ਗੜ੍ਹਦੀਵਾਲਾ 27 ਮਾਰਚ (ਚੌਧਰੀ)
: ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੋਸਾਇਟੀ ਗੜਦੀਵਾਲ ਵਲੋਂ ਜੋ ਚੈਰੀਟੇਬਲ ਹਸਪਤਾਲ ਗੁਰੂ ਆਸਰਾ ਸੇਵਾ ਘਰ ਪਿੰਡ ਬਾਹਗਾ ਵਿਖੇ ਚਲਾਇਆ ਜਾ ਰਿਹਾ ਹੈ। ਇਸ ਵਿਚ ਮਹੀਨੇ ਦੇ ਚੌਥੇ ਮੰਗਲਵਾਰ ਦੀ ਓਪੀਡੀ ਡਾਕਟਰ ਲਵਪ੍ਰੀਤ ਸਿੰਘ ਪਾਵਲਾ ਵਲੋਂ ਕੀਤੀ ਗਈ। ਜਿਸ ਵਿਚ 30 ਮਰੀਜਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦਸਿਆ ਕਿ ਡਾਕਟਰ ਲਵਪ੍ਰੀਤ ਸਿੰਘ ਪਾਵਲਾ ਮਹੀਨੇ ਦੇ ਚੌਥੇ ਮੰਗਲਵਾਰ ਮਰੀਜਾਂ ਦਾ ਚੱਕਅਪ ਕਰਦੇ ਹਨ। ਇਸ ਮੌਕੇ ਕੇਸੀਅਰ ਪਰਸੋਤਮ ਸਿੰਘ ਬਾਹਗਾ, ਮਨਿੰਦਰ ਸਿੰਘ, ਮਨਪ੍ਰੀਤ ਸਿੰਘ ਮਨੀ, ਵਿਸ਼ਾਲ, ਸੋਨੂ ਅਤੇ ਸੁਸਾਇਟੀ ਦੇ ਹੋਰ ਮੈਂਬਰ ਹਾਜ਼ਰ ਸਨ।








