Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਵਿਧਾਇਕ ਡਾ.ਰਵਜੋਤ ਨੇ ਦੋ ਰੋਜਾ ਸਿਖਲਾਈ ਕੈਂਪ ਦਾ ਲਿਆ ਜਾਇਜ਼ਾ

ਵਿਧਾਇਕ ਡਾ.ਰਵਜੋਤ ਨੇ ਦੋ ਰੋਜਾ ਸਿਖਲਾਈ ਕੈਂਪ ਦਾ ਲਿਆ ਜਾਇਜ਼ਾ

ਗੜ੍ਹਦੀਵਾਲਾ (ਚੌਧਰੀ)

20 ਫਰਵਰੀ : ਬਲਾਕ ਭੂੰਗਾ ਵਿਚ ਬੀ ਡੀ ਪੀ ਓ ਕੁਸ਼ਲ ਕੁਮਾਰ ਦੀ ਅਗਵਾਈ ਹੇਠ ਪੰਚਾਇਤ ਰਾਜ ਸੰਸਥਾ ਦੇ ਨੁਮਾਇੰਦੇ ਸਰਪੰਚ,ਪੰਚ,ਆਸ਼ਾਵਰਕਰ, ਆਂਗਣਵਾੜੀ ਦੇ ਦੋ ਰੋਜਾ ਸਿਖਲਾਈ ਕੈਂਪ ਐਸ.ਆਈ.ਆਰ. ਡੀ ਦੇ ਰੇਸੋਰਸ ਪਰਸਨ ਪ੍ਰਭਜੋਤ ਸਿੰਘ ਅਤੇ ਰਾਜਿੰਦਰ ਕੌਰ ਵਲੋ ਲਗਾਏ ਜਾ ਰਹੇ ਹਨ, ਜਿਸ ਵਿਚ ਐਸ.ਆਈ.ਆਰ. ਡੀ ਦੇ ਰੇਸੋਰਸ ਪਰਸਨ ਪ੍ਰਭਜੋਤ ਸਿੰਘ ਨੇ ਗ੍ਰਾਮ ਸਭਾ ਬਾਰੇ ਵਿਸਥਾਰਪੂਵਕ ਜਾਣਕਾਰੀ ਦਿੱਤੀ ਜਿਵੇਂ ਕ ਗ੍ਰਾਮ ਸਭਾ ਦੇ ਮੈਂਬਰ ਕੌਣ ਹੁੰਦੇ ਹਨ,ਗ੍ਰਾਮ ਸਭਾ ਦੀ ਜਾਣਕਾਰੀ ਪਿੰਡ ਦੇ ਲੋਕਾਂ ਨੂੰ ਕਿੰਨੇ ਦਿਨ ਪਹਿਲਾ ਦੇਣੀ ਚਾਹੀਦੀ ਹੈ,ਗ੍ਰਾਮ ਸਭਾ ਦੇ ਕੋਰਮ ਆਦਿ ਬਾਰੇ ਦਸਿਆ। ਮੈਡਮ ਰਾਜਿੰਦਰ ਕੌਰ ਨੇ ਜੀ.ਪੀ. ਡੀ.ਪੀ ਵਿੱਚ ਸਥਾਈ ਵਿਕਾਸ ਦੇ ਟੀਚਿਆਂ ਦੀ ਕਨਵਰਜੇਂਸ ਅਤੇ ਉਸਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਇਲਾਕੇ ਦੇ MLA ਡਾਕਟਰ ਰਵਜੋਤ ਸਿੰਘ ਨੇ ਚੱਲ ਰਹੇ ਕੈਂਪਾ ਦਾ ਜ਼ਾਇਜਾ ਲਿਆ ਅਤੇ ਟ੍ਰੇਨਿੰਗ ਲੈਣ ਆਏ ਸਰਪੰਚ, ਪੰਚਾ ਨੂੰ ਇਹਨਾਂ ਟ੍ਰੇਨਿੰਗ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸੀਡੀਪੀਓ ਆਫਿਸ ਦੇ ਸੁਪਰਵਾਈਜਰ ਮੈਡਮ ਰਾਜ ਰਾਣੀ ਨੇ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ, ਆਰ.ਬੀ.ਆਈ ਦੀ ਕ੍ਰਿਸਿਲ ਫਾਊਂਡੇਸ਼ਨ ਅਧਿਕਾਰੀ ਏ.ਜੀ. ਐਮ ਨੇ ਬੈਂਕ ਦੀਆ ਸਕੀਮਾਂ ਬਾਰੇ ਦਸਿਆ, ਇਸ ਮੌਕੇ ਚੇਅਰਮੈਨ ਵਿਸ਼ਨੂੰ ਤਿਵਾੜੀ, ਪੰਚਾਇਤ ਅਫਸਰ ਚੰਦਰ ਸ਼ੇਖਰ, ਸਰਪੰਚ,ਮਨਜੀਤ ਸਿੰਘ, ਪ੍ਰਕਾਸ਼ ਸਿੰਘ,ਅਮਰੀਕ ਸਿੰਘ,ਰਾਜਵਿੰਦਰ ਕੌਰ,ਬਲਬੀਰ ਸਿੰਘ, ਬਬਲਦੀਪ ਸਿੰਘ,ਪੰਚ ਪਰਮਜੀਤ ਸਿੰਘ,ਸਰੋਜ ਕੁਮਾਰੀ, ਮਨਦੀਪ ਕੌਰ,ਜਰਨੈਲ ਸਿੰਘ,ਗੁਰਦੀਪ ਸਿੰਘ,ਜਸਵਿੰਦਰ ਸਿੰਘ,ਪਰਮਜੀਤ ਕੌਰ,ਸੰਤੋਖ ਸਿੰਘ,ਬੂਟਾ ਸਿੰਘ,ਜਸਪਾਲ ਸਿੰਘ,ਮਲਕੀਤ ਸਿੰਘ,ਨਿਰਮਲ ਕੌਰ,ਰਾਮ ਲਾਲ,ਰਾਜਿੰਦਰ ਕੌਰ, ਅਸ਼ਾਵਰਕਰ ਤੇ ਆਂਗਣਵਾੜੀ ਵਰਕਰ, ਅਵਤਾਰ ਕੌਰ,ਮਨਜੀਤ ਕੌਰ,ਕਮਲਜੀਤ ਕੌਰ,ਰਣਜੀਤ ਕੌਰ,ਸੇਵਾ ਕੌਰ,ਪਰਮਜੀਤ ਕੌਰ,ਨਰਿੰਦਰ ਕੌਰ,ਸੋਨੀਆ ਸ਼ਰਮਾ,ਕ੍ਰਿਸ਼ਨਾ ਦੇਵੀ,ਰਸ਼ਪਾਲ ਕੌਰ,ਚੰਦਰ ਕਿਰਨ,ਸੁਨੀਤਾ ਦੇਵੀ,ਸਿਮਰਨਜੀਤ ਕੌਰ,ਸੰਦੀਪ ਗੋਜਰਾ ਅਤੇ ਹੋਰ ਹਾਜ਼ਿਰ ਸਨ ।