Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਆਪ ਦੀ ਸਰਕਾਰ ਆਉਣ ਤੇ ਪਿੰਡ ਸੰਸਾਰਪੁਰ ਚ ਪਿਛਲੇ ਕਈ ਦਹਾਕਿਆਂ ਤੋਂ ਬੰਦ ਪਈ ਡਿਸਪੈਂਸਰੀ ਹੁਣ ਖੁੱਲਣ ਦੇ ਰਾਹ ਤੇ.. 

ਆਪ ਦੀ ਸਰਕਾਰ ਆਉਣ ਤੇ ਪਿੰਡ ਸੰਸਾਰਪੁਰ ਚ ਪਿਛਲੇ ਕਈ ਦਹਾਕਿਆਂ ਤੋਂ ਬੰਦ ਪਈ ਡਿਸਪੈਂਸਰੀ ਹੁਣ ਖੁੱਲਣ ਦੇ ਰਾਹ ਤੇ.. 

‘ਆਪ’ ਦੀ ਸਰਕਾਰ ਆਉਣ ਪਿੰਡ ਸੰਸਾਰਪੁਰ ਚ ਪਿਛਲੇ ਕਈ ਦਹਾਕਿਆਂ ਤੋਂ ਬੰਦ ਪਈ ਡਿਸਪੈਂਸਰੀ ਖੁੱਲਣ ਦੇ ਰਾਹ ਤੇ.. 

ਐਸ ਐਮ ਓ ਮੰਡ ਪੰਧੇਰ ਡਾ ਐਸ ਪੀ ਸਿੰਘ ਨੇ ਡਿਸਪੈਂਸਰੀ ਦਾ ਨੇ ਕੀਤਾ ਦੌਰਾ 

ਵੱਧੀਆਂ ਸੇਹਤ ਸੇਵਾਵਾਂ ਨਿਭਾਉਣ ਤੇ ਐਸ ਐਮ ਓ ਡਾ ਐਸ ਪੀ ਸਿੰਘ ਦਾ ਆਪ ਵਰਕਰਾਂ ਵਲੋਂ ਸਨਮਾਨ 

ਸੰਸਾਰਪੁਰ/ ਦਸੂਹਾ 22 ਮਾਰਚ (ਚੌਧਰੀ) : ਕੰਢੀ ਇਲਾਕੇ ਦੇ 10 ਪਿੰਡਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਸਿਹਤ-ਸਹੂਲਤਾਂ ਦੇਣ ਲਈ ਪਿੰਡ ਸੰਸਾਰਪੁਰ ਵਿੱਚ ਲੱਗਭਗ 50 ਸਾਲ ਪਹਿਲਾਂ ਇਕ ਡਿਸਪੈਂਸਰੀ ਖੋਲੀ ਗਈ ਸੀ।ਪਿਛਲੇ ਕਈ ਸਾਲਾਂ ਤੋਂ ਇਸ ਡਿਸਪੈਂਸਰੀ ਵਿੱਚ ਨਾ ਕੋਈ ਡਾਕਟਰ,ਨਾ ਕੋਈ ਫਾਰਮਾਸਿਸਟ ਅਤੇ ਨਾ ਕੋਈ ਦਵਾਈ ਉਪਲਬਧ ਹੈ।ਇਸ ਡਿਸਪੈਂਸਰੀ ਨੂੰ ਚਾਲੂ ਰੱਖਣ ਲਈ ਪਿਛਲੀਆਂ ਸਰਕਾਰਾਂ ਨੂੰ ਕਈ ਵਾਰ ਬੇਨਤੀ ਕੀਤੀ ਜਾਂਦੀ ਰਹੀ,ਪਰ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।

ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਾਸਟਰ ਸੁਰਜੀਤ ਸਿੰਘ ਨੇ ਇਸ ਡਿਸਪੈਂਸਰੀ ਦੀ ਤਰਸਯੋਗ ਹਾਲਤ ਦਾ ਮਸਲਾ ਐਸ.ਐਮ.ਓ,ਮੰਡ-ਪੰਧੇਰ,ਡਾ. ਐਸ. ਪੀ.ਸਿੰਘ ਕੋਲ ਉਠਾਇਆ ਤਾਂ ਐਸ ਐਮ ਓ ਮੰਡ ਪੰਧੇਰ ਨੇ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਯਕੀਨ ਦੁਆਇਆ ਕਿ ਉਹ ਇਲਾਕੇ ਦੀ ਇਸ ਡਿਸਪੈਂਸਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣਾ ਪੂਰਾ ਸਹਿਯੋਗ ਦੇਣਗੇ।
ਇਸ ਮੌਕੇ ਤੇ ਮਾਸਟਰ ਸੁਰਜੀਤ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ, ਡਾਕਟਰ ਐਸ.ਪੀ.ਸਿੰਘ ਨੂੰ ਉਨ੍ਹਾਂ ਵਲੋਂ ਸਮਾਜ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੈਲਥ ਵਿਭਾਗ ਦੇ ਹੋਰ ਕਰਮਚਾਰੀ ਵੀ ਹਾਜਰ ਸਨ।