Prime Punjab Times

Latest news
ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰ... ਮਨਜੀਤ ਫਰੂਟ ਨਰਸਰੀ ਦੌਸੜਕਾ ਵਿਖੇ ਬੂਟਿਆਂ ਦਾ ਲਗਾਇਆ ਲੰਗਰ ਖਾਲਸਾ ਕਾਲਜ ਵਿਖੇ ਐਨ.ਐਸ.ਐਸ.ਦਾ ਇੱਕ ਰੋਜ਼ਾ ਕੈਂਪ ਆਯੋਜਿਤ ਸਾਲ 2026 ਦੇ ਚੌਥੇ ਅਤੇ ਆਖਰੀ "ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ" ਲਈ ਸਾਇੰਸ ਵਿਭਾਗ ਦੇ ਮਨਜਿੰਦਰ ਸਿੰਘ ਨੂੰ... ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਰਾਜ ਵਪਾਰੀ ਕਮਿਸ਼ਨ ਵਲੋਂ “ਵਪਾਰੀਆਂ ਨਾਲ ਗੱਲਬਾਤ” ਵਿਸ਼ੇਸ਼ ਪ੍ਰੋਗਰਾਮ 1... ਸੀ.ਐਚ.ਸੀ ਭੂੰਗਾ ਵਿਖੇ ਪਲਸ ਪੋਲੀਓ ਤੇ ਰੁਟੀਨ ਟੀਕਾਕਰਨ ਸਬੰਧੀ ਵਿਸ਼ੇਸ਼ ਮੀਟਿੰਗ ਜ਼ਿਲ੍ਹੇ ਦੇ ਪੰਜ ਬਲਾਕਾਂ ‘ਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ  *श्री राधा कृष्ण मंदिर गढ़दीवाला में (साईं संध्या) 9वां वार्षिक उत्सव 21 जून से* ਗੜ੍ਹਦੀਵਾਲਾ ਦੇ ਪਿੰਡ ਭਟਲਾਂ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੋਕ ਮਿਲਣੀ ਦੌਰਾਨ ਹਲਕੇ ਦੇ ਲੋਕਾਂ ਦੀਆਂ ਸੁਣ... ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਹੋਈ
ADVERTISEMENT
You are currently viewing ਰਾਮਪਾਲ ਸਿੰਘ ਰਾਣਾ ਨੇ ਬੀ.ਡੀ.ਪੀ.ਓ ਫਗਵਾੜਾ ਵਜੋਂ ਸੰਭਾਲਿਆ ਅਹੁਦਾ

ਰਾਮਪਾਲ ਸਿੰਘ ਰਾਣਾ ਨੇ ਬੀ.ਡੀ.ਪੀ.ਓ ਫਗਵਾੜਾ ਵਜੋਂ ਸੰਭਾਲਿਆ ਅਹੁਦਾ

ਫਗਵਾੜਾ (ਲਾਲੀ ਦਾਦਰ )

30 ਜੂਨ : ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਅੱਜ ਨਵਨਿਯੁਕਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰਾਮਪਾਲ ਸਿੰਘ ਰਾਣਾ ਨੇ ਆਪਣਾ ਅਹੁਦਾ ਸੰਭਾਲਣ ਮੌਕੇ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਰੁਕੇ ਹੋਏ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਦਫਤਰੀ ਸਟਾਫ ਅਤੇ ਇਲਾਕੇ ਦੇ ਅਨੇਕਾਂ ਪਿੰਡਾਂ ਤੋਂ ਪਹੁੰਚੇ ਸਰਪੰਚਾ ਤੇ ਪੰਚਾਇਤ ਮੈਂਬਰਾਂ ਨੇ ਗੁਲਦਸਤੇ ਭੇਂਟ ਕਰਕੇ ਉਹਨਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ। ਇੱਥੇ ਦੱਸਣਯੋਗ ਹੈ ਕਿ ਰਾਮਪਾਲ ਸਿੰਘ ਰਾਣਾ ਇਸ ਤੋਂ ਪਹਿਲਾਂ ਵੀ ਫਗਵਾੜਾ ‘ਚ ਆਪਣੀਆਂ ਵਧੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਉਹਨਾਂ ਦੇ ਨਾ ਸਿਰਫ ਦਫਤਰੀ ਸਟਾਫ ਬਲਕਿ ਪੰਚਾਇਤਾਂ ਨਾਲ ਵੀ ਚੰਗੇ ਸਬੰਧ ਰਹੇ ਹਨ। ਬੀ.ਡੀ.ਪੀ.ਓ. ਰਾਣਾ ਨੇ ਕਿਹਾ ਕਿ ਪਿੰਡਾਂ ਦੇ ਸਰਪੰਚ ਤੇ ਮੈਂਬਰ ਪੰਚਾਇਤ ਵਿਕਾਸ ਨਾਲ ਸਬੰਧਤ ਮੁਸ਼ਕਲਾਂ ਬਾਰੇ ਉਹਨਾਂ ਨਾਲ ਦਫਤਰੀ ਸਮੇਂ ਦੌਰਾਨ ਸੰਪਰਕ ਕਰ ਸਕਦੇ ਹਨ। ਉਹਨਾਂ ਪੰਜਾਬ ਸਰਕਾਰ ਦੀਆਂ ਪੇਂਡੂ ਵਿਕਾਸ ਤੇ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣ ਦੀ ਗੱਲ ਵੀ ਕਹੀ। ਬੀ.ਡੀ.ਪੀ.ਓ. ਦਫਤਰ ਵਿਖੇ ਸਵਾਗਤ ਲਈ ਪੁੱਜੇ ਅਵਤਾਰ ਸਿੰਘ ਸਰਪੰਚ ਪੰਡਵਾ, ਆਪ ਆਗੂ ਵਰੁਣ ਬੰਗੜ ਚੱਕ ਹਕੀਮ ਤੇ ਹੋਰ ਅਨੇਕਾਂ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੀ ਪੱਕੀ ਨਿਯੁਕਤੀ ਨਾ ਹੋਣ ਕਰਕੇ ਵਿਕਾਸ ਦੇ ਕੰਮ ਰੁਕੇ ਪਏ ਸੀ। ਉਹਨਾਂ ਭਰੋਸਾ ਜਤਾਇਆ ਕਿ ਨਵ ਨਿਯੁਕਤ ਬੀ.ਡੀ.ਪੀ.ਓ. ਰਾਮਪਾਲ ਸਿੰਘ ਰਾਣਾ ਦੀ ਨਿਯੁਕਤੀ ਨਾਲ ਵਿਕਾਸ ਦੇ ਕੰਮਾਂ ਵਿਚ ਤੇਜੀ ਆਵੇਗੀ। ਇਸ ਮੌਕੇ ਪੰਚਾਇਤ ਅਫਸਰ ਜਗਜੀਤ ਸਿੰਘ ਪਰਮਾਰ, ਪੰਚਾਇਤ ਸਕੱਤਰ ਮਲਕੀਤ ਚੰਦ, ਪੰਚਾਇਤ ਸਕੱਤਰ ਸੰਜੀਵ ਕੁਮਾਰ, ਸੁਦੀਸ਼ ਕੁਮਾਰ, ਸਰਪੰਚ ਆਗਿਆਪਾਲ ਸਿੰਘ ਖਲਵਾੜਾ, ਹਰਦੀਪ ਸਿੰਘ ਸਰਪੰਚ ਸੰਗਤਪੁਰ, ਸਰਪੰਚ ਸਤਨਾਮ ਸਿੰਘ ਸਿੱਧੂ, ਮਦਨ ਲਾਲ, ਗੁਰਦੀਪ ਬੰਗੜ, ਕੁਲਵਿੰਦਰ ਕੁਮਾਰ, ਸੋਮਨਾਥ, ਮਾਸਟਰ ਹਰਭਜਨ ਸਿੰਘ, ਸਤਵਿੰਦਰ ਸਿੰਘ ਘੁੰਮਣ, ਜਗਜੀਵਨ ਲਾਲ ਖਲਵਾੜਾ ਕਲੋਨੀ, ਸੁਖਵਿੰਦਰ ਸਿੰਘ ਮਕਪੁਰ, ਰਣਬੀਰ ਸਿੰਘ ਜਗਤਪੁਰ ਜੱਟਾਂ, ਕੇਛੀ ਗੰਡਵਾਂ, ਅਮਨਦੀਪ ਸਿੰਘ ਸੰਗਤਪੁਰ, ਟੀ.ਸੀ. ਸੁਲੱਖਣ ਸਿੰਘ, ਜਸਕਰਨ ਵਰਮਾ ਟੀ.ਏ., ਕੰਪਿਊਟਰ ਓਪਰੇਟਰ ਉਮੇਸ਼, ਪਿ੍ਰਅੰਕਾ, ਆਸ਼ਾ, ਠੇਕੇਦਾਰ ਪੁਸ਼ਪਿੰਦਰ, ਰਵੀ ਕੁਮਾਰ ਮੰਤਰੀ ਆਦਿ ਹਾਜਰ ਸਨ।
ਤਸਵੀਰ 001, ਕੈਪਸ਼ਨ- ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰਾਮਪਾਲ ਸਿੰਘ ਰਾਣਾ ਨੂੰ ਅਹੁਦਾ ਸੰਭਾਲਣ ਮੌਕੇ ਗੁਲਦਸਤਾ ਭੇਂਟ ਕਰਦੇ ਹੋਏ ਦਫਤਰੀ ਸਟਾਫ ਅਤੇ ਹੋਰ।

error: copy content is like crime its probhihated