ਜਿਲ੍ਹਾ ਸਿਹਤ ਅਫਸਰ ਲਖਵੀਰ ਸਿੰਘ,ਸਹਾਇਕ ਉਪ ਇੰਜੀਨੀਅਰ ਹਰਮਿੰਦਰ ਸਿੰਘ ਅਤੇ ਐਸ.ਐਮ.ਓ. ਪੀ.ਐੱਚ.ਸੀ. ਭੂੰਗਾ ਡਾਕਟਰ ਹਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਹੋਏ ਹਾਜਰ
ਗੜ੍ਹਦੀਵਾਲਾ, 10 ਦਸੰਬਰ (ਯੋਗੇਸ਼ ਗੁਪਤਾ,ਚੌਧਰੀ)-
ਡਾ.ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਅੰਬੇਡਕਰ ਸਾਹਿਬ ਜੀ ਦੀ ਪੁਸਤਕ “ਡਾ. ਅੰਬੇਡਕਰ ਦਾ ਸੁਨੇਹਾ” ਵਿਸ਼ੇ ਤੇ ਲਿਖਤੀ ਪ੍ਰੀਖਿਆ ਵਿੱਚ ਮੈਰਿਟ ਤੇ ਆਏ 50 ਪ੍ਰੀਖਿਆਰਥੀਆਂ ਨੂੰ ਕੇ.ਆਰ.ਕੇ.ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਸਨਮਾਨਿਤ ਕੀਤਾ ਗਿਆ। ਅੱਜ ਦੇ ਸਮਾਗਮ ਦੌਰਾਨ ਜਿਲ੍ਹਾ ਸਿਹਤ ਅਫਸਰ ਲਖਵੀਰ ਸਿੰਘ,ਸਹਾਇਕ ਉਪ ਇੰਜੀਨੀਅਰ ਹਰਮਿੰਦਰ ਸਿੰਘ ਅਤੇ ਐਸ.ਐਮ.ਓ. ਪੀ.ਐੱਚ.ਸੀ. ਭੂੰਗਾ ਡਾਕਟਰ ਹਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਪ੍ਰੀਖਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਕਿਹਾ ਕਿ ਸੋਸਾਇਟੀ ਵੱਲੋਂ ਜੋ ਬਾਬਾ ਸਾਹਿਬ ਅੰਬੇਡਕਰ ਜੀ ਦੀ ਕਿਤਾਬ ਡਾ.ਅੰਬੇਡਕਰ ਦਾ ਸੁਨੇਹਾ ਤੇ ਲਿਖਤੀ ਪ੍ਰੀਖਿਆ ਕਰਾਈ ਗਈ ਹੈ ਉਹ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ। ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ। ਉਹਨਾਂ ਕਿਹਾ ਕਿ ਅੱਜ ਜੋ ਭਾਰਤ ਤਰੱਕੀ ਦੇ ਰਾਹ ਚੱਲ ਰਿਹਾ ਉਹ ਸਭ ਅੰਬੇਡਕਰ ਸਾਹਿਬ ਜੀ ਦੇ ਦਿੱਤੇ ਸੰਵਿਧਾਨ ਦੀ ਦੇਣ ਹੈ।ਇਸ ਮੌਕੇ ਉਨ੍ਹਾਂ ਨੇ ਪ੍ਰੀਖਿਆਰਥੀਆਂ ਤੇ ਉਨਾਂ ਨਾਲ ਆਏ ਪਰਿਵਾਰਿਕ ਮੈਂਬਰਾਂ ਨੂੰ ਮਿਲਾਵਟ ਖੋਰੀ ਤੋਂ ਬਚਣ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਡਾ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਪੁਸਤਕ “ਡਾ. ਅੰਬੇਡਕਰ ਦਾ ਸੁਨੇਹਾ” ਵਿਸ਼ੇ ਤੇ ਲਿਖਤੀ ਪ੍ਰੀਖਿਆ ਲੈਕ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਕੇ.ਆਰ.ਕੇ. ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ 146 ਪ੍ਰੀਖਿਆਰਥੀਆਂ ਅਤੇ ਸ.ਸ.ਸ. ਸਕੂਲ ਡੱਫਰ ਵਿਖੇ ਲੈਕ. ਦਲਜੀਤ ਸਿੰਘ ਦੀ ਅਗਵਾਈ ਹੇਠ 67 ਪ੍ਰੀਖਿਆਰਥੀਆਂ ਨੇ ਉਤਸਾਹ ਨਾਲ ਭਾਗ ਲਿਆ ਸੀ।ਉਹਨਾਂ ਦੱਸਿਆ ਕਿ ਇਹ ਪ੍ਰੀਖਿਆ ਦੋ ਵਰਗਾਂ ਵਿੱਚ ਲਈ ਗਈ ।