Prime Punjab Times

Latest news
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन
ADVERTISEMENT
You are currently viewing ਐਨ.ਆਰ.ਆਈ.ਕੁਲਵਿੰਦਰ ਸਿੰਘ ਬਨਵੈਤ (ਯੂ.ਕੇ.) ਨੇ ਪ੍ਰਾਇਮਰੀ ਸਕੂਲ ਲੱਖਪੁਰ ਦੇ ਵਿਕਾਸ ਲਈ ਭੇਂਟ ਕੀਤਾ ਪੰਜਾਹ ਹਜਾਰ ਰੁਪਏ ਦਾ ਚੈੱਕ

ਐਨ.ਆਰ.ਆਈ.ਕੁਲਵਿੰਦਰ ਸਿੰਘ ਬਨਵੈਤ (ਯੂ.ਕੇ.) ਨੇ ਪ੍ਰਾਇਮਰੀ ਸਕੂਲ ਲੱਖਪੁਰ ਦੇ ਵਿਕਾਸ ਲਈ ਭੇਂਟ ਕੀਤਾ ਪੰਜਾਹ ਹਜਾਰ ਰੁਪਏ ਦਾ ਚੈੱਕ

ਫਗਵਾੜਾ ( ਲਾਲੀ ਦਾਦਰ )

10 ਜਨਵਰੀ : ਭਗਤ ਜਵਾਲਾ ਦਾਸ ਸਕੂਲ ਭਲਾਈ ਕਮੇਟੀ ਦੀ ਰਹਿਨੁਮਾਈ ਹੇਠ ਪਿੰਡ ਲੱਖਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੇ ਚਲ ਰਹੇ ਵਿਕਾਸ ਕਾਰਜਾਂ ਵਿੱਚ ਵਢਮੁੱਲਾ ਯੋਗਦਾਨ ਪਾਉਂਦੇ ਹੋਏ ਇੰਗਲੈਂਡ ਨਿਵਾਸੀ ਕੁਲਵਿੰਦਰ ਸਿੰਘ ਬਨਵੈਤ ਪੁੱਤਰ ਸਰਵਣ ਸਿੰਘ ਨੇ ਪੰਜਾਹ ਹਜਾਰ ਰੁਪਏ ਦਾ ਚੈੱਕ ਕਮੇਟੀ ਚੇਅਰਮੈਨ ਰਿਟਾ. ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਨੂੰ ਭੇਂਟ ਕੀਤਾ। ਐਨ.ਆਰ.ਆਈ. ਕੁਲਵਿੰਦਰ ਸਿੰਘ ਬਨਵੈਤ ਨੇ ਦੱਸਿਆ ਕਿ ਉਹਨਾਂ ਇਸੇ ਸਕੂਲ ਵਿਚ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ ਸੀ। ਸਕੂਲ ਦੇ ਨਵੀਨੀਕਰਣ ਦਾ ਪਤਾ ਲੱਗਣ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਅਤੇ ਇਹ ਛੋਟਾ ਜਿਹਾ ਉਪਰਾਲਾ ਕੀਤਾ ਹੈ। ਪਿ੍ਰੰ. ਬੰਗੜ ਨੇ ਦੱਸਿਆ ਕਿ ਸਕੂਲ ਦੇ ਸੁੰਦਰੀਕਰਣ ਦਾ ਕੰਮ ਆਖਰੀ ਦੌਰ ਵਿਚ ਹੈ। ਖੂਬਸੂਰਤ ਪ੍ਰਵੇਸ਼ ਦੁਆਰ ਦੀ ਉਸਾਰੀ ਕਰਵਾਈ ਜਾ ਰਹੀ ਅਤੇ ਇੰਟਰਲੋਕ ਟਾਇਲਾਂ ਦਾ ਵਿਹੜਾ ਤਿਆਰ ਕੀਤਾ ਜਾ ਰਿਹਾ ਹੈ। ਉਹਨਾਂ ਸਮੂਹ ਪ੍ਰਵਾਸੀ ਭਾਰਤੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਦੀ ਬਦੌਲਤ ਹੀ ਇਹ ਉਪਰਾਲਾ ਸਫਲਤਾ ਪੂਰਵਕ ਪੂਰਾ ਹੋ ਰਿਹਾ ਹੈ। ਇਸ ਮੌਕੇ ਸਕੂਲ ਇੰਚਾਰਜ ਸਰਬਜੀਤ ਕੁਮਾਰ, ਕਮੇਟੀ ਸਕੱਤਰ ਸਰਬਜੀਤ ਸਿੰਘ ਢੱਡਵਾਲ ਅਤੇ ਬਲਦੇਵ ਸਿੰਘ ਢੱਡਵਾਲ ਤੋਂ ਇਲਾਵਾ ਪਿਆਰਾ ਸਿੰਘ ਢੱਡਵਾਲ ਸਾਬਕਾ ਸਰਪੰਚ, ਵਿਕਾਸਦੀਪ, ਠੇਕੇਦਾਰ ਗੋਪੀਨਾਥ ਝਾਅ, ਮੀਨੂੰ ਲੱਖਪੁਰ, ਹਰਜਿੰਦਰ ਕੌਰ, ਗੁਰਮੀਤ ਕੌਰ, ਗੁਰਦੀਪ ਕੌਰ, ਪਰਮਜੀਤ ਕੌਰ, ਗੁਰਪ੍ਰੀਤ ਕੌਰ ਤੇ ਬਲਜੀਤ ਕੌਰ ਆਂਗਨਬਾੜੀ ਹੈਲਪਰ, ਜਸਵਿੰਦਰ ਕੌਰ ਤੇ ਕੁਲਵਿੰੰਦਰ ਕੌਰ ਹਾਜਰ ਸਨ।
ਕੈਪਸ਼ਨ- ਪਿੰਡ ਲੱਖਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਕਾਸ ਲਈ ਰਿਟਾ. ਪਿ੍ਰੰਸਿ. ਜਸਵਿੰਦਰ ਸਿੰਘ ਬੰਗੜ ਨੂੰ ਪੰਜਾਹ ਹਜਾਰ ਰੁਪਏ ਦਾ ਚੈੱਕ ਭੇਂਟ ਕਰਦੇ ਹੋਏ ਪ੍ਰਵਾਸੀ ਭਾਰਤੀ ਕੁਲਵਿੰਦਰ ਸਿੰਘ ਬਨਵੈਤ ਅਤੇ ਹੋਰ।

error: copy content is like crime its probhihated