Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing 119 ਗ੍ਰਾਮ ਨਸ਼ੀਲੇ ਪਾਊਡਰ ਅਤੇ 2 ਕੰਪਿਊਟਰ ਕੰਡੇ ਸਮੇਤ 4 ਵਿਅਕਤੀ ਪੁਲਿਸ ਅੜਿੱਕੇ

119 ਗ੍ਰਾਮ ਨਸ਼ੀਲੇ ਪਾਊਡਰ ਅਤੇ 2 ਕੰਪਿਊਟਰ ਕੰਡੇ ਸਮੇਤ 4 ਵਿਅਕਤੀ ਪੁਲਿਸ ਅੜਿੱਕੇ

 

ਮਾਹਿਲਪੁਰ /ਹੁਸ਼ਿਆਰਪੁਰ /ਬੁਲੋਵਾਲ (ਬਿਊਰੋ) 

119 ਗ੍ਰਾਮ ਨਸ਼ੀਲੇ ਪਾਊਡਰ ਅਤੇ 2 ਕੰਪਿਊਟਰ ਕੰਡੇ ਸਮੇਤ 4 ਵਿਅਕਤੀ ਪੁਲਿਸ ਅੜਿੱਕੇ

27 ਅਕਤੂਬਰ : 24 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਮਾਹਿਲਪੁਰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਮੇਸ਼ ਲਾਲ ਉਰਫ ਮੈਸ਼ੀ ਵਾਸੀ ਖੈਰਡ ਅੱਛਰਵਾਲ ਵਜੋਂ ਹੋਈ ਹੈ।

ਪੁਲਿਸ ਐਫ ਆਈ ਆਰ ਮੁਤਾਬਿਕ ਏ.ਐਸ.ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਬਰਾਏ ਗਸ਼ਤ ਬਾ ਚੈਕਿੰਗ ਪਿੰਡ ਭਗਤੂਪੁਰ ਟੀ-ਪੁਆਇਟ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਖੈਰੜ ਵਿਖੇ ਗੋਪੀ ਹੋਰਾਂ ਦਾ ਇੱਕ ਕੋਈ ਪੁਰਾਣਾ ਕਾਰਖਾਨਾ ਬੰਦ ਹੈ ਦੀ ਪਿਛਲੀ ਗਲੀ ਵਿੱਚ ਗੋਪੀ ਹੁਣਾ ਦਾ ਪਸ਼ੂਆਂ ਦਾ ਵਾੜ੍ਹਾ ਹੈ ਜਿੱਥੇ ਗੋਪੀ ਦਾ ਨੌਕਰ ਹਰਮੇਸ਼ ਲਾਲ ਉਰਫ ਮੈਸ਼ੀ ਨਾਮ ਦਾ ਵਿਅਕਤੀ ਜੋ ਭਾਰੀ ਤਦਾਦੀ ਵਿੱਚ ਪਰਚੂਨ ਵਿਚ ਵੱਖ-2 ਗ੍ਰਾਹਕਾਂ ਨੂੰ ਇੱਕ ਇਲੈਕਟ੍ਰੋਨਿਕ ਕੰਡੇ ਉੱਪਰ ਨਸ਼ੀਲੇ ਪਦਾਰਥ ਦਾ ਵਜਨ ਕਰਕੇ ਨਸ਼ੀਲਾ ਪਦਾਰਥ ਵੇਚ ਰਿਹਾ ਹੈ ।ਜੇਕਰ ਆਪ ਮੌਕਾ ਤੇ ਜਾ ਕੇ ਰੇਡ ਕਰੋਗੇ ਤਾਂ ਆਪ ਨੂੰ ਨਸ਼ੀਲਾ ਪਦਾਰਥ ਬਰਾਮਦ ਹੋ ਸਕਦਾ ਹੈ ਇਤਲਾਹ ਠੋਸ ਤੇ ਭਰੋਸੇ ਯੋਗ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।

—-  ਇਸੇ ਤਰਾਂ 80 ਗ੍ਰਾਮ ਨਸ਼ੀਲੇ ਪਾਊਡਰ ਅਤੇ ਕੰਪਿਊਟਰ ਕੰਡੇ ਸਮੇਤ ਦੋ ਵਿਅਕਤੀਆਂ ਨੂੰ ਸਦਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੰਜੇ ਕੁਮਾਰ ਉਰਫ ਸੰਜੂ ਪੁੱਤਰ ਮੋਹਨ ਲਾਲ ਵਾਸੀ ਬੇਗਮਪੁਰਾ ਮੁਹਲਾ ਰਵੀਦਾਸ ਨਗਰ ਥਾਣਾ ਸਦਰ ਅਤੇ ਗੋਰਵ ਸ਼ਰਮਾ ਉਰਫ ਭੋਲਾ  ਪੁੱਤਰ ਇੰਦਰਜੀਤ ਵਾਸੀ ਬਾਲਮੀਕਿ ਮੁਹੱਲਾ ਬਹਾਦਰਪੁਰ ਥਾਣਾ ਸਦਰ ਹੁਸ਼ਿਆਰਪੁਰ ਵਜੋਂ ਹੋਈ ਹੈ।

ਪੁਲਿਸ ਐਫ ਆਈ ਆਰ ਮੁਤਾਬਕ ਏ.ਐਸ.ਆਈ ਸੇਵਾ ਦਾਸ ਸਮੇਤ ਪੁਲਿਸ ਪਾਰਟੀ ਟੀ-ਪੁਆਇਟ ਬਸੀ ਗੁਲਾਮ ਹੁਸੈਨ ਮੋਜੂਦ ਸੀ ਤਾਂ ਧੋਬੀ ਘਾਟ ਹੁਸ਼ਿ: ਵਲੋ 2 ਨੌਜਵਾਨ ਮੋਟਰ ਸਾਇਕਲ ਪਰ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿਛੇ ਵੱਲ ਮੁੜਨ ਲਗੇ ਜਿਹਨਾ ਨੂੰ ਸਾਥੀ ਕਰਮਚਾਰੀਆ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਦੇ ਚਾਲਕ ਨੇ ਆਪਣਾ ਨਾਮ ਸੰਜੇ ਕੁਮਾਰ ਉਰਫ ਸੰਜੂ ਪੁੱਤਰ ਮੋਹਨ ਲਾਲ ਵਾਸੀ ਬੇਗਮਪੁਰਾ ਮੁਹਲਾ ਰਵੀਦਾਸ ਨਗਰ ਥਾਣਾ ਸਦਰ ਹੁਸ਼ਿ: ਅਤੇ ਪਿਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਗੌਰਵ ਸ਼ਰਮਾ ਉਰਫ ਭੋਲਾ ਪੁੱਤਰ ਇੰਦਰਜੀਤ ਵਾਸੀ ਬਾਲਮੀਕ ਮੁਹੱਲਾ ਬਹਾਦਰਪੁਰ ਥਾਣਾ ਸਿਟੀ ਹੁਸ਼ਿ: ਦਸਿਆ ਜਿਹਨਾ ਦੀ ਤਲਾਸ਼ੀ ਕਰਨ ਤੇ ਸੰਜੇ ਕੁਮਾਰ ਉਰਫ ਸੰਜੂ ਉਕਤ ਪਾਸੋਂ 32 ਗ੍ਰਾਮ ਅਤੇ ਗੋਰਵ ਸ਼ਰਮਾ ਉਰਫ ਭੋਲਾ ਉਕਤ ਪਾਸੋਂ 48 ਗ੍ਰਾਮ ਨਸ਼ੀਲਾ ਪਦਾਰਥ ਅਤੇ ਕੰਪਿਊਟਰ ਕੰਡਾ ਬਰਾਮਦ ਹੋਣ ਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ।

—- ਇਸੇ ਤਰਾਂ 15 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਬੁਲੋਵਾਲ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪੁਲਸ ਅਰਸ਼ਦੀਪ ਸਿੰਘ ਉਰਫ ਆਸ਼ੀ ਪੁੱਤਰ ਸੋਹਣ ਸਿੰਘ ਵਾਸੀ ਸੀਕਰੀ ਥਾਣਾ ਬਲੋਵਾਲ ਵਜੋਂ ਹੋਈ ਹੈ।

ਪੁਲਿਸ ਐਫ ਆਈ ਆਰ ਮੁਤਾਬਕ ਏ.ਐਸ.ਆਈ. ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਬੁਲੋਵਾਲ ਤੋ ਖਡਿਆਲਾ ਸੈਣੀਆ,ਸੀਕਰੀ ਪਿੰਡ ਤੱਗੜ ਆਦਿ ਨੂੰ ਜਾ ਰਹੇ ਸੀ ਤਾ ਪਿੰਡ ਸੀਕਰੀ ਤੋਂ ਅੱਗੇ ਮੋਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਰਸ਼ਦੀਪ ਸਿੰਘ ਉਰਫ ਆਂਸ਼ੀ ਪੁੱਤਰ ਸੋਹਣ ਸਿੰਘ ਵਾਸੀ ਸੀਕਰੀ ਥਾਣਾ ਬਲੋਵਾਲ ਜੋ ਨਸ਼ਾ ਵੇਚਦਾ ਹੈ ਅਤੇ ਆਪ ਵੀ ਖੁੱਦ ਲੈਂਦਾ ਹੈ ਅੱਜ ਵੀ ਉਹ ਆਪਣੇ ਮੋਟਰ ਸਾਇਕਲ ਤੇ ਪਿੰਡ ਭੰਗੜਾ ਤੋਂ ਸ਼ਾਹਬਦੀ ਰੋਡ ਤੇ ਖੜਾ ਗ੍ਰਾਹਕਾਂ ਨੂੰ ਉਡੀਕ ਰਿਹਾ ਹੈ ਜਿਸ ਤੇ ਮਨ ਏ.ਐਸ.ਆਈ ਨੇ ਸਾਥੀ ਕਰਮਚਾਰੀਆ ਨੂੰ ਮੁੱਖਬਰ ਖਾਸ ਤੋ ਜਾਣੂ ਕਰਵਾ ਕੇ ਮੋਕਾ ਪਰ ਰੋਡ ਕੀਤੀ ਜੋ ਪਿੰਡ ਤੋਂਗੜਾ ਤੋਂ ਸ਼ਾਹਬਦੀ ਰੋਡ ਪਰ ਪੁੱਜਾ ਤਾ ਪਾਣੀ ਵਾਲੀ ਮੋਟਰ ਪਾਸ ਮੋਟਰ ਸਾਇਕਲ ਪਾਸ ਮੋਨਾ ਨੌਜਵਾਨ ਖੜਾ ਸੀ ਜਿਸ ਨੂੰ ਮਨ ਏ.ਐਸ.ਆਈ. ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਅਰਸ਼ਦੀਪ ਸਿੰਘ ਉਰਫ ਆਂਸ਼ੀ ਪੁੱਤਰ ਸੋਹਣ ਸਿੰਘ ਵਾਸੀ ਸੀਕਰੀ ਦੱਸਿਆ ਜਿਸ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 15 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਈ।ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।