Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸ਼ਹੀਦ ਕਾਮਰੇਡ ਚੰਨਣ ਸਿੰਘ ਧੂਤ ਤੇ ਕਾਮਰੇਡ ਹੁਕਮ ਚੰਦ ਗੁਲਸ਼ਨ ਦੀ ਬਰਸੀ ਤੇ ਆਉਣ ਲਈ ਲੋਕਾਂ ਚ ਭਾਰੀ ਉਤਸ਼ਾਹ

ਸ਼ਹੀਦ ਕਾਮਰੇਡ ਚੰਨਣ ਸਿੰਘ ਧੂਤ ਤੇ ਕਾਮਰੇਡ ਹੁਕਮ ਚੰਦ ਗੁਲਸ਼ਨ ਦੀ ਬਰਸੀ ਤੇ ਆਉਣ ਲਈ ਲੋਕਾਂ ਚ ਭਾਰੀ ਉਤਸ਼ਾਹ

ਗੜਦੀਵਾਲਾ 14 ਫਰਵਰੀ (ਚੌਧਰੀ) 

: ਸੰਸਾਰ ਅੰਦਰ ਸੱਜ ਪਿਛੱਕੜ ਤਾਕਤਾਂ ਅੱਗੇ ਵਧ ਰਹੀਆਂ ਹਨ ਅਤੇ ਸਾਡੇ ਦੇਸ਼ ਅੰਦਰ ਬੀਜੇਪੀ ਨੂੰ ਪਾਰਲੀਮੈਂਟ ਚੋਣਾਂ ਵਿੱਚ ਝਟਕਾ ਲੱਗਣ ਦੇ ਬਾਵਜੂਦ ਦੇਸ਼ ਅੰਦਰ ਫਿਰਕੂ ਕਾਰਪੋਰੇਟ ਗੱਠਜੋੜ ਪੂਰੀ ਸਿਦਤ ਨਾਲ ਕੰਮ ਕਰ ਰਿਹਾ ਹੈ ।ਇਹਨਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਮਹਿੰਗਾਈ ਬੇਰੁਜ਼ਗਾਰੀ ਸਿਖਰਾਂ ਤੇ ਪਹੁੰਚ ਗਈ ਹੈ। ਲੋਕਾਂ ਨੂੰ ਇਹਨਾਂ ਸਾਰਿਆਂ ਦੇ ਹੱਲ ਲਈ ਆਓ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਬਰਸੀ ਤੇ ਇਕੱਠੇ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕਰੀਏ,ਅਤੇ ਲੋਕ ਹਿੱਤਾਂ ਦੇ ਮਸਲਿਆਂ ਲਈ ਵਿਚਾਰ ਕਰੀਏ ।ਕਾਮਰੇਡ ਚੰਨਣ ਸਿੰਘ ਧੂਤ ਅਤੇ ਕਾਮਰੇਡ ਹੁਕਮ ਚੰਦ ਗੁਲਸ਼ਨ ਦੀ 38ਵੀਂ ਬਰਸੀ ਇਤਿਹਾਸਿਕ ਪਿੰਡ ਪਿੰਡ ਧੂਤਕਲਾ ਵਿਖੇ 16 ਫਰਵਰੀ ਨੂੰ ਮਨਾਈ ਜਾ ਰਹੀ ਹੈ। ਇਸ ਬਰਸੀ ਤੇ ਪਾਰਟੀ ਵੱਲੋਂ ਘਰ ਘਰ ਜਾ ਕੇ ਬਰਸੀ ਤੇ ਆਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਲੋਕਾਂ ਵਿੱਚ ਇਸ ਬਰਸੀ ਨੂੰ ਮਨਾਉਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਨਗਰ ਕਲਾ ਕੇਂਦਰ ਵਾਲੇ ਬਰਸੀ ਤੇ ਕੋਰਿਓਗ੍ਰਾਫੀ ਅਤੇ ਨਾਟਕਾਂ ਰਾਹੀਂ ਪਬਲਿਕ ਨੂੰ ਸਰਕਾਰਾਂ ਦੀਆਂ ਫੁੱਟ ਪਾਓ ਤੇ ਫਿਰਕਾ ਪ੍ਰਸਤ ਨੀਤੀਆਂ ਬਾਰੇ ਜਾਗਰੂਕ ਕਰਨਗੇ ।ਇਸ ਬਰਸੀ ਤੇ ਪਹੁੰਚ ਰਹੇ ਜ਼ਿਲ੍ਹਾ ਸਕੱਤਰ ਕਾਮਰੇਡ ਗਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ ਸਹਾਇਕ ਸਕੱਤਰ ਕੁਲ ਹਿੰਦ ਕਿਸਾਨ ਸਭਾ, ਗੁਰਮੇਸ਼ ਸਿੰਘ ਜਨਰਲ ਸਕੱਤਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ,ਮਹਿੰਦਰ ਕੁਮਾਰ ਵਡੋਆਣ (ਸੀਟੂ )ਸ਼ੁਭਾਸ਼ ਮੱਟੂ ਜਨਵਾਦੀ ਇਸਤਰੀ ਸਭਾ ਅਤੇ ਸਾਥੀ ਅਮਰਜੀਤ ਸਿੰਘ ਜਿਲਾ ਕੌਂਸਲ ਹੁਸ਼ਿਆਰਪੁਰ ਪਹੁੰਚ ਰਹੇ ਹਨ। ਅੱਜ ਬਰਸੀ ਦਾ ਸੁਨੇਹਾ ਦੇਣ ਵਾਲਿਆਂ ਵਿੱਚ ਕਾਮਰੇਡ ਗਰਮੇਸ਼ ਸਿੰਘ ਪੰਕਜ ਕੁਮਾਰ ਚਠਿਆਲ ਹਰਬੰਸ ਸਿੰਘ ਧੂਤ ਸ਼ਿਵ ਕੁਮਾਰ ਟਾਂਡਾ, ਹਰਮੇਲ ਸਿੰਘ ਹੁਸੈਨਪੁਰ ਮਲਕੀਤ ਸਿੰਘ ਧਰਮਜੀਤ ਸਿੰਘ ਧੂਤ ਹਾਜ਼ਰ ਸਨ।