Prime Punjab Times

Latest news
ਖ਼ਾਲਸਾ ਕਾਲਜ ਵਿਖੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ "ਭਾਰਤੀ ਗਿਆਨ ਪ੍ਰਣਾਲੀ" ਤਹਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਆਈ.ਏ.ਐਸ.ਅਧਿਕਾਰੀ ਗੁਰਕੰਵਲ ਸਿੰਘ ਨੇ ਸਹਾਇਕ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਦਸੂਹਾ ਵਿਖੇ ਸਰਕਾਰੀ ਕਾਲਜ ਖੋਲ੍ਹਣ ਲਈ ਮੌਜੂਦਾ ਸਰਕਾਰ ਦੇ ਕੀਤੇ ਐਲਾਨ ਖੋਖਲੇ ਸਾਬਤ ਹੋਏ : ਸੰਜੀਵ ਮਨਹਾਸ ਤੀਵ੍ਰ ਗਰਮੀ ਦੀ ਲਹਿਰ ਮਨੁੱਖੀ ਸਿਹਤ ਤੇ ਗੰਭੀਰ ਅਸਰ ਪਾ ਸਕਦੀ ਹੈ :- ਡਾ. ਸੁਦੇਸ਼ ਰਾਜਨ ਖੂਨਦਾਨ ਕੈਂਪ ਦੌਰਾਨ 70 ਤੋਂ ਵੱਧ ਯੂਨਿਟ ਖੂਨ ਇਕੱਠ, ਸਮਾਜਿਕ ਸੰਸਥਾਵਾਂ ਦਾ ਸਰਾਹਣਯੋਗ ਯੋਗਦਾਨ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਡਿਗਰੀ-ਵੰਡ ਸਮਾਗਮ ਕਰਵਾਇਆ ਗਿਆ ਪੁਲਿਸ ਦੀ ਵੱਡੀ ਕਾਰਵਾਈ,2 ਪਿਸਟਲ,ਜਿੰਦਾ ਰੌਂਦ,ਹੈਰੋਇਨ ਅਤੇ ਡਰੱਗ ਮਨੀ ਸਮੇਤ ਇੱਕ ਗ੍ਰਿਫ਼ਤਾਰ; ਮੁੱਖ ਆਰੋਪੀ ਫਰਾਰ *ਚੋਰੀਸ਼ੁਦਾ 7 ਮੋਟਰਸਾਈਕਲ ਅਤੇ 1 ਐਕਟਿਵਾ ਸਮੇਤ ‘ਸ਼ਾਤਿਰ ਚੋਰ’ ਆਇਆ ਪੁਲਿਸ ਅੜਿੱਕੇ*  ਸਹਾਇਕ ਕਮਿਸ਼ਨਰ ਵੱਲੋਂ ਸਿਵਲ ਡਿਫੈਂਸ ਬਲੈਕਆਊਟ ਮੌਕ ਡ੍ਰਿਲ ਐਕਸਰਸਾਈਜ਼ ਦੀਆਂ ਤਿਆਰੀਆਂ ਦਾ ਜਾਇਜ਼ਾ ਖ਼ਾਲਸਾ ਕਾਲਜ ਦੇ ਇਤਿਹਾਸ ਵਿਭਾਗ ਵੱਲੋਂ ਭਾਰਤੀ ਗਿਆਨ ਪ੍ਰਣਾਲੀ ਤਹਿਤ ਵਿਸ਼ੇਸ਼ ਲੈਕਚਰ ਦਾ ਆਯੋਜਨ
ADVERTISEMENT
You are currently viewing ਰਾਮਨੌਮੀ ਦੇ ਸ਼ੁੱਭ ਦਿਹਾੜੇ ਤੇ ਨਿਹੰਗ ਨਾਹਰ ਸਿੰਘ ਬਾਲਾ ਕੁੱਲੀਆਂ ਨੂੰ ਅੱਖਾਂ ਦੀ ਰੌਸ਼ਨੀ ਦੇ ਕੇ ਚੌਧਰੀ ਕੁਮਾਰ ਸੈਣੀ ਨੇ ਆਪਣੇ ਪ੍ਰਣ ਦੀ ਪੂਰਤੀ ਕੀਤੀ – ਡਾਕਟਰ ਸੁਧਾਕਰ ਮਿੱਤਲ

ਰਾਮਨੌਮੀ ਦੇ ਸ਼ੁੱਭ ਦਿਹਾੜੇ ਤੇ ਨਿਹੰਗ ਨਾਹਰ ਸਿੰਘ ਬਾਲਾ ਕੁੱਲੀਆਂ ਨੂੰ ਅੱਖਾਂ ਦੀ ਰੌਸ਼ਨੀ ਦੇ ਕੇ ਚੌਧਰੀ ਕੁਮਾਰ ਸੈਣੀ ਨੇ ਆਪਣੇ ਪ੍ਰਣ ਦੀ ਪੂਰਤੀ ਕੀਤੀ – ਡਾਕਟਰ ਸੁਧਾਕਰ ਮਿੱਤਲ

ਦਸੂਹਾ 26 ਅਪ੍ਰੈਲ (ਚੌਧਰੀ) 

