Prime Punjab Times

Latest news
ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ 650ਵੇਂ ਪ੍ਰਕਾਸ਼ ਪੁਰਬ ਦੇ ਸੂਬਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ *ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਰਕਰ ਪੂਰੀ ਮਿਹਨਤ ਅਤੇ ਇੱਕਜੁੱਟਤਾ ਨਾਲ ਕੰਮ ਕਰ ਰਹੇ ਹਨ - ... ਡਿਪਟੀ ਮੈਡੀਕਲ ਕਮੀਸ਼ਨਰ ਹੁਸ਼ਿਆਰਪੁਰ ਵੱਲੋਂ ਸੀ.ਐਚ.ਸੀ ਭੂੰਗਾ ਵਿਖੇ ਅਚਨਚੇਤ ਚੈਕਿੰਗ KMS ਕਾਲਜ ਵਿਖੇ ਡਿਜੀਟਲ ਮਾਰਕੀਟਿੰਗ ਸਬੰਧੀ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਖ਼ਾਲਸਾ ਕਾਲਜ ਵਿਖੇ ਰੈੱਡ ਰਿਬਨ ਕਲੱਬ ਵੱਲੋਂ ਖ਼ੂਨਦਾਨ ਵਿਸ਼ੇ 'ਤੇ ਚਾਰਟ ਮੇਕਿੰਗ ਗਤੀਵਿਧੀ ਕਰਵਾਈ ਗਈ *ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ 'ਤੇ ਕੇਂਦਰ ਦੀ ਤਰਜ਼ 'ਤੇ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ ਡੀਏ : ਸੰਜੀਵ ਮਨਹਾਸ* NSS ਵੱਲੋ ਸਵੈ-ਇੱਛਿਕ ਖ਼ੂਨਦਾਨ ਦਿਵਸ ਮੌਕੇ ਕਰਵਾਇਆ ਵਿਸ਼ੇਸ਼ ਲੈਕਚਰ KMS ਕਾਲਜ ਵਿਖੇ ਦੋ ਰੋਜ਼ਾ NSS ਕੈਂਪ ਦੀ ਸਫਲਤਾਪੂਰਕ ਸਮਾਪਤੀ - ਪ੍ਰਿੰਸੀਪਲ ਡਾ. ਮਾਨਵ ਸੈਣੀ ਜ਼ਿਲ੍ਹਾ ਪੱਧਰੀ ਖੇਡਾਂ 'ਚ ਬਲਾਕ ਟਾਂਡਾ-2 ਨੇ 30 ਮੈਡਲ ਜਿੱਤ ਕੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ADVERTISEMENT
You are currently viewing ਕਾਦੀਆਂ ਵਿੱਚ ਈਦ ਉਲ ਅਜ਼੍ਹਾ ਦੀ ਨਮਾਜ਼ ਅਦਾ ਕੀਤੀ ਗਈ ਜਿਸ ‘ਚ ਹਜ਼ਾਰਾਂ ਮੁਸਲਮਾਨ ਸ਼ਾਮਿਲ ਹੋਏ

ਕਾਦੀਆਂ ਵਿੱਚ ਈਦ ਉਲ ਅਜ਼੍ਹਾ ਦੀ ਨਮਾਜ਼ ਅਦਾ ਕੀਤੀ ਗਈ ਜਿਸ ‘ਚ ਹਜ਼ਾਰਾਂ ਮੁਸਲਮਾਨ ਸ਼ਾਮਿਲ ਹੋਏ

ਕਾਦੀਆਂ / ਬਟਾਲਾ (ਅਵਿਨਾਸ਼ ਸ਼ਰਮਾ) 

ਹੱਜ ਮੁਸਲਮਾਨਾਂ ਦੇ ਆਲਮੀ ਭਾਈਚਾਰੇ ਅਤੇ ਵਹਦਤੇ ਇਸਲਾਮੀ ਦੀ ਅਮਲੀ ਮਿਸਾਲ ਹੈ

ਅਹਿਮਦੀਆ ਮੁਸਲਿਮ ਜਮਾਤ ਭਾਰਤ ਦੇ ਸਾਰੇ ਮੁਸਲਮਾਨ ਭਰਾਵਾਂ ਨੂੰ ਈਦ ਮੁਬਾਰਕ ਦਾ ਤੋਹਫਾ ਪੇਸ਼ ਕਰਦੀ ਹੈ ਅਤੇ ਆਪਣੇ ਦੇਸ਼ ਵਾਸੀਆਂ ਦੇ ਲਈ ਨੇਕ ਖ਼ਾਹਿਸ਼ਾਂ ਦਾ ਇਜ਼ਹਾਰ ਕਰਦੀ ਹੈ

