ਗੜ੍ਹਦੀਵਾਲਾ 19 ਅਪ੍ਰੈਲ (ਚੌਧਰੀ)
: ਐਨ ਆਰ ਆਈ ਸ.ਚਰਨਜੀਤ ਸਿੰਘ ਸਹੋਤਾ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਸਕੂਲ ਪਹੁੰਚ ਤੇ ਸ ਚਰਨਜੀਤ ਸਿੰਘ ਸਹੋਤਾ ਤੇ ਉਨ੍ਹਾਂ ਦੇ ਪਰਿਵਾਰ ਦਾ ਸਕੂਲ ਪਹੁੰਚ ਤੇ ਪ੍ਰਿੰਸੀਪਲ ਰਛਪਾਲ ਕੌਰ ਤੇ ਸਮੂਹ ਸਟਾਫ਼ ਵਲੋਂ ਜੀ ਆਇਆ ਨੂੰ ਕਿਹਾ ਗਿਆ। ਇਸ ਮੌਕੇ ਪ੍ਰਿੰਸੀਪਲ ਰਛਪਾਲ ਕੌਰ ਨੇ ਐਨ ਆਰ ਆਈ ਸ.ਚਰਨਜੀਤ ਸਿੰਘ ਸਹੋਤਾ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਬੱਚਿਆਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕਰਨ ਤੇ ਐਨ ਆਰ ਆਈ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਲੈਕ. ਦਿਨੇਸ਼ ਠਾਕੁਰ, ਲੈਕ. ਦਲਜੀਤ ਸਿੰਘ, ਲੈਕ. ਕਸ਼ਮੀਰ ਕੌਰ, ਸ. ਜਗਮੋਹਨ ਸਿੰਘ,ਮੈਡਮ ਬਲਵਿੰਦਰ ਜੀਤ ਕੌਰ,ਰਮਨਦੀਪ ਕੌਰ,ਸਪਨਾ ਸਲਾਰੀਆ,ਸੁਨੀਤਾ ਰਾਣੀ ਹਾਜਰ ਸਨ।








