Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਨਵੀਂ ਬਣੀ ਖਲਵਾੜਾ-ਵਾਹਦ ਲਿੰਕ ਰੋਡ ਦੀ ਮਾੜੀ ਹਾਲਤ ਨੂੰ ਲੈ ਕੇ ਰਾਹਗੀਰਾਂ ‘ਚ ਭਾਰੀ ਰੋਸ

ਨਵੀਂ ਬਣੀ ਖਲਵਾੜਾ-ਵਾਹਦ ਲਿੰਕ ਰੋਡ ਦੀ ਮਾੜੀ ਹਾਲਤ ਨੂੰ ਲੈ ਕੇ ਰਾਹਗੀਰਾਂ ‘ਚ ਭਾਰੀ ਰੋਸ

ਫਗਵਾੜਾ (ਲਾਲੀ ਦਾਦਰ )

* ਘਟੀਆ ਮੈਟੀਰੀਅਲ ਦੀ ਵਰਤੋਂ ਦਾ ਲਾਇਆ ਦੋਸ਼
* ਨਿਰਪੱਖ ਜਾਂਚ ਦੀ ਕੀਤੀ ਮੰਗ

18 ਜਨਵਰੀ : ਬਲਾਕ ਫਗਵਾੜਾ ਦੇ ਪਿੰਡ ਖਲਵਾੜਾ ਬਾਈਪਾਸ ਤੋਂ ਵਾਹਦ ਨੂੰ ਜੋੜਨ ਵਾਲੀ ਲਿੰਕ ਸੜਕ ਜਿਸਦੀ ਉਸਾਰੀ ਕੁੱਝ ਸਮਾਂ ਪਹਿਲਾਂ ਕਰਵਾਈ ਗਈ ਸੀ, ਉਸ ਸੜਕ ਦੀ ਹਾਲਤ ਕੁੱਝ ਹੀ ਮਹੀਨਿਆਂ ਵਿਚ ਦੁਬਾਰਾ ਤਰਸਯੋਗ ਬਣ ਗਈ ਹੈ। ਜਿਸ ਕਰਕੇ ਇਲਾਕੇ ਦੇ ਵਸਨੀਕਾਂ ਅਤੇ ਰਾਹਗੀਰਾਂ ਵਿਚ ਭਾਰੀ ਰੋਸ ਹੈ। ਗੱਲਬਾਤ ਕਰਦੇ ਹੋਏ ਬਲਵੰਤ ਸਿੰਘ, ਵਿਜੇ ਪੰਡੋਰੀ, ਅਵਤਾਰ ਸਿੰਘ, ਜੋਗਿੰਦਰ ਸਿੰਘ, ਪਰਮਜੀਤ ਕੁਮਾਰ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਇਸ ਸੜਕ ਦੀ ਮੁੜ ਉਸਾਰੀ ਲਈ ਕਾਫੀ ਸੰਘਰਸ਼ ਕੀਤਾ ਗਿਆ ਪਰ ਸੜਕ ਦੀ ਉਸਾਰੀ ਨਹੀਂ ਹੋਈ ਜਿਸ ਕਰਕੇ ਕਾਫੀ ਪਰੇਸ਼ਾਨੀ ਹੋ ਰਹੀ ਸੀ। ਮੌਜੂਦਾ ਪੰਜਾਬ ਸਰਕਾਰ ਨੇ ਇਸ ਸੜਕ ਦੀ ਉਸਾਰੀ ਕੁੱਝ ਮਹੀਨੇ ਪਹਿਲਾਂ ਕਰਵਾਈ ਸੀ। ਜਿਸ ਤੋਂ ਬਾਅਦ ਇਲਾਕੇ ਦੇ ਸਮੂਹ ਪਿੰਡਾਂ ਦੇ ਵਸਨੀਕਾਂ ਵਲੋਂ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ ਸੀ ਲੇਕਿਨ ਲੋਕਾਂ ਦੀ ਖੁਸ਼ੀ ਉਸ ਸਮੇਂ ਕਾਫੂਰ ਹੋ ਗਈ ਜਦੋਂ ਸੜਕ ਉਸਾਰੀ ਦੇ ਕੁੱਝ ਹੀ ਸਮੇਂ ਬਾਅਦ ਬਜਰੀ ਉਖੜਨੀ ਸ਼ੁਰੂ ਹੋ ਗਈ, ਜੋ ਅਾੳੁਣ ਜਾਣ ਵਾਲੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਲੲੀ ਭਾਰੀ ਮੁਸੀਬਤ ਬਣੀ ਹੋੲੀ ਹੈ। ਉਹਨਾਂ ਦੱਸਿਆ ਕਿ ਸੜਕ ਦੀ ਹਾਲਤ ਇਸ ਕਦਰ ਖਰਾਬ ਹੈ ਕਿ ਇੱਥੋਂ ਦੋ ਪਹੀਆ ਵਾਹਨਾਂ ਦਾ ਲੰਘਣਾ ਖਤਰੇ ਤੋਂ ਖਾਲੀ ਨਹੀਂ ਹੈ। ਕਈ ਵਾਰ ਰਾਤ ਦੇ ਹਨੇ੍ਹਰੇ ਵਿਚ ਅਣਜਾਨ ਵਾਹਨ ਚਾਲਕ ਜਦੋਂ ਤੇਜ ਗਤੀ ਨਾਲ ਲੰਘਦੇ ਹਨ ਤਾਂ ਖਾਸ ਤੌਰ ´ਤੇ ਦੋ ਪਹੀਆ ਵਾਹਨ ਸਲਿੱਪ ਹੋ ਜਾਂਦੇ ਹਨ, ਜਿਸ ਕਰਕੇ ਹਾਦਸਾ ਵਾਪਰਨ ਦਾ ਖਤਰਾ ਬਣਿਆ ਹੋਇਆ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਦੀ ਉਸਾਰੀ ਕਰਨ ਵਾਲੇ ਠੇਕੇਦਾਰ ਅਤੇ ਸੜਕ ਨੂੰ ਪਾਸ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਸੜਕ ਦੀ ਉਸਾਰੀ ਵਿੱਚ ਘਟੀਆ ਮੈਟੀਰੀਅਲ ਦੀ ਵਰਤੋਂ ਕੀਤੀ ਗਈ ਹੈ, ਜਿਸਦੀ ਜਾਂਚ ਹੋਣੀ ਜਰੂਰੀ ਹੈ। ਉਹਨਾਂ ਭਰੋਸਾ ਜਤਾਇਆ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਮੁਖਰ ਭਗਵੰਤ ਮਾਨ ਸਰਕਾਰ ਇਸ ਸੜਕ ਦੀ ਮਾੜੀ ਉਸਾਰੀ ਦਾ ਸਖਤ ਨੋਟਿਸ ਲਵੇਗੀ ਅਤੇ ਜਿੰਮੇਵਾਰ ਅਨਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਸੜਕ ਦੀ ਹਾਲਤ ਨੂੰ ਤੁਰੰਤ ਸੁਧਾਰਿਆ ਜਾਵੇਗਾ।
ਤਸਵੀਰ 002, ਕੈਪਸ਼ਨ- ਖਲਵਾੜਾ ਬਾਈਪਾਸ ਤੋਂ ਵਾਹਦ ਨੂੰ ਜਾਂਦੀ ਟੁੱਟੀ ਲਿੰਕ ਰੋਡ ਤੋਂ ਲੰਘਦਾ ਇਕ ਵਾਹਨ ਅਤੇ ਸੜਕ ਦੀ ਮਾੜੀ ਹਾਲਤ ਬਾਰੇ ਦੱਸਦੇ ਹੋਏ ਰਾਹਗੀਰ।

error: copy content is like crime its probhihated