Prime Punjab Times

Latest news
ਸਰਕਾਰੀ ਅਦਾਰਿਆਂ ਅੰਦਰ 27 ਅਗਸਤ ਦੇ ਪੰਜਾਬ ਮਹਾਂਬੰਦ ਨੂੰ ਦਸੂਹਾ ਵਿੱਚ ਮਿਲਿਆ ਭਰਵਾਂ ਹੁੰਗਾਰਾ ਰੱਖੜੀ ਮੁਕਾਬਲੇ ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦਿਖਾਇਆ ਹੁਨਰ ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਵਿੱਚ ਪੰਜਾਬੀ ਭਾਸ਼ਾ ਦਾ ਸਥਾਨ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਵਿਖੇ "ਟੈਲੇਂਟ ਹੰਟ ਫਿਏਸਟਾ 2026" ਦੌਰਾਨ ਵਿਦਿਆਰਥੀਆਂ ਨੇ ਵਿਖਾਈ ਸੱਭਿਆਚਾਰ ਦੀ ਝਲਕ  ਸੰਯੁਕਤ ਮੁਲਾਜ਼ਮ ਮੋਰਚੇ ਦੇ ਹੱਕ 'ਚ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਯੂਨੀਅਨ ਮੈਂਬਰਾਂ ਵਲੋਂ ਰੋਸ ਧਰਨਾ  *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ. 26 ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੋ... ਗੜ੍ਹਦੀਵਾਲਾ ਜ਼ੋਨ ਦੀ ਅੰਡਰ-17 ਬੀਚ ਵਾਲੀਬਾਲ ਟੀਮ ਵਿੱਚ ਨਵਜੋਤ ਸਿੰਘ ਨੇ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤ... ਖ਼ਾਲਸਾ ਕਾਲਜ ਵਿਖੇ ਪੋਸਟ ਗ੍ਰੈਜੂਏਟ ਕਲਾਸਾਂ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਬੀਬੀਐਮਬੀ ਹਸਪਤਾਲ ਵੱਲੋਂ ਸਵਾਇਨ ਫਲੂ ਤੋਂ ਬਚਾਅ ਬਾਰੇ ਐਡਵਾਈਜਰੀ ਜਾਰੀ DAV ਪਬਲਿਕ ਸਕੂਲ ਦੀ ਵਿਦਿਆਰਥਣ ਨੇ ਤਾਈਕਵਾਂਡੋ 'ਚ ਹਾਸਲ ਕੀਤਾ ਪਹਿਲਾ ਸਥਾਨ
ADVERTISEMENT
You are currently viewing ਰੱਖੜੀ ਮੁਕਾਬਲੇ ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦਿਖਾਇਆ ਹੁਨਰ

ਰੱਖੜੀ ਮੁਕਾਬਲੇ ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦਿਖਾਇਆ ਹੁਨਰ

ਗੜ੍ਹਦੀਵਾਲਾ 27 ਅਗਸਤ (ਚੌਧਰੀ) 

:  ਲਾਲਾ ਜਗਤ ਨਰਾਇਣ ਡੀ.ਏ.ਵੀ. ਪਬਲਿਕ ਸਕੂਲ ਗੜ੍ਹਦੀਵਾਲਾ ਵਿੱਚ ਰੱਖੜੀ ਦੇ ਤਿਉਹਾਰ ਵਿੱਚ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਪ੍ਰਿੰਸੀਪਲ  ਸ਼ੇਖਰ ਮੋਦੀਗਿਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੁਕਾਬਲੇ ਦਾ ਆਯੋਜਨ ਚੌਥੇ ਸਦਨ ਦੇ ਇੰਚਾਰਜ ਮੈਡਮ ਕੁਲਜੀਤ ਕੌਰ ਵੱਲੋਂ ਕੀਤਾ ਗਿਆ। ਇਹ ਮੁਕਾਬਲਾ ਕਲਾਸ ਤੀਜੀ ਤੋਂ ਸੱਤਵੀਂ ਤੱਕ ਦੇ ਵਿਦਿਆਰਥੀਆਂ ਵਿਚਕਾਰ ਕਰਵਾਇਆ ਗਿਆ।

ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਮੁਕਾਬਲੇ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਅਤੇ ਕਲਾ ਦਾ ਸੁੰਦਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਕਿਸਮਾਂ ਦੀਆਂ ਆਕਰਸ਼ਕ ਅਤੇ ਰੰਗ-ਬਿਰੰਗੀਆਂ ਰੱਖੜੀਆ ਬਣਾਈਆਂ। ਬੱਚਿਆਂ ਨੇ ਮੈਤੀ, ਰੰਗੀਨ ਕਾਗਜ਼, ਰਿਬਨ ਅਤੇ ਹੋਰ ਸਜਾਵਟੀ ਸਮੱਗਰੀ ਦੀ ਵਰਤੋਂ ਕਰਕੇ ਸੁੰਦਰ ਰੱਖੜੀਆ ਤਿਆਰ ਕੀਤੀਆਂ। ਇਸ ਮੁਕਾਬਲੇ ਦੀ ਨਿਰਣਾਇਕ ਮੈਡਮ ਸੋਨੀਆ ਰਹੀ। ਕਲਾਸ ਤੀਜੀ-ਚੌਥੀ ਵਿੱਚ ਕਲਾਸ ਚੌਥੀ ਲੇਟਸ ਦੀ ਵਿਦਿਆਰਥਣ ਇਸ਼ਿਤਾ ਡੱਡਵਾਲ ਨੇ ਪਹਿਲਾ, ਕਲਾਸ ਤੀਜੀ ਲੈਟਸ ਦੀ ਵਿਦਿਆਰਥਣ ਰਵਨੀਤ ਕੌਰ ਨੇ ਦੂਜਾ ਅਤੇ ਕਲਾਸ ਤੀਜੀ ਲੋਟਸ ਦੀ ਵਿਦਿਆਰਥਣ ਪਰਿਣੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਕਲਾਸ ਪੰਜਵੀਂ-ਸੱਤਵੀਂ ਵਿੱਚ ਕਲਾਸ ਛੇਵੀਂ ਰੋਜ਼ ਦੀ ਵਿਦਿਆਰਥਣ ਤਨੀਸ਼ਾ ਨੇ ਪਹਿਲਾ, ਕਲਾਸ ਸੱਤਵੀਂ ਲੇਟਸ ਦੀ ਵਿਦਿਆਰਥਣ ਜਸਮੀਤ ਕੌਰ ਨੇ ਦੂਜਾ ਅਤੇ ਕਲਾਸ ਸੱਤਵੀਂ ਰੋਜ਼ ਦੀ ਵਿਦਿਆਰਥਣ ਅਵਨੀ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉੱਤਮ ਰਾਖੀਆਂ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਅਵਸਰ ‘ਤੇ ਸਕੂਲ ਦੇ ਪ੍ਰਿੰਸੀਪਲ  ਸ਼ੇਖਰ ਮੋਦੀਗਿਲ ਨੇ ਰੱਖੜੀ ਦੀ ਵਧਾਈ ਦਿੱਤੀ ਅਤੇ ਰੱਖੜੀ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਇਹ ਭਾਈ-ਭੈਣ ਦੇ ਵਿਚਕਾਰ ਪਿਆਰ, ਵਿਸ਼ਵਾਸ ਅਤੇ ਸਨੇਹ ਦੇ ਬੰਧਨ ਨੂੰ ਮਜ਼ਬੂਤ ਕਰਦੀ ਹੈ। ਇਹ ਸਾਨੂੰ ਪਰਿਵਾਰਕ ਰਿਸ਼ਤਿਆਂ ਦੇ ਮਹੱਤਵ ਅਤੇ ਇੱਕ-ਦੂਜੇ ਦੀ ਰੱਖਿਆ ਤੇ ਸਹਿਯੋਗ ਕਰਨ ਦੇ ਫਰਜ਼ ਦੀ ਯਾਦ ਦਿਵਾਉਂਦੀ ਹੈ। ਉਨ੍ਹਾਂ ਨੇ ਬੱਚਿਆਂ ਵੱਲੋਂ ਬਣਾਈਆਂ ਰੱਖੜੀ ਦੀ ਪ੍ਰਸ਼ੰਸਾ ਕਰਕੇ ਉਨ੍ਹਾਂ ਦਾ ਮਨੋਬਲ ਵਧਾਇਆ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਕ੍ਰਮਾਂ ਨਾਲ ਬੱਚਿਆਂ ਦੀ ਮਾਨਸਿਕ, ਬੰਧਿਕ ਅਤੇ ਚਿੰਤਨ ਸ਼ਕਤੀ ਦਾ ਵਿਕਾਸ ਹੁੰਦਾ ਹੈ।ਇਹ ਦਿਨ ਸਾਰੇ ਵਿਦਿਆਰਥੀਆਂ ਲਈ ਬਹੁਤ ਹੀ ਪ੍ਰੇਰਣਾਦਾਇਕ ਅਤੇ