Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਨੈਸ਼ਨਲ ਕੌਸ਼ਲ ਆਫ ਐਜੂਕੇਸ਼ਨ ਰਿਸਰਚ ਅਤੇ ਟ੍ਰੇਨਿੰਗ ਅਦਾਰੇ ਵੱਲੋਂ ਰਾਸਟਰੀ ਯੋਗ ਦਿਵਸ ਜੋ ਕਿ 21 ਜੂਨ ਨੂੰ

ਨੈਸ਼ਨਲ ਕੌਸ਼ਲ ਆਫ ਐਜੂਕੇਸ਼ਨ ਰਿਸਰਚ ਅਤੇ ਟ੍ਰੇਨਿੰਗ ਅਦਾਰੇ ਵੱਲੋਂ ਰਾਸਟਰੀ ਯੋਗ ਦਿਵਸ ਜੋ ਕਿ 21 ਜੂਨ ਨੂੰ

ਨੈਸ਼ਨਲ ਕੌਸ਼ਲ ਆਫ ਐਜੂਕੇਸ਼ਨ ਰਿਸਰਚ ਅਤੇ ਟ੍ਰੇਨਿੰਗ ਅਦਾਰੇ ਵੱਲੋਂ ਰਾਸਟਰੀ ਯੋਗ ਦਿਵਸ ਜੋ ਕਿ 21 ਜੂਨ ਨੂੰ