29 ਜੂਨ : ਅੱਜ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਈਦ ਉਲ ਅਜ਼੍ਹਾ ਦੀ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਕਾਦੀਆਂ ਅਤੇ ਆਸ ਪਾਸ ਦੇ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਏ ਈਦ ਅਦਾ ਕਰਨ ਲਈ ਪਹੁੰਚੇ। ਇਸ ਮੌਕੇ ਅੱਜ ਨਮਾਜ਼ ਈਦ ਜਮਾਤ ਅਹਿਮਦੀਆ ਦੇ ਸਕੱਤਰ ਮੋਲਾਨਾ ਮੁਜਫਰ ਖਾਨ ਨੇ ਅਦਾ ਕੀਤਾ ਤੇ ਈਦ ਦਾ ਖੁਤਬਾ ਦਿੰਦਿਆਂ ਕਿਹਾ ਕਿ ਹੱਜ ਇਰਕਾਨੇ ਇਸਲਾਮ ਦਾ ਪੰਜਵਾਂ ਰੁਕਨ ਹੈ। ਹੱਜ ਸਮਰੱਥਾ ਰੱਖਣ ਵਾਲੇ ਮੁਸਲਮਾਨ ਦੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਹੱਜ ਬੈਤੁੱਲਾ ਦੀ ਅਦਾਇਗੀ ਕਰਨਾ ਫ਼ਰਜ਼ ਹੈ। ਇਹ ਈਦ ਕੁਰਬਾਨੀ ਵਾਲੀ ਈਦ ਦੇ ਨਾਂ ਤੋਂ ਵੀ ਜਾਣੀ ਜਾਂਦੀ ਹੈ। ਹਜ਼ਰਤ ਇਬਰਾਹੀਮ ਅਲੈਹਿੱਸਲਾਮ ਅਤੇ ਆਪ ਜੀ ਦੀ ਪਤਨੀ ਹਜ਼ਰਤ ਹਾਜਰਾ ਅਤੇ ਬੇਟੇ ਹਜ਼ਰਤ ਇਸਮਾਈਲ ਦੀ ਕੁਰਬਾਨੀ ਦੀ ਯਾਦ ਵਿੱਚ ਅਸੀਂ ਈਦ ਕੁਰਬਾਨ ਮਨਾਉਂਦੇ ਹਾਂ ।ਅਤੇ ਹੱਜ ਅਦਾ ਕਰਦੇ ਹਾਂ।
ਕੁਰਾਨ ਮਜੀਦ ਸਾਨੂੰ ਦੱਸਦਾ ਹੈ ਕਿ ਜ਼ਾਹਰੀ ਕੁਰਬਾਨੀ ਦਾ ਗੋਸ਼ਤ ਅਤੇ ਉਸਦਾ ਖੂਨ ਅੱਲ੍ਹਾ ਤੱਕ ਨਹੀਂ ਪਹੁੰਚਦਾ ਹੈ ਬਲਕਿ ਕੁਰਬਾਨੀ ਕਰਨ ਵਾਲੇ ਦੀ ਨੀਅਤ ਅਤੇ ਮੁਖਲੂਕੇ ਖ਼ੁਦਾ ਦੀ ਹਮਦਰਦੀ ਦੇ ਲਈ ਉਸ ਦੇ ਦਿੱਲੀ ਜਜ਼ਬੇ ਦਾ ਅਮਲੀ ਇਜ਼ਹਾਰ ਅੱਲ੍ਹਾ ਤੱਕ ਪਹੁੰਚਦਾ ਹੈ। ਇਹ ਈਦ ਹੱਜ ਅਤੇ ਜਾਨਵਰਾਂ ਦੀਆਂ ਕੁਰਬਾਨੀਆਂ ਇਹ ਕੇਵਲ ਜ਼ਾਹਰੀ ਕੁਰਬਾਨੀਆਂ ਨਹੀਂ ਹਨ। ਬਲਕਿ ਇਹ ਇੱਕ ਵੱਡੇ ਮਕਸਦ ਵੱਲ ਧਿਆਨ ਦਿਵਾਉਂਦੇ ਹਨ ਅਤੇ ਉਹ ਮਕਸਦ ਅੱਲ੍ਹਾ ਦਾ ਹੱਕ ਅਦਾ ਕਰਨਾ ਅਤੇ ਉਸ ਦੀ ਮਖ਼ਲੂਕ ਦਾ ਹੱਕ ਅਦਾ ਕਰਨਾ ਹੈ ਅਤੇ ਇਹੀ ਦੋ ਹਕੂਕ ਹਨ ਜਿਹਨਾਂ ਨੂੰ ਕਾਇਮ ਕਰਨ ਦੇ ਲਈ ਅੱਲ੍ਹਾ ਤਾਅਲਾ ਨੇ ਜ਼ਾਹਰੀ ਕੁਰਬਾਨੀ ਦਾ ਹੁਕਮ ਦਿੱਤਾ ਹੈ। ਕੁਰਬਾਨੀ ਦੀ ਇਹ ਰੂਹ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਰਾਹੀਂ ਆਪਣੇ ਅਰੂੁਜ਼ ਨੂੰ ਪਹੁੰਚੀ ਕਿ ਆਪ ਜੀ ਨੇ ਹਕੂਕ ਅੱਲਾਹ ਅਤੇ ਇਨਸਾਨਾਂ ਦੀ ਹਮਦਰਦੀ ਦੇ ਲਈ ਆਪਣੀ ਜਾਨ ਮਾਲ ਅਤੇ ਆਪਣੀ ਸਾਰੀ ਕੋਸ਼ਿਸ਼ਾਂ ਕੁਰਬਾਨ ਕਰ ਦਿੱਤੀਆਂ।
ਈਦ ਉਲ ਅਜ਼ਹਾ ਦੇ ਇਨ੍ਹਾਂ ਪਵਿੱਤਰ ਦਿਨਾਂ ਵਿਚ ਮੁਸਲਮਾਨ ਇਹ ਅਹਿਦ ਕਰਦੇ ਹਨ ਕਿ ਜਿਸ ਤਰ੍ਹਾਂ ਅਸੀਂ ਜ਼ਾਹਰੀ ਕੁਰਬਾਨੀ ਕੀਤੀ ਹੈ। ਉਸੇ ਤਰ੍ਹਾਂ ਅਸੀਂ ਅੱਲ੍ਹਾ ਦੇ ਹੱਕਾਂ ਦੀ ਅਦਾਇਗੀ ਅਤੇ ਮਖ਼ਲੂਕ ਖੁਦਾ ਦੀ ਹਮਦਰਦੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇ ਲਈ ਤਿਆਰ ਰਹਾਂਗੇ।
ਈਦ ਦੇ ਇਸ ਮੌਕੇ ਤੇ ਮੁਸਲਿਮ ਜਮਾਤ ਅਹਿਮਦੀਆ ਭਾਰਤ ਦਾ ਇਹੀ ਸੰਦੇਸ਼ ਹੈ ਕਿ ਅਸੀਂ ਆਪਣੀ ਖਾਹਿਸ਼ਾਂ ਨੂੰ ਕੁਰਬਾਨ ਕਰਕੇ ਬਿਨਾਂ ਧਾਰਮਿਕ ਭੇਦਭਾਵ ਦੇ ਦੂਸਰਿਆਂ ਦੇ ਹੱਕਾਂ ਦੀ ਅਦਾਇਗੀ ਨੂੰ ਆਪਣਾ ਫ਼ਰਜ਼ ਸਮਝ ਲਵਾਂਗੇ ਤਾਂ ਈਦ ਮਨਾਉਣ ਦਾ ਸਾਡਾ ਮਕਸਦ ਪੂਰਾ ਹੋਵੇਗਾ।
ਕਾਦੀਆਨ ਦਾਰੁਲ ਅਮਾਨ ਵਿੱਚ ਈਦ ਉਲ ਅਜਹਾ ਦੇ ਪਵਿੱਤਰ ਮੌਕੇ ਤੇ ਇਲਾਕੇ ਦੇ ਸਿਆਸੀ ਸਮਾਜਿਕ ਅਤੇ ਹਿੰਦੂ ਸਿੱਖ ਇਸਾਈ ਭਾਈਚਾਰੇ ਦੇ ਲੋਕਾਂ ਨੇ ਵੀ ਆਪਣੇ ਮੁਸਲਿਮ ਭਰਾਵਾਂ ਨੂੰ ਗਲਵੱਕੜੀ ਪਾ ਕੇ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਆਪਣੀਆਂ ਨੇਕ ਖਾਹਿਸ਼ਾਂ ਦਾ ਇਜ਼ਹਾਰ ਕੀਤਾ। ਇਸ ਮੌਕੇ ਤੇ ਵਿਸ਼ਵ ਸ਼ਾਂਤੀ ਅਤੇ ਆਪਣੇ ਪਿਆਰੇ ਵਤਨ ਭਾਰਤ ਵਿੱਚ ਅਮਨ ਸ਼ਾਂਤੀ ਏਕਤਾ ਅਤੇ ਅਖੰਡਤਾ ਲਈ ਵੀ ਦੁਆ ਕੀਤੀ ਗਈ। ਇਸ ਮੌਕੇ ਮੁਸਲਿਮ ਜਮਾਤ ਅਹਿਮਦੀਆ ਦੇ ਪ੍ਰੈੱਸ ਸਕੱਤਰ ਭਾਰਤ ਕੇ ਤਾਰਿਕ ਅਹਿਮਦ ਨੇ ਦੱਸਿਆ ਕਿ ਇਸ ਮੌਕੇ ਲੰਗਰ ਖਾਨਾ ਹਜ਼ਰਤ ਮਸੀਹ ਮਾਊਦ ਅਲੈਹਸਲਾਮ ਵੱਲੋਂ ਆਏ ਮਹਿਮਾਨਾਂ ਲਈ ਵਿਸ਼ੇਸ਼ ਦਾਅਵਤ ਦਾ ਪ੍ਰਬੰਧ ਵੀ ਕੀਤਾ ਗਿਆ ਹੈ।