ਗੁਰਦੁਆਰਾ ਸ੍ਰੀ ਕਰਤਾਰਪੁਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਹਿਲਾ 49 ਯਾਤਰੂਆਂ ਜਥਾ ਹੋਇਆ ਰਵਾਨਾ
ਪਾਕਿਸਤਾਨ ਤੋਂ ਨਤਮਸਤਕ ਹੋਕੇ ਵਾਪਿਸ ਪਰਤੇ ਯਾਤਰੀਆ ਵਿੱਚ ਖੁਸ਼ੀ ਦੀ ਲਹਿਰ
ਡੇਰਾ ਬਾਬਾ ਨਾਨਕ 17 ਨਵੰਬਰ (ਆਸ਼ਕ ਰਾਜ ਮਾਹਲਾ ) :
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈਕੇ ਭਾਰਤ ਸਰਕਾਰ ਵਲੋਂ ਕਰਤਾਰਪੁਰ ਲਾਂਘਾ ਅੱਜ ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਖੋਲ ਦਿਤਾ ਗਿਆ ਹੈ ਉਥੇ ਹੀ ਬੀਤੀ ਸ਼ਾਮ ਕੁਝ ਸ਼ਰਧਾਲੂਆ ਵਲੋਂ ਔਨਲਾਈਨ ਅਪਲਾਈ ਕੀਤਾ ਗਿਆ ਸੀ ਜਿਸ ਦੇ ਚਲਦੇ ਉਹਨਾਂ ਨੂੰ ਉਸ ਪਾਰ ਪਾਕਿਸਤਾਨ ਸਥਿਤ ਗੁਰੂਦਵਾਰਾ ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਦੀ ਇਜਾਜਤ ਮਿਲੀ ਅਤੇ ਅੱਜ ਨੱਤਮਸਤਕ ਹੋਣ ਜਾ ਰਹੀ ਸੰਗਤ ਦਾ ਕਹਿਣਾ ਸੀ ਕਿ ਉਹ ਖੁਦ ਨੂੰ ਵਡਭਾਗਾ ਮਾਣਦੇ ਹਨ ਅਤੇ ਉਹਨਾਂ ਦੇ ਮਨ ਚ ਲੰਬੇ ਸਮੇ ਤੋਂ ਉਸ ਪਾਰ ਗੁਰੂ ਦੇ ਦਰ ਤੇ ਜਾਣ ਦੀ ਤਾਂਗ ਸੀ ਇਸ ਦੇ ਨਾਲ ਹੀ ਲਾਂਘੇ ਰਾਹੀਂ ਉਸ ਪਾਰ ਪਾਕਿਸਤਾਨ ਜਾ ਰਹੀ ਸੰਗਤ ਨੇ ਦੱਸਿਆ ਕਿ ਕੋਵਿਡ ਟੀਕਾਕਰਣ ਦੀ ਦੋਵੇ ਡੋਸ ਦੇ ਸਟੀਫਕੈਟ ਦੀ ਮੰਗ ਕੀਤੀ ਗਈ ਹੈ ਅਤੇ ਉਸ ਦੇ ਨਾਲ ਪਾਸਪੋਰਟ ਆਦਿ ਜੋ ਪਹਿਲੇ ਸ਼ਰਤਾਂ ਤਹਿ ਸਨ ਉਹੀ ਹਨ | ਇਸ ਦੇ ਨਾਲ ਹੀ ਕੁਝ ਐਸੀ ਵੀ ਸੰਗਤ ਇਸ ਕਰਤਾਰਪੁਰ ਕੋਰੀਡੋਰ ਪਹੁਚ ਰਹੀ ਹੈ ਜਿਹਨਾਂ ਅਪਲਾਈ ਨਹੀਂ ਕੀਤਾ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਗੁਰੂ ਨਾਨਕ ਸਾਹਿਬ ਜੀ ਦੀ ਹੀ ਕਿਰਪਾ ਹੈ ਜੋ ਲਾਂਘਾ ਖੋਲਿਆ ਗਿਆ ਹੈ |ਇਸ ਮੌਕੇ ਪਾਕਿਸਤਾਨ ਤੋਂ ਨਤਮਸਤਕ ਹੋ ਕੇ ਆਈ ਯਾਤਰੂਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਸਾਨੂੰ ਬਹੁਤ ਇੱਜ਼ਤ ਅਤੇ ਸਨਮਾਨ ਮਿਲਿਆ ਹੈ।