Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਦਫਤਰ ਮਾਰਕਿਟ ਕਮੇਟੀ ਦਸੂਹਾ ਵਿਖੇ ਸਾਉਣੀ ਸੀਜਨ (2025) ਦੇ ਸਬੰਧ ਹੋਈ ਅਹਿਮ ਮੀਟਿੰਗ

ਦਫਤਰ ਮਾਰਕਿਟ ਕਮੇਟੀ ਦਸੂਹਾ ਵਿਖੇ ਸਾਉਣੀ ਸੀਜਨ (2025) ਦੇ ਸਬੰਧ ਹੋਈ ਅਹਿਮ ਮੀਟਿੰਗ

ਦਸੂਹਾ 26 ਸਤੰਬਰ (ਚੌਧਰੀ)

: ਅੱਜ ਹਲਕਾ ਦਸੂਹਾ ਦੇ ਵਿਧਾਇਕ ਸ.ਕਰਮਵੀਰ ਸਿੰਘ ਘੁੰਮਣ, ਚੈਅਰਮੈਨ ਮਾਰਕਿਟ ਕਮੇਟੀ ਦਸੂਹਾ ਸ.ਕੰਵਲਪ੍ਰੀਤ ਸਿੰਘ ਸੰਧੂ, ਉਪ ਮੰਡਲ ਮੈਜਿਸਟ੍ਰੇਟ ਦਸੂਹਾ ਕੰਵਲਜੀਤ ਸਿੰਘ ਅਤੇ ਸਕੱਤਰ ਅਕਾਸ਼ਦੀਪ ਸਿੰਘ ਵੱਲੋਂ ਦਫਤਰ ਮਾਰਕਿਟ ਕਮੇਟੀ ਦਸੂਹਾ ਵਿਖੇ ਸਾਉਣੀ ਸੀਜਨ (2025) ਦੇ ਸਬੰਧ ਵਿੱਚ ਕਿਸਾਨ ਜਥੇਬੰਦੀਆ, ਸ਼ੈਲਰ ਮਾਲਕ, ਦਾਣਾ ਮੰਡੀ ਆੜਤੀ ਅਤੇ ਖਰੀਦ ਏਜੰਸੀਆਂ ਨਾਲ ਮੀਟਿੰਗ ਕੀਤੀ ਤੇ ਕਿਸਾਨ ਜਥੇਬੰਦੀਆਂ ਨੂੰ ਆਸ਼ਵਾਸ਼ਨ ਦਿੱਤਾ ਗਿਆ ਕਿ ਝੋਨੇ ਦੀ ਫਸਲ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਕੱਟ ਨਹੀ ਲੱਗਿਆ ਜਾਵੇਗਾ। ਜੇਕਰ ਇਸ ਸਬੰਧੀ ਕੋਈ ਵੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੋਕੇ ਮਾਰਕਿਟ ਕਮੇਟੀ ਦੇ ਮੁਲਾਜਮ ਝਿਰਮਲ ਸਿੰਘ (ਮੰਡੀ ਸੁਪਰਵਾਈਜਰ), ਵਰਿੰਦਰ ਸਿੰਘ, ਦਿਲਜੋਤ ਸਿੰਘ, ਸਮੂੰਹ ਖਰੀਦ ਏਜੰਸੀਆ ਦੇ ਨੁਮਾਇੰਦ, ਸੈਲਰ ਮਾਲਕਾ ਵੱਲੋਂ ਅਮਰੀਕ ਸਿੰਘ (ਗੱਗੀ), ਸੰਜੇ ਕੁਮਾਰ (ਰੰਜਣ), ਵਿਨੋਦ ਕੁਮਾਰ ਆਦਿ ਆੜਤੀਆ ਵੱਲੋ ਪ੍ਰਧਾਨ ਸ਼ੈਰ ਪ੍ਰਤਾਪ ਸਿੰਘ, ਤਜਿੰਦਰ ਸਿੰਘ, ਮਦਨ ਲਾਲ, ਪਰਮਜੀਤ ਜੋਹਰ, ਸ਼ਮਸ਼ੇਰ ਸਿੰਘ (ਘੋਗਰਾ), ਗੁਰਦੀਪ ਸਿੰਘ (ਸੋਨੂੰ ਆਲਮਪੁਰ) ਸਾਬੀ ਟੇਰਕਿਆਣਾ ਆਦਿ ਅਤੇ ਕਿਸਾਨ ਜਥੇਬੰਦੀਆ ਵੱਲੋਂ ਜੰਗਵੀਰ ਸਿੰਘ ਚੁਹਾਨ, ਮਿੰਟਾ ਚੀਮਾ, ਜੱਗੀ ਬੋਦਲਾ, ਰਣਜੀਤ ਸਿੰਘ ਆਦਿ ਇਸ ਮੌਕੇ ਹਾਜਰ ਸੀ।