ਜਗਜੀਤ ਸਿੰਘ ਬਲੱਗਣ ਸੀਨੀਅਰ ਵਾਈਸ ਪ੍ਰਧਾਨ ਅਤੇ ਕਰਨਲ ਜੇ.ਐਲ ਸ਼ਰਮਾ ਸਕੱਤਰ ਚੁਣੇ ਗਏ
ਤਜਿੰਦਰ ਸਿੰਘ ਭਾਰਜ ਐਨ.ਆਰ.ਆਈ ਨੂੰ ਸੀਨੀਅਰ ਸਿਟੀਜ਼ਨਜ਼ ਵੱਲੋ ਸਨਮਾਨਿਤ
ਦਸੂਹਾ 9 ਨਵੰਬਰ (ਚੌਧਰੀ) : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੀ ਵਿਸ਼ੇਸ਼ ਮੀਟਿੰਗ ਕਮਾਂਡੈਂਟ ਬਖਸ਼ੀਸ਼ ਸਿੰਘ ਜੀ ਦੀ ਪ੍ਰਧਾਨਗੀ ਹੇਠ ਗੁਰੂ ਕਿਰਪਾ ਕੰਪਿਊਟਰ ਸੈਂਟਰ, ਨਜ਼ਦੀਕ ਯੈਸ ਬੈਂਕ ਜੀ.ਟੀ ਰੋਡ ਦਸੂਹਾ ਵਿਖੇ ਹੋਈ।ਇਸ ਮੀਟਿੰਗ ਵਿੱਚ ਇੱਕ ਮਤੇ ਰਾਹੀਂ ਸਰਵ ਸੰਮਤੀ ਨਾਲ ਡਾ. ਅਮਰੀਕ ਸਿੰਘ ਬਸਰਾ ਸਰਪ੍ਰਸਤ, ਜਗਜੀਤ ਸਿੰਘ ਬਲੱਗਣ ਸੀਨੀਅਰ ਵਾਈਸ ਪ੍ਰਧਾਨ ਅਤੇ ਕਰਨਲ ਜੋਗਿੰਦਰ ਲਾਲ ਸ਼ਰਮਾ ਸਕੱਤਰ ਵਜੋਂ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਨੂੰ ਸੇਵਾਵਾਂ ਦੇਣ ਦਾ ਫੈਸਲਾ ਕੀਤਾ ਗਿਆ। ਸਰਦਾਰ ਤਜਿੰਦਰ ਸਿੰਘ ਭਾਰਜ ਐਨ.ਆਰ.ਆਈ ਗੁਰੂ ਕਿਰਪਾ ਵੈਲਫੇਅਰ ਸੁਸਾਇਟੀ ਦੇ ਸੀ.ਈ.ਓ ਨੂੰ ਉਹਨਾਂ ਦੀਆਂ ਸਮਾਜੀ ਸੇਵਾਵਾ ਨੂੰ ਦੇਖਦੇ ਹੋਏ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਵੱਲੋਂ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਸਕੱਤਰ ਜਰਨਲ ਚੌ. ਕੁਮਾਰ ਸੈਣੀ ਨੇ ਦੱਸਿਆ ਕਿ ਗੁਰੂ ਕਿਰਪਾ ਕੰਪਿਊਟਰ ਸੈਂਟਰ ਵਿਖੇ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਕੰਪਿਊਟਰ ਦੀ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਅਤਿ ਗਰੀਬ ਬੱਚਿਆਂ ਨੂੰ ਦੁਪਹਿਰ ਦਾ ਫ੍ਰੀ ਖਾਣਾ ਵੀ ਦਿੱਤਾ ਜਾਂਦਾ ਹੈ। ਅਮਰੀਕਾ ਵਿੱਚ ਵਸੇ ਐਨ.ਆਰ. ਆਈ ਤਜਿੰਦਰ ਸਿੰਘ ਭਾਰਜ ਦੀ ਅਗਵਾਈ ਹੇਠ ਪਿਛਲੇ ਕੁਝ ਮਹੀਨਿਆਂ ਤੋਂ ਸੇਵਾਵਾਂ ਦੇ ਰਿਹਾ ਹੈ। ਇਸ ਮੌਕੇ ਤੇ ਚੌ. ਕੁਮਾਰ ਸੈਣੀ, ਡਾਇਰੈਕਟਰ ਐਮਟੇਕ ਕੰਪਿਊਟਰ ਵਰਲਡ ਨੇ ਬੱਚਿਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਬੱਚੇ ਇਥੋਂ ਫ੍ਰੀ ਸਿੱਖਿਆ ਲੈਣ ਤੋ ਬਾਅਦ ਕੇਂਦਰੀ ਸਰਕਾਰ ਵੱਲੋ ਚਲਾਏ ਜਾ ਰਹੇ ਪੀ.ਐਮ. ਕੇ.ਵੀ.ਵਾਈ ਸਕੀਮ ਰਾਹੀਂ ਫ੍ਰੀ ਜੌਬ ਓਰੀਐਂਟਡ ਪ੍ਰੋਗਰਾਮ ਅਧੀਨ ਸਰਕਾਰੀ ਨੌਕਰੀ ਵੀ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਿਟਾਇਰ ਪ੍ਰਿੰਸੀਪਲ ਸਤੀਸ਼ ਕਾਲੀਆ, ਮਾਸਟਰ ਰਮੇਸ਼ ਸ਼ਰਮਾ, ਜਗਮੋਹਨ ਸ਼ਰਮਾ, ਅਨਿਲ ਕੁਮਾਰ, ਰਮੇਸ਼ਵਰ ਜੋਸ਼ੀ, ਰਿਟਾਇਰ ਹੈਡਮਾਸਟਰ ਰਣਬੀਰ ਚੰਦ, ਸੁਰਿੰਦਰ ਨਾਥ, ਭਾਗ ਸਿੰਘ, ਜੋਗਿੰਦਰ ਸਿੰਘ, ਬੀ.ਡੀ ਰੱਲ੍ਹਣ, ਧਰਮਪਾਲ, ਗੁਰਮੁਖ ਸਿੰਘ, ਹਰਭਜਨ ਸਿੰਘ, ਗਣੇਸ਼ ਦੱਤ, ਪ੍ਰੇਮ ਸ਼ਰਮਾ, ਸਵਰਨ ਸਿੰਘ, ਸ਼ਾਮ ਮੂਰਤੀ ਸ਼ਰਮਾ ਅਤੇ ਵਿਨੋਦ ਹੰਸ ਆਦਿ ਹਾਜ਼ਰ ਸਨ।