Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਪਿੰਡ ਬਾਹਗਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਹਸਪਤਾਲ ਦਾ ਰੱਖਿਆ ਨੀਂਹ ਪੱਥਰ

ਪਿੰਡ ਬਾਹਗਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਹਸਪਤਾਲ ਦਾ ਰੱਖਿਆ ਨੀਂਹ ਪੱਥਰ

ਗੜ੍ਹਦੀਵਾਲਾ 26 ਜਨਵਰੀ(ਚੌਧਰੀ / ਯੋਗੇਸ਼ ਗੁਪਤਾ) : ਅੱਜ ਬਾਬਾ ਦੀਪ ਸਿੰਘ ਜੀ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਗੁਰ ਆਸਰਾ ਸੇਵਾ ਘਰ ਪਿੰਡ ਬਾਹਗਾ ਦੇ ਵਿਖੇ ਮਨਾਇਆ ਗਿਆ। ਇਸ ਸ਼ੁਭ ਮੌਕੇ ਤੇ ਸੰਸਥਾ ਵਲੋਂ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਸੰਤ ਬਾਬਾ ਸੇਵਾ ਸਿੰਘ
ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੀ ਰਹਿਨੁਮਈ ਹੇਠਾਂ ਰੱਖਿਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ,ਉਪਰੰਤ ਕਥਾ ਕੀਰਤਨ ਤੋਂ ਬਾਅਦ
ਅਰਦਾਸ ਬੇਨਤੀ ਕਰਨ ਤੋਂ ਬਾਅਦ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ।

(ਹਸਪਤਾਲ ਦੇ ਨੀਂਹ-ਪੱਥਰ ਮੌਕੇ ਅਰਦਾਸ ਕਰਦੇ ਹੋਏ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲੇ)

ਇਸ ਸਮੇਂ 74ਵਾਂ ਰਾਸ਼ਨ ਵੰਡ ਸਮਾਗਮ ਵੀ ਕੀਤਾ ਗਿਆ। ਪਿੰਡ ਬਾਹਗਾ ਦੇ ਮਾਤਾ ਜੋਗਿੰਦਰ ਕੌਰ ਜੀ ਨੇ ਆਪਣੇ ਸਵਰਗ ਵਾਸੀ ਪੁੱਤਰ ਜਗਦੀਸ਼ ਸਿੰਘ ਦੀ ਯਾਦ ਵਿੱਚ,ਹਰਬੰਸ ਸਿੰਘ ਨੇ ਆਪਣੇ ਪੁੱਤਰ ਸਵਰਗਵਾਸੀ ਹਰਦੀਪ ਸਿੰਘ ਦੀ ਯਾਦ ਵਿੱਚ ਅਤੇ ਸੁਰਜੀਤ ਸਿੰਘ ਸਪੁੱਤਰ ਸ਼੍ਰੀ ਹਰਬੰਸ ਸਿੰਘ ਨੇ ਹਸਪਤਾਲ ਲਈ ਜਮੀਨ ਦਾਨ ਕੀਤੀ। ਇਹਨਾਂ ਸੱਜਣਾਂ ਨੂੰ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਵਲੋਂ ਸਨਮਾਨਿਤ ਕੀਤਾ ਗਿਆ,ਜਿਨ੍ਹਾਂ ਦਾ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਵਲੋਂ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ।

(ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਮੌਕੇ ਹਾਜਰ ਸੰਗਤਾਂ)

