Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਰਿਸ਼ੀ ਚੈਤਨਇਆ ਕਥਾ ਸਮਤੀ ਗੁਰਦਾਸਪੁਰ ਵੱਲੋਂ ਆਨੰਦਮੂਰਤੀ ਗੁਰੂ ਮਾਂ ਜੀ ਦਾ ਅਵਤਾਰ ਦਿਹਾੜਾ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ

ਰਿਸ਼ੀ ਚੈਤਨਇਆ ਕਥਾ ਸਮਤੀ ਗੁਰਦਾਸਪੁਰ ਵੱਲੋਂ ਆਨੰਦਮੂਰਤੀ ਗੁਰੂ ਮਾਂ ਜੀ ਦਾ ਅਵਤਾਰ ਦਿਹਾੜਾ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ

ਗੁਰਦਾਸਪੁਰ / ਬਟਾਲਾ (ਅਵਿਨਾਸ਼ ਸ਼ਰਮਾ) 

‌ਅੱਜ ਦੀ ਘੜੀ ਸਾਨੂੰ ਰੋਜ਼ ਰੋਜ਼ ਆਵੇ ਭਜਨ ਤੇ ਸਾਧਕ ਖੂਬ ਮਸਤੀ ਨਾਲ ਝੂਮੇ

19 ਅਪ੍ਰੈਲ : ਪਰਮ ਸ਼ਰਧੇ ਸ਼੍ਰੀ ਸਦਗੁਰੂਦੇਵ ਆਨੰਦਮੂਰਤੀ ਗੁਰੂ ਮਾਂ ਜੀ ਦੇ ਅਵਤਾਰ ਦਿਹਾੜੇ ਤੇ ਰਿਸ਼ੀ ਚੈਤਨਇਆ ਸਮਤੀ ਗੁਰਦਾਸਪੁਰ ਦੇ ਸੱਦੇ ਤੇ ਧਾਰੀਵਾਲ, ਦੀਨਾਨਗਰ ਅਤੇ ਪਠਾਨਕੋਟ ਵੱਲੋਂ ਗੁਰੂ ਮਾਂ ਧਿਆਂਨ ਸੈਂਟਰ ਬਹਿਰਾਮ ਰੋਡ ਗੁਰਦਾਸਪੁਰ ਵਿਖੇ ਮਿਲ‌ ਕੇ ਸਾਰੇ ਸਾਧਕਾਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਸਮੂਹ ਸਾਧ ਸੰਗਤ ਨੇ ਸ਼੍ਰੀ ਸਦਗੁਰੂਦੇਵ ਆਨੰਦਮੂਰਤੀ ਗੁਰੂ ਮਾਂ ਜੀ ਦੀ ਭਜਨ, ਕੀਰਤਨ ਗੁਣਗਾਨ ਕੀਤਾ ਅਤੇ ਖ਼ੂਬ ਅਨੰਦ ਮਾਣਿਆ । ਇਹ ਨਜ਼ਾਰਾ ਮਨ ਨੂੰ ਭਾਵਕ ਕਰਨ ਵਾਲਾ ਸੀ । ਅੱਜ ਦੀ ਘੜੀ ਸਾਨੂੰ ਰੋਜ਼ ਰੋਜ਼ ਆਵੇ ਤੇ ਸਾਰੇ ਸੇਵਕ ਖੁਸ਼ੀ ਨਾਲ ਨੱਚ ਅਤੇ ਮਸਤੀ ਵਿੱਚ ਝੂਮ ਰਹੇ ਸਨ।ਗੁਰੂ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨ ਲਈ ਕਿਹਾ। ਆਰਤੀ ਕਰਨ ਤੋਂ ਬਾਅਦ ਅੰਤ ਵਿੱਚ ਸਮੂਹ ਸੰਗਤ ਨੇ ਲੰਗਰ ਪ੍ਰਸ਼ਾਦ ਪ੍ਰਾਪਤ ਕਰਕੇ
ਅਨੰਦ ਮਾਣਿਆ। ਇਸ ਮੌਕੇ ਤੇ ਪੀ ਕੇ ਤਲਵਾਰ,ਉਮਾ ਜੱਗੀ, ਅਨੰਦ , ਸੁਰੇਸ਼ ਪਠਾਨਕੋਟ, ਵਿੱਕੀ ਦੀਨਾਨਗਰ, ਸਨਦੀਪ ਧਾਰੀਵਾਲ, ਸੁਸ਼ੀਲਾ, ਊਸ਼ਾ, ਰਜੇਸ਼,ਡਾ ਪ੍ਰੀਤ ਇੰਦਰ ਰਾਣਾ, ਜਸਵਿੰਦਰ ਸਿੰਘ,ਕਮਲ ਰਾਜੂ , ਕਮਲਜੀਤ, ਭਾਰਤੀ ਰਾਜ ਕੁਮਾਰ ਰਾਜੂ ਸਮੇਤ ਵੱਡੀ ਗਿਣਤੀ ਵਿਚ ਸੇਵਕ ਹਾਜ਼ਰ ਸਨ |