Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing *ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਜ਼ਿਲ੍ਹਾ ਮੋਗਾ ਦੀ ਚੋਣ ਸੰਪਨ*

*ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਜ਼ਿਲ੍ਹਾ ਮੋਗਾ ਦੀ ਚੋਣ ਸੰਪਨ*

*ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਜ਼ਿਲ੍ਹਾ ਮੋਗਾ ਦੀ ਚੋਣ ਸੰਪਨ*

*ਕੁਲਬੀਰ ਸਿੰਘ ਮੋਗਾ ਤੀਜੀ ਵਾਰ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ*

ਮੋਗਾ 25 ਜੂਨ ( ਅਵਿਨਾਸ਼ ) ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਚੋਣ ਸੂਬਾ ਅਬਜਰਬਰ ਗੁਲਜ਼ਾਰ ਖਾਂ ਸੰਗਰੂਰ ਅਤੇ ਗਗਨਦੀਪ ਸਿੰਘ ਬਠਿੰਡਾ ਦੀ ਹਾਜ਼ਰੀ ਵਿੱਚ ਸੰਪਨ ਹੋਈ।ਇਸ ਮੌਕੇ ਤੇ ਬੋਲਣ ਵਾਲੇ ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮ ਵਰਗ ਨੂੰ ਭਾਰੀ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਆਸਾਂ ਉਮੀਦਾਂ ਤੇ ਖਰਾ ਉਤਰਨ ਦੇ ਵਾਅਦੇ ਨਾਲ ਹੋਂਦ ਚ ਆਈ ਸਰਕਾਰ ਵੱਲੋਂ ਹੀ ਲਗਾਤਾਰ ਮੁਲਾਜ਼ਮ ਮੰਗਾਂ ਨੂੰ ਦਰਕਿਨਾਰ ਕਰਦੇ ਹੋਏ ਮੁੜ ਪੁਰਾਣੀਆਂ ਸਰਕਾਰਾਂ ਵਾਲਾ ਰਾਹ ਅਖਤਿਆਰ ਕੀਤਾ ਹੈ।ਦਿਨ ਬ ਦਿਨ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਸਾਹਮਣੇ ਆ ਰਹੀਆਂ ਹਨ। ਕੱਚਿਆਂ ਨੂੰ ਪੱਕੇ ਕਰਨ ਦੀ ਬਜਾਏ ਮੁੜ ਤੋਂ ਕੱਚੇ ਮੁਲਾਜ਼ਮ ਭਰਤੀ ਕੀਤੇ ਜਾ ਰਹੇ ਹਨ। ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ ਅਤੇ ਪਹਿਲਾਂ ਲੰਬੇ ਸਮੇਂ ਤੋਂ ਮਿਲਦੇ ਭੱਤੇ ਕੱਟੇ ਗਏ ਹਨ। ਇਹਨਾਂ ਮੁਲਾਜ਼ਮ ਮਾਰੂ ਨੀਤੀਆਂ ਦਾ ਜਵਾਬ ਜਥੇਬੰਦਕ ਰੂਪ ਵਿਚ ਦੇਣ ਲਈ ਮੁਲਾਜ਼ਮ ਜਥੇਬੰਦੀਆਂ ਦਾ ਹੋਣਾ ਜ਼ਰੂਰੀ ਬਣ ਗਿਆ ਹੈ। ਪੰਜਾਬ ਦੇ ਸਿਹਤ ਕਾਮਿਆਂ ਦੀ ਸਿਰਮੋਰ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਲੰਬੇ ਸਮੇਂ ਤੋਂ ਆਪਣਾ ਯੋਗਦਾਨ ਅਦਾ ਕਰਦੀ ਆਈ ਹੈ।