ਇਸ ਮੌਕੇ ਤੇ ਸਮੂਹ ਜੱਥੇਬੰਦੀ ਵਲੋਂ ਸਮੂਹ ਐਨ.ਆਰ. ਆਈ.ਵੀਰ ਗੁਰਿੰਦਰ ਸਿੰਘ ਮੈਲਬੋਰਨ,ਹਰਜੀਤ ਸਿੰਘ ਕਨੇਡਾ, ਸਮੂਹ ਮੈਲਬੋਰਨ ਦੀ ਸੰਗਤ,ਰਾਜ ਸਿੰਘ ਕਨੇਡਾ,ਸਾਬੀ ਪੰਡੋਰੀ  ਨਿਉਜੀਲੈਂਡ,ਭੈਣ ਨਰਿੰਦਰ ਕੌਰ ਅਮਰੀਕਾ, ਜਗਜੀਤ ਸਿੰਘ ਸੋਨੀ ਅਮਰੀਕਾ,ਦਲਜੀਤ ਸਿੰਘ ਲੰਬੜ ਕਨੇਡਾ, ਐਡਮਿਨਟਨ ਦੀ ਸਮੂਹ ਸੰਗਤ,ਦੀਪਕ ਕੁਮਾਰ ਨਾਰਵੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।ਇਸ ਸਮਾਗਮ ਵਿਚ ਧਾਰਮਿਕ, ਰਾਜਨਿਤੀਕ ,ਸਮਾਜ ਸੇਵੀ,ਦਾਨੀ ਸੱਜਣਾਂ ਅਤੇ ਅਨੇਕਾਂ ਸੰਗਤਾਂ ਨੇ ਸ਼ਿਰਕਤ ਕੀਤੀ।ਇਸ ਮੌਕੇ ਤੇ ਬਾਬਾ ਬਲਵੀਰ ਸਿੰਘ ਜੀ ਆਸ਼ਰਮ ਹਰਿਆਣਾ,ਬਾਬਾ ਹਰਪ੍ਰੀਤ ਸਿੰਘ ਟਾਹਲੀ ਸਾਹਿਬ, ਅਮ੍ਰਿੰਤ ਪਾਲ ਸਿੰਘ ਮਹਿਰੋਂ,ਭਾਈ ਇੰਦਰਜੀਤ ਸਿੰਘ ਮਿਰਜਾਪੁਰ,ਹਰਭਜਨ ਸਿੰਘ ਸੋਤਲਾ, ਜੰਗਵੀਰ ਸਿੰਘ ਚੌਹਾਨ ਦੋਆਬਾ ਕਿਸਾਨ ਕਮੇਟੀ,ਸੁੱਖਪਾਲ ਸਿੰਘ ਡੱਫਰ,ਦੀਪ ਬਰਿਆਣਾ ਕਿਸਾਨ ਮਜਦੂਰ ਯੂਨੀਅਨ ਗੜ੍ਹਦੀਵਾਲਾ, ਗਰਦਾਵਰ ਬਖ਼ਸ਼ੀਸ ਸਿੰਘ,ਮਹਾਰਾਜ ਕਰਿਆਨੇ ਵਾਲੇ, ਪਟਵਾਰੀ ਭਾਰਤ ਭੂਸ਼ਣ, ਐਡਵੋਕੇਟ ਗੁਰਵੀਰ ਸਿੰਘ ਚੋਟਾਲਾ,ਸਰੰਪਚ ਚੰਚਲ ਸਿੰਘ ਬਾਹਗਾ,ਭਾਈ ਦਵਿੰਦਰ ਸਿੰਘ ਮੂਨਕ,ਭਾਈ ਘੱਨਈਆਂ ਸੇਵਾ ਸੁਸਾਇਟੀ ਡੱਫਰ,ਗੁਰਦੀਪ ਸਿੰਘ,ਮਨਦੀਪ ਸਿੰਘ, ਅਨਮੋਲ ਐਨ ਜੀ ਓ ਭੋਗਪੁਰ ਅਤੇ ਹੁਸ਼ਿਆਰਪੁਰ,ਅਮਰਜੀਤ ਸਿੰਘ ਮਾਹਲ, ਅਮਰਜੀਤ ਸਿੰਘ ਚੋਹਕਾ,ਬਿੱਟੂ ਬਾਹਗਾ,ਮਾਤਾ ਜੋਗਿੰਦਰ ਕੌਰ ਬਾਹਗਾ,ਹਰਬੰਸ ਸਿੰਘ ਬਾਹਗਾ,ਡਾ.ਲਵਪ੍ਰੀਤ ਸਿੰਘ ਪਾਬਲਾ ਵੇਵਜ਼ ਹਸਪਤਾਲ ਟਾਂਡਾ ਨੇ ਨਵੇਂ ਬਣਨ ਜਾ ਰਹੇ ਹਸਪਤਾਲ ਦੀਆਂ ਖੂਬੀਆਂ ਬਾਰੇ ਦੱਸਿਆ,ਕਾਂਗਰਸ ਕੋਰ ਕਮੇਟੀ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ,ਮਨਜੀਤ ਸਿੰਘ ਦਸੂਹਾ,ਜਸਬੀਰ ਸਿੰਘ ਰਾਜਾ,ਹਰਮੀਤ ਸਿੰਘ ਔਲਖ, ਸ਼ੁਭਮ ਸਹੋਤਾ, ਸ਼ੈਂਕੀ ਸਹੋਤਾ,ਸੁਖਵੀਰ ਸਿੰਘ ਚੋਹਕਾ,ਕੁਲਦੀਪ ਸਿੰਘ ਮਿਰਜਾਪੁਰ, ਜਸਦੀਪ ਸਿੰਘ ਰਮਦਾਸਪੁਰ,ਲਖਵਿੰਦਰ ਸਿੰਘ ਮਿਰਜਾਪੁਰ, ਅਵਤਾਰ ਸਿੰਘ ਕੰਧਾਲਾ ਜੱਟਾਂ,ਗੁਰਸ਼ਮਿੰਦਰ ਸਿੰਘ ਕਾਲਕੱਟ, ਹਰਵਿੰਦਰ ਸਿੰਘ ਸਮਰਾ, ਮੋਂਟੀ ਪਾਸੀ ਹਰਿਆਣਾ, ਹਰਭਜਨ ਸਿੰਘ ਕਾਲਕੱਟ ਗੋਂਦਪੁਰ, ਮਨਜੀਤ ਸਿੰਘ ਜੰਡ,ਪਰਮਜੀਤ ਸਿੰਘ ਟਾਂਡਾ,ਜਗਦੀਪ ਸਿੰਘ ਲਾਂਬੜਾ,ਰਜਿੰਦਰ ਸਿੰਘ ਬਾਹਲਾ ਸਮੂਹ ਸੰਗਤਾਂ ਨੇ ਸ਼ਮੂਲੀਅਤ ਕੀਤੀ।