Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing *ਸ਼ਾਇਰ ਅਮਰੀਕ ਡੋਗਰਾ ਦੀ ਗਜ਼ਲ ਦੀ ਸੂਖਮਤਾ ਬਾਕਮਾਲ : ਕਹਾਣੀਕਾਰ ਲਾਲ ਸਿੰਘ*

*ਸ਼ਾਇਰ ਅਮਰੀਕ ਡੋਗਰਾ ਦੀ ਗਜ਼ਲ ਦੀ ਸੂਖਮਤਾ ਬਾਕਮਾਲ : ਕਹਾਣੀਕਾਰ ਲਾਲ ਸਿੰਘ*

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ )12 ਦਸੰਬਰ 

*ਅਮਰੀਕ ਡੋਗਰਾ ਦੀ ਪੁਸਤਕ ਦਾ ਲੋਕ ਅਰਪਨ ਸਮਾਗਮ 15 ਦਸੰਬਰ ਨੂੰ*

: ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ.) ਦੀ ਮਾਸਿਕ ਮੀਟਿੰਗ ਜਰਨੈਲ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ਼ਾਇਰ ਅਮਰੀਕ ਡੋਗਰਾ ਦੀ ਪੁਸਤਕ “ ਮੇਰੀਆਂ ਧੁੱਪਾਂ ਮੇਰੀਆਂ ਛਾਵਾਂ “ ਦਾ ਲੋਕ ਅਰਪਨ ਸਮਾਗਮ ਅਤੇ ਵਿਚਾਰ ਚਰਚਾ 15 ਦਸੰਬਰ 2023 ਨੂੰ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਕਰਵਾਇਆ ਜਾਵੇਗਾ । ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ.ਜਸਪਾਲ ਸਿੰਘ,ਡਾ.ਹਰਜਿੰਦਰ ਸਿੰਘ ਅਟਵਾਲ, ਡਾ.ਗੋਪਾਲ ਸਿੰਘ ਬੁੱਟਰ, ਸਰਜੀਤ ਜੱਜ ,ਬਲਦੇਵ ਬੱਧਣ ਅਤੇ ਪ੍ਰੋ. ਜੇ.ਬੀ.ਸੇਖੋਂ ਸ਼ਾਮਲ ਹੋਣਗੇ । ਇਸ ਸਮਾਗਮ ਸਹਿਤ ਸਭਾ ਦਸੂਹਾ-ਗੜ੍ਹਦੀਵਾਲਾ (ਰਜਿ.), ਪੋਸਟ ਗਰੈਜੂਏਟ ਪੰਜਾਬੀ ਵਿਭਾਗ ਖਾਲਸਾ ਕਾਲਜ ਗੜ੍ਹਦੀਵਾਲਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਮਿਲ ਕੇ ਉਲੀਕਿਆ ਗਿਆ ਹੈ । ਮੀਟਿੰਗ ਵਿੱਚ ਹੋਈ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਕਹਾਣੀਕਾਰ ਲਾਲ ਸਿੰਘ ਨੇ ਕਿਹਾ ਕਿ ਅਮਰੀਕ ਡੋਗਰਾ ਦੀ ਗ਼ਜ਼ਲ ਦੀ ਸੂਖਮਤਾ, ਰੂਪਕ ਪੱਖ, ਜ਼ੁਬਾਨ ਦੀ ਸੁਹਜਤਾ, ਕਵਿਤਾ ਵਿਚਲੀ ਸੰਗੀਤਾਮਿਕਤਾ ਅਤੇ ਭਾਸ਼ਾ ਦਾ ਗਿਆਨ ਬਾਕਮਾਲ ਹੈ । ਸਮੁੱਚੇ ਸਾਹਿਤ ਵਿੱਚ ਗਜ਼ਲ ਦੇ ਸਥਾਨ ਸਰੋਤਿਆਂ ਦੀ ਸਭ ਤੋਂ ਨੇੜੇ ਦੀ ਸਿਨਫ ਹੈ ਅਤੇ ਅਮਰੀਕ ਡੋਗਰਾ ਪੰਜਾਬੀ ਗਜ਼ਲ ਦੇ ਸੰਦਰਭ ਵਿੱਚ, ਉੱਤਮ ਸ਼ਾਇਰਾਂ ਵਿੱਚ ਸ਼ਾਮਿਲ ਹੈ । ਉਹਨਾ ਕਿਹਾ ਕਿ ਅਮਰੀਕ ਡੋਗਰਾ ਨੇ ਗ਼ਜ਼ਲ ਦੀ ਰਚਨਾ ਕਰਨ ਦੇ ਕਾਰਜ ਨੂੰ ਇੱਕ ਚੈਲਿੰਜ ਵਜੋਂ ਕਬੂਲ ਕਰਕੇ ਇਸ ਖੇਤਰ ਵਿਚ ਲਗਨ, ਮਿਹਨਤ ਅਤੇ ਦ੍ਰਿੜਤਾ ਨਾਲ ਸ਼ਾਹਕਾਰ ਰਚਨਾਵਾਂ ਪੇਸ਼ ਕੀਤੀਆਂ ਹਨ । ਪ੍ਰੋ.ਬਲਦੇਵ ਸਿੰਘ ਬੱਲੀ, ਨਵਤੇਜ ਗੜ੍ਹਦੀਵਾਲਾ ਅਤੇ ਸੁਰਿੰਦਰ ਸਿੰਘ ਨੇਕੀ ਵੀ ਇਸ ਵਿਚਾਰ ਚਰਚਾ ਵਿੱਚ ਭਾਗ ਲਿਆ ਅਤੇ ਸ਼ਾਇਰ ਅਮਰੀਕ ਡੋਗਰਾ ਦੀ ਸਮੁੱਚੀ ਸ਼ਾਇਰੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ।ਇਸ ਮੀਟਿੰਗ ਵਿੱਚ ਪਿਛਲੇ ਦਿਨੀ ਨਵਤੇਜ ਗੜ੍ਹਦੀਵਾਲਾ ਦੀ ਪੁਸਤਕ “ਅੰਮ੍ਰਿਤ ਕਾਲ ਤੱਕ” ਲੋਕ ਅਰਪਨ ਤੇ ਨਵਤੇਜ ਗੜ੍ਹਦੀਵਾਲਾ ਨੂੰ ਵਧਾਈ ਦਿੱਤੀ ਗਈ ।ਰਚਨਾਵਾਂ ਦੇ ਦੌਰ ਵਿੱਚ ਅਮਰੀਕ ਡੋਗਰਾ, ਨਵਤੇਜ ਗੜ੍ਹਦੀਵਾਲਾ , ਬਲਦੇਵ ਸਿੰਘ ਬੱਲੀ ਅਤੇ ਜਰਨੈਲ ਸਿੰਘ ਘੁੰਮਣ ਨੇ ਆਪਣੀਆਂ ਕਾਵਿਮਈ ਰਚਨਾਵਾਂ ਪੇਸ਼ ਕੀਤੀਆਂ ।