ਇਸ ਸਿਧਾਂਤਾਂ ਨੂੰ ਪ੍ਰਣਾਈ ਜਥੇਬੰਦੀ ਨੇ ਵੱਖ ਵੱਖ ਜ਼ਿਲ੍ਹਿਆਂ ਦੀਆਂ ਪਿਛਲੇ ਸਮੇਂ ਚੋਣਾਂ ਕਰਵਾਈਆਂ ਹਨ ਉਸੇ ਕੜੀ ਵਜੋਂ ਅੱਜ ਮੋਗਾ ਵਿੱਚ ਜ਼ਿਲ੍ਹਾ ਇਜਲਾਸ ਕਰਕੇ ਜਥੇਬੰਦੀ ਦੀ ਜ਼ਿਲ੍ਹਾ ਬਾਡੀ ਦੀ ਚੋਣ ਕੀਤੀ ਗਈ। ਸਾਥੀ ਕੁਲਬੀਰ ਸਿੰਘ ਮੋਗਾ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਸਾਥੀ ਕੁਲਬੀਰ ਸਿੰਘ ਨੂੰ ਤੀਸਰੀ ਵਾਰ, ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।, ਸਾਥੀ ਮਹਿੰਦਰਪਾਲ ਲੂੰਬਾ ਨੂੰ ਮੁੱਖ ਸਲਾਹਕਾਰ, ਜਸਵਿੰਦਰ ਕੌਰ ਜਨਰਲ ਸਕੱਤਰ, ਰਮਨਜੀਤ ਸਿੰਘ ਨੂੰ ਵਿੱਤ ਸਕੱਤਰ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਤੂਰ, ਸਹਾਇਕ ਵਿੱਤ ਸਕੱਤਰ ਕੁਲਦੀਪ ਕੌਰ,ਮੀਤ ਪ੍ਰਧਾਨ ਜਸਵਿੰਦਰ ਸਿੰਘ, ਬਲਦੇਵ ਸਿੰਘ, ਹਰਪ੍ਰੀਤ ਕੌਰ, ਜੁਆਇੰਟ ਸਕੱਤਰ ਜਗਰੂਪ ਸਿੰਘ, ਜਸਪ੍ਰੀਤ ਕੌਰ, ਪ੍ਰੈੱਸ ਸਕੱਤਰ ਹਰਦੀਪ ਸਿੰਘ, ਸਹਾਇਕ ਪ੍ਰੈੱਸ ਸਕੱਤਰ ਸ਼ਰਨਜੀਤ ਕੌਰ,ਜਥੇਬੰਦਕ ਸਕੱਤਰ ਰਾਮ ਸਿੰਘ ਡਰੋਲੀ,ਅਡੀਟਰ ਇਕਬਾਲ ਸਿੰਘ ਠੱਠੀ ਭਾਈ ਅਤੇ ਕੰਵਲਜੀਤ ਕੌਰ, ਸਹਾਇਕ ਅਡੀਟਰ ਪਰਮਿੰਦਰ ਕੁਮਾਰ, ਦਫ਼ਤਰ ਸਕੱਤਰ ਦਲਜੀਤ ਸਿੰਘ ਤੇ ਕੰਵਲਜੀਤ ਕੌਰ, ਪ੍ਰਚਾਰ ਸਕੱਤਰ ਕਿਰਨਦੀਪ ਕੌਰ,ਐਗਜੈਕਟਿਵ ਮੈਂਬਰ ਜਸਵੀਰ ਕੌਰ,ਸੰਨਦੀਪ ਕੌਰ, ਮਨਦੀਪ ਕੌਰ,ਜਤਿੰਦਰ ਸੂਦ, ਸਿਮਰਨਜੀਤ ਕੌਰ ਢੁੱਡੀਕੇ। ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਸਾਬਕਾ ਪ੍ਰਧਾਨ ਸਾਥੀ ਨੈਬ ਸਿੰਘ,ਪ ਸ ਸ ਫ (ਵਿਗਿਆਨਕ) ਦੇ ਜ਼ਿਲ੍ਹਾ ਪ੍ਰਧਾਨ ਸਾਥੀ ਗੁਰਜੀਤ ਸਿੰਘ ਮੱਲ੍ਹੀ, ਤਾਲਮੇਲ ਕਮੇਟੀ ਪੈਰਾਮੈਡੀਕਲ ਦੇ ਚੇਅਰਮੈਨ ਸਾਥੀ ਗੁਰਜੰਟ ਸਿੰਘ ਮਾਹਲਾ ਅਤੇ ਦਰਜਾ ਚਾਰ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਕਾਲਾ ਰਾਮ, ਮਨਵਿੰਦਰ ਕਟਾਰੀਆ ਨੇ ਭਰਾਤਰੀ ਭਾਸ਼ਨ ਦਿੱਤੇ। ਨਵੀਂ ਚੁਣੀ ਟੀਮ ਨੂੰ ਇਨਕਲਾਬੀ ਮੁਬਾਰਕਬਾਦ ਦਿੱਤੀ।ਜਿਸ ਵਿੱਚ ਸਾਥੀ ਕੁਲਬੀਰ ਸਿੰਘ ਨੇ ਜਥੇਬੰਦੀ ਵੱਲੋਂ ਲਾਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਜਥੇਬੰਦੀ ਪ੍ਰਤੀ ਸਮਰਪਤ ਹੋ ਕੇ ਚੱਲਣ ਦੀ ਸਹੁੰ ਪੂਰੀ ਜ਼ਿਲ੍ਹਾ ਬਾਡੀ ਨੂੰ ਦਵਾਈ ਗਈ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਾਥੀ ਦਵਿੰਦਰ ਸਿੰਘ ਤੂਰ ਨੇ ਨਿਭਾਈ।