ਗੜ੍ਹਦੀਵਾਲਾ (ਚੌਧਰੀ)
10 ਜੂਨ : ਹਲਕਾ ਗੜ੍ਹਦੀਵਾਲਾ ਦੇ ਇੱਕ ਵਿਅਕਤੀ ਨਾਲ 2,55,000/- ਰੁਪਏ ਦੀ ਠੱਗੀ ਹੋਣ ਮਾਮਲਾ ਸਾਹਮਣੇ ਆਇਆ ਹੈ।
ਇਹ ਮੁਕੱਦਮਾ ਦਰਖਾਸਤ ਨੰ.2367-ਪੀ.ਡੀ. ਮਿਤੀ 23-03-23 ਨੂੰ ਜਸਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਬਾਹਲੇ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ( ਉਮਰ ਕਰੀਬ 60 ਸਾਲ ) ਮਿਤੀ 03- 03-23 ਨੂੰ ਉਸਦੇ ਫੋਨ ਪਰ ਇੱਕ ਨੰ. 8337869630 ਤੋਂ ਕਾਲ ਆਈ ਕਿ ਮੈੰ ਡੀ ਮਾਰਟ ਸ਼ਾਪਿੰਗ ਤੋਂ ਬੋਲ ਰਿਹਾ ਹਾਂ। ਤੁਸੀ ਆਪਣੇ ਫੋਨ ਵਿੱਚ ਡੀ ਮਾਰਟ ਸ਼ਾਪਿੰਗ ਐਪ ਭਰ ਲਉ ਤੁਹਾਨੂੰ ਸਪੈਸ਼ਲ ਡਿਸਕਾਉਂਟ ਮਿਲੇਗਾ। ਜਿਸ ਪਰ ਐਪ ਡਾਊਨਲੋਡ ਕਰਨ ਤੇ ਸਿਕਾਇਤ ਕਰਤਾ ਦੇ ਖਾਤੇ ਵਿਚੋਂ 2,55,000/- ਉਡ ਗਏ। ਜਿਸਤੇ ਨਾ ਮਾਲੂਮ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।