: ਚੌਧਰੀ ਕੁਮਾਰ ਸੈਣੀ ਸਕੱਤਰ ਜਰਨਲ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਅਤੇ ਚੇਅਰਮੈਨ ਚੌਧਰੀ ਮੈਮੋਰੀਅਲ ਟਰੱਸਟ ਦਸੂਹਾ ਨੇ ਰਾਮਨੌਮੀ ਦੇ ਸ਼ੁੱਭ ਦਿਹਾੜੇ ਤੇ ਜੋ ਪ੍ਰਤਿਗਿਆ ਕੀਤੀ ਸੀ ਕਿ ਉਹ ਸਮਾਜ ਦੇ ਇਕ ਲੋੜਵੰਦ ਵਿਅਕਤੀ ਦੀ ਮਾਲੀ ਸਹਾਇਤਾ ਕਰਕੇ ਉਸਨੂੰ ਮੈਡੀਕਲ ਸਹੂਲਤ ਦੇਣਗੇ, ਇਸ ਪ੍ਰਣ ਨੂੰ ਪੂਰਾ ਕਰਦੇ ਹੋਏ ਉਹਨਾ ਪਿੰਡ ਬਾਲਾ ਕੁੱਲੀਆਂ ਦੇ ਨਿਵਾਸੀ ਨਿਹੰਗ ਨਾਹਰ ਸਿੰਘ ਪੁੱਤਰ ਵੀਰ ਸਿੰਘ, ਉਮਰ 77 ਸਾਲ, ਜਿਨ੍ਹਾਂ ਨੂੰ ਦੋਨੋ ਅੱਖਾਂ ਵਿੱਚ ਮੋਤੀਆ ਉਤਰ ਆਇਆ ਸੀ ਅਤੇ ਉਹਨਾ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਸੀ। ਉਹ ਆਪਣੀ ਪਤਨੀ ਜਾਂ ਗੁਆਂਢੀਆਂ ਦੇ ਆਸਰੇ ਆਪਣਾ ਹਨੇਰੇ ਭਰਿਆ ਜੀਵਨ ਬਤੀਤ ਕਰ ਰਹੇ ਸਨ। ਉਹਨਾ ਦਾ ਰੂਚੀ ਅੱਖਾਂ ਦਾ ਹਸਪਤਾਲ, ਸਿਨਮਾ ਚੌਂਕ ਦਸੂਹਾ ਦੇ ਡਾਕਟਰ ਸੁਧਾਕਰ ਮਿੱਤਲ (ਅੱਖਾਂ ਦੇ ਮਾਹਿਰ) ਨਾਲ ਗੱਲਬਾਤ ਕਰਕੇ ਬੀਤੇ ਦਿਨੀਂ ਨਿਹੰਗ ਸਿੰਘ ਜੀ ਦਾ ਮੋਤੀਆ ਦੇ ਆਪਰੇਸ਼ਨ ਤੋਂ ਬਾਅਦ ਲੈੱਨਜ਼ ਪਵਾ ਕੇ ਇਲਾਜ ਕਰਵਾਇਆ। ਕੁਮਾਰ ਸੈਣੀ ਨੇ ਦੱਸਿਆ ਕਿ ਡਾਕਟਰ ਮਿੱਤਲ ਨੇ ਇਸ ਪੁੰਨ ਦੇ ਕੰਮ ਵਿੱਚ ਬਿਨਾ ਆਪਰੇਸ਼ਨ ਫੀਸ ਅਤੇ ਦਵਾਈਆਂ ਦੇ ਪੈਸੇ ਤੋਂ ਸਿਰਫ ਲੈੱਨਜ਼ ਦੇ ਹੀ ਪੈਸੇ ਲੈ ਕੇ ਇਲਾਜ ਕੀਤਾ। ਦੱਸਿਆ ਜਾਂਦਾ ਹੈ ਕਿ ਡਾਕਟਰ ਸੁਧਾਕਰ ਮਿੱਤਲ ਪਿਛਲੇ 12-13 ਸਾਲ ਤੋਂ ਇਸ ਇਲਾਕੇ ਵਿੱਚ ਸੇਵਾਵਾਂ ਦੇ ਰਹੇ ਹਨ। ਉਹ ਬਹੁਤ ਵਾਰ ਇਸ ਤਰਾਂ ਦੇ ਚੈਰੀਟੇਬਲ ਦੇ ਕੰਮ ਕਰਦੇ ਰਹਿੰਦੇ ਹਨ। ਨਾਹਰ ਸਿੰਘ ਅਤੇ ਉਹਨਾ ਦੀ ਪਤਨੀ ਕਮਲਜੀਤ ਕੌਰ ਇਸ ਆਪਰੇਸ਼ਨ ਤੋ ਬਾਅਦ ਬਹੁਤ ਖੁਸ਼ ਹਨ। ਇਸ ਸਾਰੇ ਇਲਾਜ ਵਿੱਚ ਡਾਕਟਰ ਦਿਲਬਾਗ ਸਿੰਘ ਹੁੰਦਲ ਅਤੇ ਗੌਰਵ ਕੁਮਾਰ ਵਰਮਾ ਦਾ ਉਚੇਚਾ ਯੋਗਦਾਨ ਰਿਹਾ। ਉਹਨਾ ਨੇ ਹਰ ਵਾਰ ਮਰੀਜ ਨੂੰ ਪਿੰਡ ਤੋ ਹਸਪਤਾਲ ਅਤੇ ਹਸਪਤਾਲ ਤੋਂ ਪਿੰਡ ਲਿਜਾਣ ਦੀਆਂ ਸੇਵਾਵਾਂ ਦਿੱਤੀਆਂ।

ਕੈਪਸ਼ਨ : ਤਸਵੀਰ ਵਿੱਚ ਚੌਧਰੀ ਕੁਮਾਰ ਸੈਣੀ, ਡਾਕਟਰ ਸੁਧਾਕਰ ਮਿੱਤਲ, ਨਿਹੰਗ ਸਿੰਘ ਨਾਹਰ ਸਿੰਘ ਅਤੇ ਰੂਚੀ ਅੱਖਾਂ ਦੇ ਹਸਪਤਾਲ ਦਾ ਸਟਾਫ਼।

error: copy content is like crime its probhihated