਿਖੇ ਖਿਚੜੀ ਦੇ ਭੋਗ ਦਾ ਆਨੰਦ ਲੈਣ ਦਾ ਵੀ ਮੌਕਾ ਮਿਲਿਆ। ਇਸ ਯਾਤਰਾ ਦੌਰਾਨ ਚੰਗੇ ਹੋਟਲਾਂ ਵਿੱਚ ਠਹਿਰਨ ਦਾ ਅਤੇ ਤਿੰਨੇ ਵਿਹਲਿਆ ਦੇ ਖਾਣੇ ਦਾ ਪ੍ਰਬੰਧ ਸੀ। ਇਸ ਮੌਕੇ ਤੇ ਚੌਧਰੀ ਕੁਮਾਰ ਸੈਣੀ ਨੇ ਬਾਬਾ ਭੋਲੇ ਨਾਥ ਦੇ ਨਾਲ ਨਾਲ ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਉਤਰਾਖੰਡ ਦੇ ਚੰਗੇ ਪ੍ਰਬੰਧ ਕਰਨ ਤੇ ਧੰਨਵਾਦ ਕੀਤਾ।
ਕੈਪਸ਼ਨ… ਤਸਵੀਰ ਵਿੱਚ ਯਮਨੋਤਰੀ ਮੰਦਰ, ਗੰਗੋਤਰੀ ਮੰਦਰ, ਕੇਦਾਰਨਾਥ ਮੰਦਰ ਅਤੇ ਬਦਰੀਨਾਥ ਧਾਮ ਵਿਖੇ ਚੌਧਰੀ ਕੁਮਾਰ ਸੈਣੀ, ਕਮਲ ਅਗਰਵਾਲ ਅਤੇ ਤਿਲਕ ਰਾਜ ਗੁਪਤਾ ਪੂਜਾ ਕਰਦੇ ਹੋਏ।