ਗੜ੍ਹਦੀਵਾਲਾ 12 ਮਈ (ਚੌਧਰੀ) : ਨੈਸ਼ਨਲ ਕੌਸ਼ਲ ਆਫ ਐਜੂਕੇਸ਼ਨ ਰਿਸਰਚ ਅਤੇ ਟ੍ਰੇਨਿੰਗ ਅਦਾਰੇ ਵੱਲੋਂ ਰਾਸਟਰੀ ਯੋਗ ਦਿਵਸ ਜੋ ਕਿ 21 ਜੂਨ ਨੂੰ ਮਨਾਇਆ ਜਾ ਰਿਹਾ ਹੈ। ਉਸ ਸਬੰਧੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ(ਸ) ਹੁਸਿਆਰਪੁਰ ਸ੍ਰੀ ਗੁਰਸ਼ਰਨ ਸਿੰਘ ਜੀ ਦੀ ਦੇਖ ਰੇਖ ਹੇਠ ਅਤੇ ਸ੍ਰੀ ਦਲਜੀਤ ਸਿੰਘ ਜੀ ਡੀ.ਐਮ.ਸਪੋਰਟਸ ਦੀ ਯੋਗ ਅਗਵਾਈ ਹੇਠ ਜੋਨ ਗੜ੍ਹਦੀਵਾਲਾ ਅਧੀਨ ਸਕੂਲਾਂ ਦਾ ਉਲੰਪੀਅਡ ਸ.ਸ.ਸ.ਸ ਧੂਤ ਕਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਜੋਨ ਗੜ੍ਹਦੀਵਾਲਾ ਅਧੀਨ ਪੈਂਦੇ ਅਠਾਰਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਯੋਗ ਉਲੰਪੀਅਡ ਦਾ ਉਦਘਾਟਨ ਡੀ.ਐਮ.ਸਪੋਰਟਸ ਸ.ਦਲਜੀਤ ਸਿੰਘ ਜੀ ਅਤੇ ਪ੍ਰਿੰਸੀਪਲ ਬਿਕਰਮ ਸਿੰਘ ਜੀ ਨੇ ਸਾਂਝੇ ਤੋਰ ਤੇ ਕੀਤਾ। ਇਸ ਯੋਗ ਉਲੰਪੀਅਡ ਵਿੱਚ ਅੰਡਰ 14 ਸਾਲ ਲੜਕੀਆਂ ਵਿੱਚ ਪਹਿਲਾਂ ਸਥਾਨ ਤਰਨਦੀਪ ਕੌਰ ਸ.ਹ.ਸ.ਭਾਨਾ, ਦੂਸਰਾ ਸਥਾਨ ਸੁਹਾਨੀ ਸ.ਸ.ਸ.ਸ.ਧੂਤ ਕਲਾ, ਤੀਸਰਾ ਸਥਾਨ ਲਵਲੀਨ ਕੌਰ ਸ.ਹ.ਸ. ਪੰਡੋਰੀ ਅਟਵਾਲ ਨੇ ਅੰਡਰ 14 ਸਾਲ ਲੜਕੇ ਵਿੱਚ ਪਹਿਲਾਂ ਸਥਾਨ ਹਰਪ੍ਰੀਤ ਸਿੰਘ ਸ.ਸ.ਸ.ਸ.ਧੂਤ ਕਲਾ, ਦੂਜਾ ਸਥਾਨ ਪ੍ਰਭਦਿਆਲ ਸਿੰਘ ਸ.ਹ.ਸ ਜੁਝਾਰ ਚਠਿਆਲ , ਤੀਸਰਾ ਸਥਾਨ ਤਮੰਨ ਸ.ਮਿ.ਸ ਕਾਲਰਾਂ, ਅੰਡਰ 17 ਸਾਲ ਪਹਿਲਾਂ ਸਥਾਨ ਜਸਪ੍ਰੀਤ ਭਾਰਦਵਾਜ ਸ.ਹ.ਸ ਭਾਨਾ, ਦੂਜਾ ਸਥਾਨ ਦੀਆਂ ਸ.ਸ.ਸ.ਸ. ਮਨਹੋਤਾ, ਤੀਜਾ ਸਥਾਨ ਲਵਪ੍ਰੀਤ ਕੌਰ ਸ.ਸ.ਸ.ਸ ਧੁੱਗਾ ਕਲਾ ਅਤੇ ਅੰਡਰ 17 ਸਾਲ ਲੜਕੇ ਪਹਿਲਾਂ ਸਥਾਨ ਕ੍ਰਿਸ਼ ਠਾਕੁਰ ਸ.ਸ.ਸ.ਸ.ਮਨਹੋਤਾ, ਦੂਜਾ ਸਥਾਨ ਭੁਪਿੰਦਰ ਸਿੰਘ ਸ.ਹ.ਸ ਜੁਝਾਰ ਚਠਿਆਲ , ਤੀਜਾ ਸਥਾਨ ਹਰਜੋਤ ਸਿੰਘ ਸ.ਹ.ਸ ਦਾਰਾਪੁਰ ਧਰਮਕੋਟ ਨੇ ਪ੍ਰਾਪਤ ਕੀਤਾ। ਵਿਭਾਗ ਵਲੋਂ ਜੱਜ ਸਹਿਬਾਨ ਦੀ ਡਿਊਟੀ ਸ੍ਰੀਮਤੀ ਕੁਲਵਿੰਦਰ ਕੌਰ, ਸ.ਰਛਪਾਲ ਸਿੰਘ ਉੱਪਲ, ਸ.ਕਰਨੈਲ ਸਿੰਘ, ਸ੍ਰੀਮਤੀ ਰਚਨਾ ਜੀ ਨੇ ਨਿਭਾਈ। ਇਸ ਮੌਕੇ ਬੀ.ਐਮ. ਜਗਦੀਸ਼ ਬਹਾਦਰ ਸਿੰਘ, ਡੀ.ਪੀ. ਪ੍ਰੇਮ ਸਿੰਘ, ਦਲਜੀਤ ਸਿੰਘ, ਸੁਖਪਾਲ ਸਿੰਘ, ਅਤੇ ਅਲੱਗ ਅਲੱਗ ਸਕੂਲਾਂ ਦੇ ਖੇਡ ਅਧਿਆਪਕ ਹਾਜਰ ਸਨ।