Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਗੜਦੀਵਾਲਾ ਨੇ ਆਪਣੀਆਂ ਮੰਗਾਂ ਸਬੰਧੀ ਸੌਂਪਿਆ ਮੰਗ ਪੱਤਰ

ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਗੜਦੀਵਾਲਾ ਨੇ ਆਪਣੀਆਂ ਮੰਗਾਂ ਸਬੰਧੀ ਸੌਂਪਿਆ ਮੰਗ ਪੱਤਰ

ਗੜ੍ਹਦੀਵਾਲਾ 12 ਮਈ (ਚੌਧਰੀ) 

: ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਗੜਦੀਵਾਲ ਵੱਲੋਂ ਪੰਜਾਬ ਸਰਕਾਰ ਨੇ ਪੈਸਕੋ ਪ੍ਰਾਈਵੈਟ ਕੰਪਨੀ ਨਾਲ ਟਾਈਅੱਪ ਕਰ ਕੇ 140 ਸਾਬਕਾ ਫੋਜੀ ਸੂਪਰਵਾਈਜਰ ਨਿਯੁਕਤ ਕੀਤੇ ਦੇ ਵਿਰੋਧ ਵਿਚ ਇੱਕ ਮੰਗ ਪੱਤਰ ਜਿਲ੍ਹਾ ਪ੍ਰਧਾਨ ਸਾਗਰ ਮੋਗਾ ਦੀ ਅਗਵਾਈ ਹੇਠ ਨਗਰ ਕੌਂਸਲ ਗੜਦੀਵਾਲਾ ਦੇ ਅਕਾਊਂਟੈਂਟ ਕੈਪਟਨ ਕੁਮਾਰ ਨੂੰ ਸੌਂਪਿਆ।ਇਸ ਮੰਗ ਪੱਤਰ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੈਸਕੋ ਪ੍ਰਾਈਵੈਟ ਕੰਪਨੀ ਨਾਲ ਟਾਈਅੱਪ ਕਰਕੇ 140 ਸਾਬਕਾ ਫੌਜੀ ਸੂਪਰਵਾਈਜਰ ਨਿਯੁਕਤ ਕੀਤੇ ਹਨ।ਇਸ ਨਾਲ ਸਫਾਈ ਸੇਵਕ ਤੋ ਸੂਪਰਵਾਈਜਰ ਬਣਨ ਲਈ ਤਰੱਕੀ ਦਾ ਰਾਹ ਬੰਦ ਕਰ ਦਿੱਤਾ ਹੈ। ਇਹ ਸੂਪਰਵਾਈਜਰ ਰੱਖਣ ਨਾਲ ਯੂ ਐਲ ਬੀਜ ਤੇ ਵਿਤੀ ਬੋਝ ਵਧੇਗਾ। ਭਾਰਤ ਸਰਕਾਰ ਇਹ ਸਾਬਕਾ ਫੌਜੀਆਂ ਨੂੰ ਪਹਿਲਾਂ ਹੀ ਪੈਨਸ਼ਨ ਦੇ ਰਹੀ ਅਤੇ ਸੂਪਰਵਾਈਜਰੀ ਦੀ ਦੂਜੀ ਤਨਖਾਹ। ਜਦ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਸਫਾਈ ਸੇਵਕਾਂ ਨੂੰ ਸੂਪਰਵਾਈਜਰ ਦੀ ਤਰੱਕੀ ਦੇਣੀ ਚਾਹੀਦੀ ਹੈ।ਸਰਕਾਰ ਅਜੈ ਤੱਕ ਮੁਲਾਜਮਾਂ ਦਾ ਬਕਾਇਆ, ਓਵਰਏਜ ਮੁਲਾਜਮ,ਪੁਰਾਣੀ ਪੈਨਸ਼ਨ,ਆਉਟ ਸੋਰਸ ਖਤਮ ਕਰਨਾ ਪੂਰੀ ਯੂ ਐਲ ਬੀਜ ਵਿੱਚ 10 ਤੋਂ 15% ਡਰਾਇਵਰਾਂ ਦੀ ਘਾਟ ਹੈ ਅਤੇ ਸਫਾਈ ਸੇਵਕ ਡਰਾਈਵਿੰਗ ਕਰ ਰਹੇ ਹਨ।