Prime Punjab Times

Latest news
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਖ਼ਾਲਸਾ ਕਾਲਜ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦੇ ਰੋਸ 'ਚ ਗੜ੍ਹਦੀਵਾਲਾ ਰਿਹਾ ਮੁਕੰਮਲ ਬੰਦ,ਮੁੱਖ ਮੰਤਰੀ ਦੇ ਨਾਮ ਐੱਸ.ਐਚ.ਓ ਧੂਤ ਨੂ... ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੀ ਗੜ੍ਹਦੀਵਾਲਾ ਵਿਖੇ ਹੋਈ ਅਹਿਮ ਮੀਟਿੰਗ *ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ* ਦਿਸ਼ਾਤ ਬਹਿਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਨਗਰ ਕੌਂਸਲ ਗੜ੍ਹਦੀਵਾਲਾ ਦੇ ਵਾਈਸ ਪ੍ਰਧਾਨ ਬਣੇ 15 ਸਤੰਬਰ ਨੂੰ ਜ਼ਿਲ੍ਹੇ ਵਿੱਚ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ 34 ਸਕੂਲੀ ਬੱਸਾਂ ਦੀ ਜਾਂਚ, 6 ਦੇ ਚਲਾਨ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ ਦਸੂਹਾ ਦੇ ਫਰਦ ਕੇਂਦਰ ਵਿਖੇ ਕੰਪਿਊਟਰ ਆਪਰੇਟਰਾਂ ਵੱਲੋਂ ਆਰਥੀ ਫੂਕ ਮੁਜਾਰਾ ਕਰਕੇ ਸਰਕਾਰ ਖਿਲਾਫ ਕੀਤੀ ਗਈ ਨਾਰੇਬਾਜ਼ੀ
ADVERTISEMENT
You are currently viewing ਪੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ

ਪੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ

ਗੜ੍ਹਦੀਵਾਲਾ 10 ਅਕਤੂਬਰ (ਚੌਧਰੀ) 

ਮਾਨਸਿਕ ਤਣਾਅ ਕਈ ਬਿਮਾਰੀਆਂ ਦਾ ਕਾਰਨ – SMO. ਡਾ.ਹਰਜੀਤ ਸਿੰਘ

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ।ਇਸ ਮੌਕੇ ਡਾ. ਹਰਜੀਤ ਸਿੰਘ ਨੇ ਵਿਸਤਾਰਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਅੱਜ ਦੀ ਤੇਜ ਰਫਤਾਰ ਜਿੰਦਗੀ ਵਿਚ ਮਾਨਸਿਕ ਤਣਾਅ ਅੱਜ ਕਲ ਆਮ ਜਿਹੀ ਬਿਮਾਰੀ ਹੋ ਗਈ ਹੈ ।ਉਨਾ ਦੱਸਿਆਂ ਕਿ ਸੋਚ, ਮਹਿਸੂਸ ਕਰਨ ਅਤੇ ਵਿਵਹਾਰ ਵਿਚ ਬਦਲਾਅ ਕਰਨ ਵਾਲੇ ਵਿਕਾਰ ਨੂੰ ਮਾਨਸਿਕ ਰੋਗ ਕਹਿੰਦੇ ਹਨ ।ਮਾਨਸਿਕ ਤਣਾਅ ਕਈ ਬਿਮਾਰੀੁਆਂ ਦਾ ਕਾਰਨ ਬਣਦਾ ਹੈ ਇਸ ਰੋਗ ਦੌਰਾਨ ਚਿੜਚਿੜਾਪਨ, ਮਨ ਦੀ ਉਦਾਸੀ, ਨੀਦ ਦਾ ਘਟ ਆਉਣਾ , ਇੱਛਾ ਦਾ ਘਟਣਾ, ਮਨੋਵਿਸ਼ਵਾਸ਼ ਦਾ ਘਟਣਾ,ਸ਼ੱਕ ਕਰਨਾ, ਜਲਦੀ ਥਕਾਵਟ ਹੋਣਾ ਅਤੇ ਭੂਖ ਵਿਚ ਬਦਲਾਵ,ਕੰਮਕਾਜ ਦਾ ਪ੍ਰਵਾਵਿਤ ਹੋਣਾ ,ਪਛਤਾਵੇ ਦੇ ਵਿਚਾਰ ਅਤੇ ਆਤਮ-ਹੱਤਿਆ ਕਰਨ ਬਾਰੇ ਅਣਚਾਹੇ ਵਿਚਾਰ ਜਾ ਕੋਸ਼ਿਸ ਕਰਨਾ ਆਦਿ ਲਛਣ ਹਨ। ਇਸ ਰੋਗ ਤੋ ਬਚਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਇਹ ਰੋਗ ਮਰੀਜ ਦੀ ਮਾਨਸਿਕ ਅਵਸਥਾ ਤੇ ਨਿਰਭਰ ਕਰਦਾ ਹੈ। ਸਕਾਰਾਤਮਕ ਸੋਚ,ਸਮੇ ਸਿਰ ਨੀਂਦ ਲੈਣਾ,ਸੰਤੁਲਿਤ ਭੋਜਨ ਅਤੇ ਯੋਗ ਆਦਿ ਦੁਆਰਾ ਇਸ ਤੋ ਬਚਆ ਕੀਤਾ ਜਾ ਸਕਦਾ ਹੈ।ਮਾਨਸਿਕ ਰੋਗਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿਚ ਮਨੋਰੋਗ ਮਾਹਿਰ ਅਤੇ ਕੌਸਲਰ ਦੀ ਸੁਵਿਧਾ ਉਪਲਬਧ ਹੈ ਜਿਥੇ ਮਰੀਜ ਦਵਾਈਆਂ ਰਾਹੀ, ਸਲਾਹ ਮਸ਼ਵਰੇ ਅਤੇ ਵਿਸਥਾਰ ਵਿਚ ਗਲਬਾਤ ਕਰਕੇ ਇਲਾਜ ਕਰਵਾ ਸਕਦਾ ਹੈ ਅਤੇ ਲੋੜ ਪੈਣ ਤੇ ਮਰੀਜ ਨੂੰ ਦਾਖਲ ਕਰਨ ਦਾ ਪ੍ਰਬੰਧ ਵੀ ਹੈ।ਇਸ ਮੌਕੇ ,ਜਸਤਿੰਦਰ ਸਿੰਘ ਬੀ.ਈ.ਈ,ਅਮਿਤ ਸ਼ਰਮਾ,ਗੁਰਿੰਦਰਜੀਤ ਸਿੰਘ, ਅਰਪਿੰਦਰ ਸਿੰਘ, ਜਣਯੋਧ ਸਿੰਘ,ਪਰਦੀਪ ਕੌਰ, ਹਰਪ੍ਰੀਤ ਕੌਰ ਅਤੇ ਆਮ ਲੋਗ ਸ਼ਾਮਿਲ ਸਨ।