Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਮੀਡੀਆ ਪਾਵਰ ਕਲੱਬ ਬਟਾਲਾ ਵੱਲੋਂ ਪੱਤਰਕਾਰ ਸਾਥੀ ਦਾ ਜਨਮ ਦਿਨ ਕੁਸ਼ਟ ਆਸ਼ਰਮ ਵਿਚ ਬਜ਼ੁਰਗਾਂ ਦੇ ਚਰਨਾਂ ਵਿਚ ਬੈਠ ਕੇ ਮਨਾਇਆ

ਮੀਡੀਆ ਪਾਵਰ ਕਲੱਬ ਬਟਾਲਾ ਵੱਲੋਂ ਪੱਤਰਕਾਰ ਸਾਥੀ ਦਾ ਜਨਮ ਦਿਨ ਕੁਸ਼ਟ ਆਸ਼ਰਮ ਵਿਚ ਬਜ਼ੁਰਗਾਂ ਦੇ ਚਰਨਾਂ ਵਿਚ ਬੈਠ ਕੇ ਮਨਾਇਆ

ਬਟਾਲਾ (ਅਵਿਨਾਸ਼ ਸ਼ਰਮਾ)

ਸਾਨੂੰ ਹਮੇਸ਼ਾ ਆਪਣੇ ਮਾਤਾ ਪਿਤਾ ਦੀ ਸੇਵਾ ਜ਼ਰੂਰੀ ਕਰਨੀ ਚਾਹੀਦੀ ਹੈ ਕਿਉਂਕਿ ਪਰਮਾਤਮਾ ਦਾ ਵਾਸ ਹਰੇਕ ਰੂਹ ਵਿੱਚ ਹੁੰਦਾਐ : ਬੇਸਹਾਰਿਆਂ ਦੇ ਮਸੀਹਾ ਕੁਲਦੀਪ ਸ਼ਰਮਾ

1 ਜੁਲਾਈ : ਅੱਜ ਮੀਡੀਆ ਪਾਵਰ ਕਲੱਬ (ਪੰਜਾਬ-ਚੰਡੀਗੜ) ਨੇ ਬਹੁਤ ਹੀ ਨਿਵੇਕਲੀ ਪਹਿਲ ਕਰਦਿਆਂ ਆਪਣੇ ਪੱਤਰਕਾਰ ਸਾਥੀਆਂ ਦੇ ਜਨਮ ਦਿਨ ਹੋਟਲਾ ਜਾਂ ਦਫ਼ਤਰਾਂ ਵਿੱਚ ਮਨਾਉਣ ਦੀ ਬਜਾਏ,ਉਥੇ ਮਨਾਉਣ ਦਾ ਪ੍ਰਣ ਕੀਤਾ,ਜਿਥੇ ਹਾਲਾਤ,ਕਿਸਮਤ ਅਤੇ ਆਪਣਿਆਂ ਦੀ ਬੇਰੁਖੀ ਦੀਆਂ ਸ਼ਿਕਾਰ ਬੁੱਢੀਆਂ ਅੱਖਾਂ ਹਰ ਵਕਤ ਟਿਕਟਿਕੀ ਲਗਾਈ,ਅਤੀਤ ਦੇ ਪਰਛਾਵੇਂ ਵਾਂਗ ਆਪਣਿਆਂ ਦੇ ਆਉਂਣ ਦੀ ਕਦੇ ਨਾ ਮੁੱਕਣ ਵਾਲੀ ਉਡੀਕ ਕਰਦੀਆਂ ਹਨ,ਭਾਵ ਕਿ ਬਿਰਧ ਆਸ਼ਰਮ। ਅੱਜ ਸਵੇਰ ਹੁੰਦਿਆਂ ਹੀ ਮੀਡੀਆ ਪਾਵਰ ਕਲੱਬ ਦੇ ਬਹੁਤ ਸਾਰੇ ਸਾਥੀ ਬਟਾਲਾ ਸਥਿਤ ਬਿਰਧ ਆਸ਼ਰਮ ਪਹੁੰਚ ਗਏ ਅਤੇ ਉਥੇ ਸ਼ਭ ਤੋ ਪਹਿਲਾਂ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ ਅਤੇ ਫਿਰ ਉਨ੍ਹਾਂ ਨੂੰ ਆਪਣੇ ਸਾਥੀ ਜਗਬਾਣੀ ਪੰਜਾਬ ਕੇਸਰੀ ਦੇ ਪੱਤਰਕਾਰ ਯੋਗੇਸ਼ ਮਹਿੰਦਰੂ ਉਰਫ਼
ਯੋਗੀ ਦੇ ਜਨਮਦਿਨ ਨੂੰ ਬਜ਼ੁਰਗਾਂ ਦੇ ਚਰਨਾਂ ਵਿੱਚ ਬੈਠ ਕੇ ਬੜੇ ਆਨੰਦ ਨਾਲ ਮਨਾਇਆ। ਏਥੇ ਬੇ-ਸਹਾਰਿਆ ਦੇ ਮਸੀਹਾ ਵੱਜੋਂ ਵਿਚਰ ਰਹੇ ਮਾਸਟਰ ਕੁਲਦੀਪ ਜੀ ਨੇ,ਜਿਥੇ 500 ਰੁਪਏ ਮੀਡੀਆ ਪਾਵਰ ਕਲੱਬ ਅਤੇ 200 ਰੁਪਏ ਜੋਗੀ ਜਿਸ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਨੂੰ ਅਸ਼ੀਰਵਾਦ ਵੱਜੋਂ ਦਿੱਤੇ,ਉਥੇ ਆਪਣੇ ਬਹੁਤ ਹੀ ਉੱਚੇ-ਸੁੱਚੇ ਵਿਚਾਰਾਂ ਨਾਲ ਕਲੱਬ ਦੇ ਮੈਂਬਰਾਂ ਨੂੰ ਖੂਬਸੂਰਤ ਜ਼ਿੰਦਗੀ ਜਿਊਣ ਦੇ ਗੁਰ ਦਿਤੇ ਅਤੇ ਕਿਹਾ ਕਿ ਸਾਨੂੰ ਹਮੇਸ਼ਾ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪਰਮਾਤਮਾ ਦਾ ਵਾਸ ਇਹਨਾਂ ਰੂਹਾਂ ਵਿੱਚ ਵਾਸ ਕਰਦਾ ਹੈ।