ਯੂ ਐਲ ਬੀ ਵਿੱਚ 25 ਤੋ 30% ਸਫਾਈ ਸੇਵਕ,ਸੀਵਰਮੈਨ ਘੱਟ ਹਨ।ਆਉਟਸੋਰਸ ਖਤਮ ਕਰਨਾ ਕਈ ਸਫਾਈ ਸੇਵਕ ਕੰਟਰੈਕਟ ਤੇ ਦੀ ਭਰਤੀ ਹੋਣ ਤੋ ਵਾਝੇ ਰਹਿ ਗਏ ਹਨ।ਉਨ੍ਹਾਂ ਕਿਹਾ ਕਿ ਭਗਵੰਤ ਮਾਣ ਸਰਕਾਰ ਨੂੰ ਚਾਹੀਦਾ ਸੀ ਕੇ ਆਲ ਟੋਟਲ ਯੂ ਐਲ ਬੀਜ ਵਿੱਚ ਬੀਟਾ ਬਣਾ ਕੇ ਸਰਵੇ ਦੀ ਰਿਪੋਟ ਲਈ ਜਾਂਦੀ ਅਤੇ ਜਿੱਥੇ ਸਫਾਈ ਸੇਵਕਾ ਦੀ ਘਾਟ ਹੁੰਦੀ ਓਥੇ ਸਫਾਈ ਸੇਵਕਾਂ ਦੀ ਭਰਤੀ ਕਰ ਕੇ ਮੁਲਾਜਮਾਂ ਦੀ ਕਮੀ ਪੂਰੀ ਹੋਣ ਨਾਲ ਸਫਾਈ ਵਿਵਸਥਾ ਮੁਕੰਮਲ ਠੀਕ ਹੋ ਜਾਣੀ ਸੀ।ਮੁਲਾਜਮਾਂ ਦੀ ਕਮੀ ਵਿੱਚ ਹਰ ਯੂ ਐਲ ਬੀਜ ਦੇ ਕਲੈਰੀਕਲ ਸਟਾਫ ਅਤੇ ਮਨੂੰਵਾਦੀ ਅਫਸਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਕੇ ਪੰਜਾਬ ਸਰਕਾਰ ਨੂੰ ਮੁਲਾਜਮਾਂ ਸਬੰਧੀ ਗਲਤ ਰਿਪੋਟ ਪੇਸ਼ ਕਰਦੇ ਹਨ। ਪਰ ਸਰਕਾਰ ਮੁਲਾਜਮਾਂ ਦੇ ਅਹਿਮ ਮੁੱਦਿਆਂ ਨੂਂ ਛੱਡ ਕੈ ਫਾਲਤੂ ਕੰਮਾਂ ਵੱਲ ਧਿਆਨ ਦੇ ਰਹੀ ਹੈ।ਪੰਜਾਬ ਸਫਾਈ ਮਜਦੂਰ ਫੈਡਰੈਸ਼ਨ ਦੀ ਆਲ ਟੀਮ ਇਸ ਦਾ ਵਿਰੋਧ ਕਰਦੀ ਹੈ।ਅਗਰ ਸਰਕਾਰ ਨੇ ਇਹ ਸੂਪਰਵਿਇਜਰ ਨਿਯੁਕਤ ਕੀਤੇ ਤਾਂ ਜੰਥੇਬੰਦੀ ਤਿੱਖਾ ਸੰਘਰਸ਼ ਉਲੀਕੇਗੀ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਹੈਡ ਕਲਰਕ ਲਖਵੀਰ ਸਿੰਘ,ਰੁਪਿੰਦਰ ਸਿੰਘ,ਆਰਤੀ,ਨੇਹਾ ਗੋਸਾਈ,ਸੂਪਰਵਾਇਜਰ ਸ਼ਾਮਲਾਲ, ਜਸਵਿੰਦਰ ਕੁਮਾਰ,ਅਸ਼ਨੀ,ਬਲਿੰਦਰ ਕੁਮਾਰ,ਬੀਰਬਲ,ਪ੍ਰਵਿੰਦਰ ਕੁਮਾਰ,ਰਮਨ ਕੁਮਾਰ,ਸੁਖਦੇਵ ਸਿੰਘ,ਤਿਲਕਰਾਜ,ਅਸ਼ੋਕ ਕੁਮਾਰ, ਰਾਜਪਾਲ,ਕਿਰਨਦੀਪ,ਸਚਿਨ,ਰਵੀ ਕੁਮਰ ਸੁਨੀਤਾ,ਆਰਤੀ ਰਾਣੀ,ਪਿੰਕੀ ਆਦਿ ਹਾਜਰ ਸਨ।

[