Prime Punjab Times

Latest news
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪੁਲਿਸ ਲਾਈਨ ਗਰਾਊਂਡ ‘ਚ 1500 ਤੋਂ ਵੱਧ ਲੋਕਾਂ ਨੇ ਕੀਤਾ ਯੋਗ आयुष्मान आरोग्य केन्द्र जलोटा में योग दिवस मनाया ਅੰਤਰਰਾਸ਼ਟਰੀ ਯੋਗ ਦਿਵਸ 2026 ਮੌਕੇ ਬੀਬੀਐਮਬੀ ਵੱਲੋਂ ਸਮੂਹਿਕ ਯੋਗ ਸੈਸ਼ਨ ਦਾ ਸ਼ਾਨਦਾਰ ਆਯੋਜਨ ਵਡਮੁੱਲੇ ਯੋਗਦਾਨ ਲਈ ਐਨ ਆਰ ਆਈ ਬਲਰਾਜ ਸਿੰਘ ਕਾਲਕੱਟ ਸਨਮਾਨਿਤ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਲਈ ਪ੍ਰੋਗਰਾਮ ਐਲਾਨਿਆ, 5 ਜੁਲਾਈ ਨੂੰ ਪੈਣਗੀਆਂ ਵੋਟਾਂ : ਆਸ਼ਿਕਾ ਜੈਨ ਸਾਬਕਾ ਸਰਪੰਚ ਜਸਬੀਰ ਸਿੰਘ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ, ਵਾਲ-ਵਾਲ ਬਚੇ ਖ਼ਾਲਸਾ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੰਟੀਅਰ ਸੇਵਾ ਨਿਭਾਈ 21 ਜੂਨ ਨੂੰ ਪੁਲਿਸ ਲਾਈਨ ਗਰਾਊਂਡ ‘ਚ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ ਸਬ ਇੰਸਪੈਕਟਰ ਦਲਜੀਤ ਸਿੰਘ ਵਲੋਂ ਬਤੌਰ ਐਸ.ਐਚ.ਓ ਥਾਣਾ ਦਸੂਹਾ ਦਾ ਚਾਰਜ ਸੰਭਾਲਿਆ ਪਹਿਲਵਾਨ ਵਿਪਨ ਰੇਈਏਵਾਲ ਨੇ ਹਾਮਿਦ ਇਰਾਨੀ ਨੂੰ ਚਿੱਤ ਕਰਕੇ ਰਾਜਪੁਰ ਕੰਢੀ ਛਿੰਝ ਮੇਲੇ ਤੇ ਕੀਤਾ ਕਬਜ਼ਾ 
ADVERTISEMENT
You are currently viewing ਗਣਤੰਤਰ ਦਿਵਸ ਸਮਾਗਮਾਂ ਸਬੰਧੀ ਪੁਲਿਸ ਜ਼ਿਲ੍ਹਾ ਬਟਾਲਾ ਪੂਰੀ ਤਰਾਂ ਮੁਸ਼ਤੈਦ-ਇੰਦਰਬੀਰ ਸਿੰਘ, ਡੀ.ਆਈ.ਜੀ

ਗਣਤੰਤਰ ਦਿਵਸ ਸਮਾਗਮਾਂ ਸਬੰਧੀ ਪੁਲਿਸ ਜ਼ਿਲ੍ਹਾ ਬਟਾਲਾ ਪੂਰੀ ਤਰਾਂ ਮੁਸ਼ਤੈਦ-ਇੰਦਰਬੀਰ ਸਿੰਘ, ਡੀ.ਆਈ.ਜੀ

ਬਟਾਲਾ, 24 ਜਨਵਰੀ (ਅਵਿਨਾਸ਼ ਸ਼ਰਮਾ )

ਇੰਦਰਬੀਰ ਸਿੰਘ, ਡੀ.ਆਈ.ਜੀ (ਪੀ.ਏ.ਪੀ) ਵਲੋਂ ਗਣਤੰਤਰ ਦਿਵਸ ਸਮਾਗਮਾਂ ਨੂੰ ਲੈ ਕੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧਿਕਾਰੀਆਂ ਨਾਲ ਮੀਟਿੰਗ-ਸੁਰੱਖਿਆ ਪ੍ਰਬੰਧਾਂ ਦੀ ਕੀਤੀ ਸਮੀਖਿਆ

 : ਇੰਦਰਬੀਰ ਸਿੰਘ, ਡੀ.ਆਈ.ਜੀ (ਪੀ.ਏ.ਪੀ) ਵਲੋਂ ਗਣਤੰਤਰ ਦਿਵਸ ਸਮਾਗਮਾਂ ਨੂੰ ਲੈ ਕੇ ਪੁਲਿਸ ਲਾਈਨ ਬਟਾਲਾ ਵਿਖੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸ੍ਰੀ ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ, ਸ੍ਰੀਮਤੀ ਜਸਵੰਤ ਕੋਰ ਐਸ.ਪੀ (ਐੱਚ) ਸਮੇਤ ਸਮੂਹ ਡੀ.ਐਸ.ਪੀਜ਼ ਅਤੇ ਐਸ.ਐਚ.ਓਜ਼ ਆਦਿ ਮੋਜੂਦ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡੀ.ਆਈ.ਜੀ, ਇੰਦਰਬੀਰ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਸਮਾਗਮਾਂ ਨੂੰ ਲੈ ਕੇ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਏ ਹਨ ਅਤੇ ਪੂਰੇ ਜ਼ਿਲ੍ਹੇ ਅੰਦਰ ਮੁਸ਼ਤੈਦੀ ਵਰਤੀ ਜਾ ਰਹੀ ਹੈ।

ਡੀ.ਆਈ.ਜੀ ਇੰਦਰਬੀਰ ਸਿੰਘ ਨੇ ਅੱਗੇ ਕਿਹਾ ਕਿ ਸਰਹੱਦੀ ਜ਼ਿਲ੍ਹਾ ਹੋਣ ਕਰਕੇ ਬਟਾਲਾ ਪੁਲਿਸ, ਗਣਤੰਤਰ ਦਿਵਸ ਸਮਾਗਮਾਂ ਸਬੰਧੀ ਪੂਰੀ ਤਰਾਂ ਮੁਸ਼ਤੈਦ ਹੈ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਹੋਰ ਨਕੇਲ ਕੱਸਣ ਲਈ ਵਿਸ਼ੇਸ ਨਾਕਿਆਂ ਆਦਿ ਰਾਹੀਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਉਨਾਂ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਗਣਤੰਤਰ ਦਿਵਸ ਦੇ ਸਬੰਧ ਵਿੱਚ ਕੀਤੇ ਪ੍ਰਬੰਧਾਂ ’ਤੇ ਤਸੱਲੀ ਜ਼ਾਹਿਰ ਕਰਦਿਆਂ ਕਿਹਾ ਕਿ ਕਰੀਬ 1000 ਪੁਲਿਸ ਕਰਮਚਾਰੀ ਅਤੇ ਰਾਤ ਸਮੇਂ ਕਰੀਬ 600 ਪੁਲਿਸ ਕਰਮਚਾਰੀਆਂ ਤਾਇਨਾਤ ਕੀਤੇ ਗਏ ਹਨ। ਉਨਾਂ ਕਿਹਾ ਕਿ ਗਣਤੰਤਰ ਦਿਵਸ ਸਮਾਗਮ ਅਮਨ ਅਮਾਨ ਅਤੇ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜ੍ਹੇ ਜਾਣਗੇ।

error: copy content is like crime its probhihated