Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing LATEST.. ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਅਜਾਦ ਪਾਰਟੀ,ਸਿਵ ਸੈਨਾ ਬਾਲ ਠਾਕਰੇ,ਲੋਕ ਇੰਨਸਾਫ ਪਾਰਟੀ ਵੱਲੋਂ ਭੁੱਖ ਹੜਤਾਲ ਦਾ ਵਜਾਇਆ ਬਿਗਲ

LATEST.. ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਅਜਾਦ ਪਾਰਟੀ,ਸਿਵ ਸੈਨਾ ਬਾਲ ਠਾਕਰੇ,ਲੋਕ ਇੰਨਸਾਫ ਪਾਰਟੀ ਵੱਲੋਂ ਭੁੱਖ ਹੜਤਾਲ ਦਾ ਵਜਾਇਆ ਬਿਗਲ

ਬਟਾਲਾ 8 ਨਵੰਬਰ ( ਅਵਿਨਾਸ਼ ਸ਼ਰਮਾ ) :  ਪਿਛਲੇ 25 ਸਾਲਾਂ ਤੋਂ ਪੁਲਿਸ ਜਿਲ੍ਹਾ ਬਟਾਲਾ ਨੂੰ ਪੂਰਨ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਅਜਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਦੀ ਅਗਵਾਈ ਹੇਠ ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ  ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਧਾਨ ਰਮੇਸ ਨਈਅਰ ਅਤੇ ਲੋਕ ਇੰਨਸਾਫ ਪਾਰਟੀ ਦੇ ਹਲਕਾ ਬਟਾਲਾ ਦੇ ਇੰਨਾਚਾਰਜ ਵਿਜੈ ਤ੍ਰੇਹਣ ਵੱਲੋਂ ਐਸ ਡੀ ਐਮ ਕੋਰਟ ਦੇ ਬਾਹਰ ਭੁੱਖ ਹੜਤਾਲ ਤੇ ਬੈਠ ਕੇ ਸੰਘਰਸ਼ ਦੀ ਸੁਰੂਆਤ ਕੀਤੀ।

ਪ੍ਰਧਾਨ ਕਲਸੀ ਅਤੇ ਰਮੇਸ ਨਈਅਰ ਅਤੇ ਪ੍ਰਧਾਨ ਵਿਜੈ  ਨੇ ਸਾਂਝੇ ਬਿਆਨ ਰਾਹੀਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੈਅਰਮੈਨ ਤੇ ਬਟਾਲਾ ਦੇ ਸਾਬਕਾ ਐਮ.ਐਲ.ਏ. ਸ੍ਰੀ ਅਸਵਨੀ ਸੇਖੜੀ ਨੂੰ ਜੋਰਦਾਰ ਮੰਗ ਕਰਦਿਆ ਕਿਹਾ ਕਿ ਉਹ ਆਪਣੀ ਸਿਆਸੀ ਖਿੱਚੋਤਾਨ ਤੇ ਸਿਆਸੀ ਕਰੈਡਿਟ ਲੈਣ ਵਾਲੀ ਇੱਛਾ ਨੂੰ ਛੱਡ ਕੇ ਸਾਂਝੇ ਤੋਰ ਤੇ ਇਕਠੇ ਹੋ ਕੇ ਬਟਾਲਾ ਵਾਸੀਆ ਦੀ ਚਿਰਾ ਤੋ ਜਾਇਜ ਤੇ ਹੱਕੀ ਮੰਗ ਨੂੰ ਪੂਰਾ ਕਰਵਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਜਾਂ ਫਿਰ ਵਿਧਾਨ ਸਭਾ ਦੇ ਜਰਨਲ ਇਜਲਾਸ ਵਿੱਚ ਬਟਾਲਾ ਨੂੰ ਪੂਰਨ ਜਿਲ੍ਹਾ ਐਲਾਨ ਕਰਵਾਉਣ ਤਾਂ ਜੋ ਆਪ  ਪ੍ਰਤੀ ਅਤੇ ਕਾਂਗਰਸ ਪ੍ਰਤੀ ਬਟਾਲਾ ਵਾਸੀਆ ਦੇ ਦਿਲ ਅੰਦਰ ਪੈਦਾ ਹੋਇਆ ਰੋਸ/ਗੁੱਸਾ ਤੇ ਬੇਵਿਸ਼ਵਾਸੀ ਖਤਮ ਹੋ ਸਕੇ।ਜੇਕਰ ਅਜਿਹਾ ਨਾ ਹੋਇਆ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਚੋਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਬਾਜਵਾ ਅਤੇ ਅਸਵਨੀ ਸੇਖੜੀ ਨੂੰ ਬੂਰੀ ਤਰਾ ਹਾਰ ਦਾ ਮੂੰਹ ਦੇਖਣਾ ਪਵੇਗਾ।

ਅੱਜ ਦੀ ਭੁੱਖ ਹੜਤਾਲ ਤੇ ਬੈਠੇ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਅਤੇ ਰਮੇਸ ਨਈਅਰ ਅਤੇ ਵਿਜੇ ਤੇਰ੍ਹਨ ਤੋਂ ਇਲਾਵਾ ਸਮੀ ਕੁਮਾਰ,ਭੰਗਵਤ ਸਿੰਘ, ਵਿਜੈ ਮੇਹਰਾ,ਅਜੇ ਮਸੀਹ , ਬੀਬੀ ਦਾਤੋ,ਮੈਡਮ ਨੀਲਮ,ਮੈਡਮ ਗੁਰਮੀਤ,ਮੈਡਮ ਨਰਿੰਦਰ,ਮੈਡਮ ਜੀਨਸ,ਮੈਡਮ ਸਲੀਨਾ,ਮੈਡਮ ਅੰਜੂ,ਮੈਡਮ ਛੱਬੀ,ਮੈਡਮ ਕੰਨਸਾ ਮਸੀਹ ਆਦਿ ਮੌਜੂਦ ਸਨ।