ਉਨ੍ਹਾਂ ਦੱਸਿਆ ਕਿ ਅੱਜ ਡਾ. ਭੀਮ ਰਾਓ ਅੰਬੇਡਕਰ ਸੁਸਾਇਟੀ ਵੱਲੋਂ ਜੋ ਗੜ੍ਹਦੀਵਾਲਾ ਅਤੇ ਡੱਫਰ ਵਿਖੇ ਸੈਂਟਰ ਬਣਾਏ ਗਏ ਸਨ। ਇਨ੍ਹਾਂ ਵਿੱਚੋਂ ਮੈਰਿਟ ਵਿੱਚ ਆਏ 50 ਪ੍ਰੀਖਿਆਰਥੀਆਂ ਨੂੰ ਸੋਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇਸ ਪ੍ਰੀਖਿਆ ਵਿੱਚ ਯੋਗਦਾਨ ਦੇਣ ਲਈ ਪ੍ਰਿੰਸੀਪਲ ਤਰਸੇਮ ਸਿੰਘ, ਪ੍ਰਿੰਸੀਪਲ ਰਸ਼ਪਾਲ ਕੌਰ, ਸੈਂਟਰ ਇੰਚਾਰਜ ਡੱਫਰ ਲੈਕਚਰਰ ਦਲਜੀਤ ਸਿੰਘ ਸੈਂਟਰ ਚਾਰਜ ਗੜ੍ਹਦੀਵਾਲਾ ਲੈਕਚਰਰ ਗੁਰਪ੍ਰੀਤ ਸਿੰਘ, ਮਾਸਟਰ ਬਿਪਟਨ ਕੁਮਾਰ, ਮਾਸਟਰ ਰਸ਼ਪਾਲ ਸਿੰਘ, ਮਾਸਟਰ ਬਹਾਦਰ ਜਗਦੀਸ਼ ਸਿੰਘ, ਮਾਸਟਰ ਜਸਵੀਰ ਸਿੰਘ, ਮਾਸਟਰ ਜਗਵਿੰਦਰ ਸਿੰਘ, ਮਾਸਟਰ ਹਰਪਾਲ ਸਿੰਘ, ਮਾਸਟਰ ਸੁਖਪ੍ਰੀਤ ਸਿੰਘ, ਮਾਸਟਰ ਗੁਰਦੀਪ ਸਿੰਘ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਹਨਾਂ ਦੋਨਾਂ ਸੈਂਟਰਾਂ ਵਿੱਚ ਪ੍ਰੀਖਿਆ ਕਰਾਉਣ ਵਿੱਚ ਡਾਕਟਰ ਦੀਦਾਰ ਸਿੰਘ ਦਾ ਅਹਿਮ ਯੋਗਦਾਨ ਰਿਹਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਲੈਕਚਰ ਦਲਜੀਤ ਸਿੰਘ ਅਤੇ ਡਾਕਟਰ ਬਲਜੀਤ ਸਿੰਘ ਨੇ ਨਿਭਾਈ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਆਖਰ ਵਿੱਚ ਸੋਸਾਇਟੀ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਆਏ ਹੋਏ ਮਹਿਮਾਨਾਂ ਤੇ ਮੈਰਿਟ ਵਿੱਚ ਆਏ ਪ੍ਰੀਖਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਦਲਿਤ ਆਗੂ ਸੁਭਮ ਸਹੋਤਾ, ਸ਼ੰਕੀ ਕਲਿਆਣ, ਪ੍ਰਧਾਨ ਹਰਪਾਲ ਸਿੰਘ ਭੱਟੀ, ਡਾਕਟਰ ਜਸਪਾਲ ਸਿੰਘ, ਮੀਤ ਪ੍ਰਧਾਨ ਦਲਜੀਤ ਸਿੰਘ, ਡਾਕਟਰ ਬਲਜੀਤ ਸਿੰਘ, ਜਸਪਾਲ ਸਿੰਘ ਬੇਰਸ਼ਾ, ਡਾਕਟਰ ਮਹਿੰਦਰ ਕੁਮਾਰ ਮਲਹੋਤਰਾ, ਗੁਰਜੀਤ ਸਿੰਘ ਸੌਰਵ, ਡਾਕਟਰ ਹਰਦਿੰਦਰ ਦੀਪਕ, ਸੁਰਿੰਦਰਪਾਲ ਸਿੰਘ,ਪ੍ਰਭਜੋਤ ਸਿੰਘ, ਕੈਪਟਨ ਦੀਪ ਸਿੰਘ, ਹਰਪਾਲ ਸਿੰਘ ਮਾਗਾ, ਸੁਰਿੰਦਰ ਠਾਕੁਰ, ਜਸਬਿੰਦਰ ਸਿੰਘ ਰਾਣਾ, ਕਰਮਾ ਭੱਟੀ ਆਦਿ ਸਮੇਤ ਪ੍ਰੀਖਿਆਰਥੀਆਂ ਦੇ ਮਾਪੇ ਹਾਜ਼ਰ ਸਨ।
ਫੋਟੋ ਕੈਪਸਨ : ਮੈਰਿਟ ਵਿੱਚ ਆਏ ਪ੍ਰੀਖਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਜ਼ਿਲਾ ਸਿਹਤ ਅਫਸਰ ਡਾਕਟਰ ਲਖਬੀਰ ਸਿੰਘ, ਸਹਾਇਕ ਉਪ ਇੰਜੀਨੀਅਰ ਹਰਮਿੰਦਰ ਸਿੰਘ, ਐਸਐਮਓ ਡਾਕਟਰ ਹਰਜੀਤ, ਪ੍ਰਧਾਨ ਹਰਪਾਲ ਸਿੰਘ ਭੱਟੀ ਤੇ ਹੋਰ।








